ਕੰਗਨਾ ਨੇ ਟਵੀਟ ਕਰਕੇ ਕਹੀ ਆਪਣੇ ਪਿਤਾ ਨੂੰ ਪਲਟ ਕੇ ਥੱਪੜ ਮਾਰਨ ਦੀ ਗੱਲ, ਭੜਕੇ ਲੋਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

02/20/2021 4:58:47 PM

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਟਵਿਟਰ ’ਤੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਦਿਲ ਦੀ ਭੜਾਸ ਕੱਢਦੀ ਹੈ। ਉਹ ਬਾਲੀਵੁੱਡ ਤੋਂ ਲੈ ਕੇ ਸਮਾਜਿਕ ਮੁੱਦਿਆਂ ’ਤੇ ਆਪਣੀ ਰਾਏ ਰੱਖਦੀ ਹੈ ਪਰ ਇਸ ਵਾਰ ਕੰਗਨਾ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ। 

PunjabKesari
ਉਸ ਨੇ ਕਈ ਟਵੀਟ ਕਰਕੇ ਆਪਣੇ ਪਿਤਾ ਨਾਲ ਰਿਸ਼ਤਾ ਵਿਗੜਣ ਵਾਲੀ ਘਟਨਾ ਦਾ ਜ਼ਿਕਰ ਕੀਤਾ। ਕੰਗਨਾ ਨੇ ਇਹ ਵੀ ਲਿਖਿਆ ਕਿ ਉਸ ਨੇ ਪਿਤਾ ਨੂੰ ਪਲਟ ਕੇ ਥੱਪੜ ਮਾਰਨ ਦੀ ਗੱਲ ਕਹੀ । ਉਸ ਦੇ ਟਵੀਟ ਨੂੰ ਦੇਖ ਕੇ ਲੋਕ ਭੜਕ ਗਏ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਣ ਲੱਗੇ ।

PunjabKesari
ਕੰਗਨਾ ਦੇ ਪਹਿਲੇ ਟਵੀਟ ਦੀ ਗੱਲ ਕਰੀਏ ਤਾਂ ਇਸ ’ਚ ਉਸ ਨੇ ਲਿਖਿਆ ਕਿ ਮੇਰੇ ਪਿਤਾ ਕੋਲ ਲਾਇਸੈਂਸੀ ਰਾਈਫਲ ਅਤੇ ਬੰਦੂਕਾਂ ਸਨ, ਬਚਪਨ ਦੇ ਦਿਨਾਂ ’ਚ ਉਹ ਝਿੜਕਦੇ ਨਹੀਂ ਸਨ ਸਗੋਂ ਡਰਾਉਂਦੇ ਸਨ, ਮੇਰੀਆਂ ਪਸਲੀਆਂ ਤੱਕ ਕੰਬ ਜਾਂਦੀਆਂ ਸੀ। ਜਵਾਨੀ ਦੇ ਦਿਨਾਂ ’ਚ ਉਹ ਕਾਲਜ ’ਚ ਗੈਂਗਵਾਰ ਲਈ ਮਸ਼ਹੂਰ ਸਨ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਗੁੰਡੇ ਦੀ ਪਛਾਣ ਮਿਲੀ ਸੀ। ਮੈਂ 15 ਸਾਲ ਦੀ ਉਮਰ ’ਚ ਉਨ੍ਹਾਂ ਨਾਲ ਲੜੀ ਅਤੇ ਘਰ ਛੱਡ ਦਿੱਤਾ ਅਤੇ 15 ਸਾਲ ਦੀ ਉਮਰ ’ਚ ਮੈਂ ਪਹਿਲੀ ਬਾਗੀ ਰਾਜਪੂਤ ਮਹਿਲਾ ਬਣ ਗਈ।

