ਇਸ ਤਰ੍ਹਾਂ ਸੈਲੀਬ੍ਰੇਟ ਕਰੇਗੀ ਕੰਗਨਾ ਆਪਣਾ ਜਨਮਦਿਨ
Wednesday, Mar 23, 2016 - 01:10 PM (IST)
ਮੁੰਬਈ- ਅਦਾਕਾਰਾ ਕੰਗਨਾ ਰਾਨੌਤ ਦਾ ਅੱਜ ਜਨਮਦਿਨ ਹੈ ਅਤੇ ਇਸ ਮੌਕੇ ''ਤੇ ਉਨ੍ਹਾਂ ਦੀ ਮਾਂ ਨੇ ਇਕ ਵਿਸ਼ੇਸ਼ ਪੂਜਾ ਦਾ ਆਯੋਜਨ ਕੀਤਾ ਹੈ। ਇਕ ਅੰਗਰੇਜ਼ੀ ਅਖਬਾਰ ਅਨੁਸਾਰ ਕੰਗਨਾ ਦੇ ਜਨਮਦਿਨ ''ਤੇ ਉਨ੍ਹਾਂ ਦੀ ਮਾਂ ਨੇ ਪਹਿਲੇ ਹੀ ਉਨ੍ਹਾਂ ਦੇ ਹੋਮ ਟਾਊਨ ਹਿਮਾਚਲ ਪ੍ਰਦੇਸ਼ ''ਚ ਪੂਜਾ ਦਾ ਆਯੋਜਨ ਕੀਤਾ ਸੀ ਪਰ ਕੰਗਨਾ ਦੇ ਬਿਜ਼ੀ ਹੋਣ ਕਾਰਨ ਨਾਲ ਇਸ ਪੂਜਾ ਨੂੰ ਫਿਰ ਮੁੰਬਈ ''ਚ ਸ਼ਿਫਟ ਕਰਨਾ ਪਿਆ। ਇਸ ਖਾਸ ਦਿਨ ''ਤੇ ਕੰਗਨਾ ਨਾਲ ਉਨ੍ਹਾਂ ਦੀ ਭੈਣ, ਭਰਾ, ਮਾਂ ਅਤੇ ਪਰਿਵਾਰ ਦੇ ਕੁਝ ਹੋਰ ਲੋਕ ਸ਼ਾਮਲ ਹੋਣ ਵਾਲੇ ਹਨ। ਨਾਲ ਹੀ ਕੰਗਨਾ ਦੀ ਮਾਂ ਨੇ ਉਸ ਲਈ ਪਸੰਦੀਦਾ ਬੈਸਨ ਦੇ ਲੱਡੂ ਵੀ ਬਣਾਏ ਹਨ।
ਜ਼ਿਕਰਯੋਗ ਹੈ ਕਿ ਕੰਗਨਾ ਅਰੁਣਾਚਲ ਪ੍