PunjabKesari
ਦੂਜੇ ਟਵੀਟ ’ਚ ਕੰਗਨਾ ਨੇ ਲਿਖਿਆ ਕਿ ਇਹ ਚਿੱਲਰ ਇੰਡਸਟਰੀ ਸੋਚਦੀ ਹੈ ਕਿ ਸਫ਼ਲਤਾ ਮੇਰੇ ਦਿਮਾਗ ’ਤੇ ਚੜ੍ਹ ਗਈ ਹੈ ਅਤੇ ਉਹ ਮੈਨੂੰ ਠੀਕ ਕਰ ਸਕਦੇ ਹਨ, ਮੈਂ ਹਮੇਸ਼ਾ ਤੋਂ ਹੀ ਬਾਗੀ ਸੀ ਸਿਰਫ਼ ਸਫ਼ਲ ਹੋਣ ਤੋਂ ਬਾਅਦ ਮੇਰੀ ਆਵਾਜ਼ ਬੁਲੰਦ ਹੋਈ ਅਤੇ ਅੱਜ ਮੈਂ ਰਾਸ਼ਟਰ ਦੀ ਸਭ ਤੋਂ ਮੁੱਖ ਆਵਾਜ਼ ਹਾਂ। ਇਤਿਹਾਸ ਗਵਾਹ ਹੈ ਕਿ ਜਿਸ ਨੇ ਮੈਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਮੈਂ ਉਸ ਨੂੰ ਸੁਧਾਰ ਦਿੱਤਾ। 

PunjabKesari
ਪਿਤਾ ਨੂੰ ਪਲਟ ਕੇ ਥੱਪੜ ਮਾਰਨ ਦੀ ਕਹੀ ਗੱਲ
ਆਪਣੇ ਤੀਜੇ ਟਵੀਟ ’ਚ ਕੰਗਨਾ ਨੇ ਆਪਣੇ ਪਿਤਾ ਦੀ ਤਸਵੀਰ ਦੇ ਨਾਲ ਲਿਖਿਆ ਕਿ ਮੇਰੇ ਪਾਪਾ ਮੈਨੂੰ ਦੁਨੀਆ ਦੀ ਸਭ ਤੋਂ ਚੰਗੀ ਡਾਕਟਰ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਚੰਗੇ ਇੰਸਟੀਚਿਊਸ਼ਨਸ ’ਚ ਪੜ੍ਹਾ ਕੇ ਉਹ ਕ੍ਰਾਂਤੀਕਾਰੀ ਪਿਤਾ ਬਣ ਰਹੇ ਹਨ। ਜਦੋਂ ਮੈਂ ਸਕੂਲ ਜਾਣ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਉਨ੍ਹਾਂ ਦਾ ਹੱਥ ਫੜ ਲਿਆ ਅਤੇ ਕਿਹਾ, ਜੇਕਰ ਤੁਸੀਂ ਮੈਨੂੰ ਥੱਪੜ ਮਾਰੋਗੇ ਤਾਂ ਮੈਂ ਵੀ ਪਲਟ ਕੇ ਥੱਪੜ ਮਾਰਾਂਗੀ। 

PunjabKesari
‘ਇਹ ਸਾਡੇ ਰਿਸ਼ਤੇ ਦਾ ਅੰਤ ਸੀ, ਉਨ੍ਹਾਂ ਦੀ ਅੱਖਾਂ ’ਚ ਕੁਝ ਬਦਲਾ, ਉਨ੍ਹਾਂ ਨੇ ਮੈਨੂੰ ਦੇਖਿਆ ਫਿਰ ਮੇਰੀ ਮਾਂ ਨੂੰ ਦੇਖਿਆ ਅਤੇ ਕਮਰੇ ’ਚ ਚਲੇ ਗਏ। ਮੈਨੂੰ ਪਤਾ ਸੀ ਕਿ ਮੈਂ ਹੱਦ ਪਾਰ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਕਦੇ ਵਾਪਸ ਨਹੀਂ ਪਾ ਸਕੀ ਪਰ ਤੁਸੀਂ ਸੋਚ ਸਕਦੇ ਹੋ ਕਿ ਬੇੜੀਆਂ ਤੋੜਨ ਲਈ ਮੈਂ ਕਿਸ ਹੱਦ ਤੱਕ ਜਾ ਸਕਦੀ ਹਾਂ, ਕੋਈ ਮੈਨੂੰ ਬੰਨ੍ਹ ਕੇ ਨਹੀਂ ਰੱਖ ਸਕਦਾ’।

PunjabKesari
ਕੰਗਨਾ ਦੇ ਇਸ ਟਵੀਟ ’ਤੇ ਲੋਕਾਂ ਨੇ ਦਿੱਤੀਆਂ ਪ੍ਰਤੀਕਿਰਿਆਵਾਂ
ਇਕ ਯੂਜ਼ਰ ਨੇ ਲਿਖਿਆ ‘ਥੂ ਹੈ ਤੁਹਾਡੇ ’ਤੇ ਜੋ ਆਪਣੇ ਪਿਤਾ ਨੂੰ ਅਜਿਹੇ ਸ਼ਬਦ ਬੋਲੇ, ਅੰਧ ਭਗਤ ਜੋ ਤੁਹਾਨੂੰ ਅੱਖ ਬੰਦ ਕਰਕੇ ਸਪੋਰਟ ਕਰਦੇ ਹਨ ਉਨ੍ਹਾਂ ’ਤੇ ਤਾਂ ਤਰਸ ਆਉਂਦਾ ਹੈ ਮੈਨੂੰ ਕਿ ਉਹ ਅਜਿਹੀ ਪਾਗਲ ਔਰਤ ਨੂੰ ਸਪੋਰਟ ਕਰਦੇ ਹਨ ਜੋ ਆਪਣੇ ਪਿਤਾ ਨੂੰ ਅਜਿਹੇ ਸ਼ਬਦ ਬੋਲਦੀ ਹੈ, ਹਿੰਦੂ ਧਰਮ ਦੀ ਠੇਕੇਦਾਰ ਬਣਦੀ ਹੋ ਅਤੇ ਇਹ ਵੀ ਨਹੀਂ ਪਤਾ ਕਿ ਹਿੰਦੂਆਂ ’ਚ ਪਿਤਾ ਭਗਵਾਨ ਤੋਂ ਵੀ ਵੱਡੇ ਹੁੰਦੇ ਹਨ। 

PunjabKesari

ਇਕ ਨੇ ਲਿਖਿਆ ਕਿ ‘ਲੱਗਦਾ ਹੈ ਕਿ ਅੱਜ ਘਰ ’ਚ ਬੱਚੀ ਦੀ ਪਾਪਾ ਨੇ ਕਲਾਸ ਲਗਾ ਦਿੱਤੀ। ਸ਼ਾਂਤ ਹੋ ਜਾਈਏ!!

ਹੋਰ ਯੂਜ਼ਰ ਨੇ ਕੁਮੈਂਟ ਕਰਕੇ ਕਿਹਾ ਕਿ ‘ਤੁਸੀਂ ਹੀ ਸਭ ਤੋਂ ਚੰਗੇ ਹੋ ਬਾਕੀ ਤਾਂ ਸਾਰੇ ਮੂਰਖ ਲੋਕ ਹਨ ਇਹ ਸਭ ਤੋਂ ਵੱਡੀ ਤੁਹਾਡੀ ਗਲ਼ਤਫਹਿਮੀ ਹੈ ਕੀ ਕਰੀਏ’।
ਇਕ ਨੇ ਲਿਖਿਆ ਕਿ ‘ਸੰਸਕਾਰੀ ਨਾਰੀ ਜੋ ਪਿਓ ਦੀ ਨਹੀਂ ਹੋਈ ਉਹ ਦੇਸ਼ ਦੀ ਕੀ ਹੋਵੇਗੀ’।

PunjabKesari
‘ਤੁਸੀਂ ਇਹ ਆਪਣੇ ਪਿਤਾ ਨੂੰ ਥੱਪੜ ਮਾਰਨ ਦੀ ਧਮਕੀ ਵਾਲੀ ਗੱਲ ਨਾ ਹੀ ਦੱਸਦੀ ਤਾਂ ਚੰਗਾ ਹੁੰਦਾ। ਤੂੰ ਆਪਣੇ ਪਿਤਾ ਨਾਲ ਅਜਿਹਾ ਵਿਵਹਾਰ ਕਰਦੀ ਸੀ ਜਾਣ ਕੇ ਤੂੰ ਨਜ਼ਰਾਂ ’ਚੋਂ ਡਿੱਗ ਗਈ। 

PunjabKesari
ਕੰਮ ਦੀ ਗੱਲ ਕਰੀਏ ਤਾਂ ਕੰਗਨਾ ਬਹੁਤ ਜਲਦ ਫ਼ਿਲਮ ‘ਥਲਾਇਵੀ’ ’ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਇਨੀਂ ਦਿਨੀਂ ਫ਼ਿਲਮ ‘ਥਾਕੜ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਤੇਜਸ’ ’ਚ ਦਿਖਾਈ ਦੇਵੇਗੀ॥

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News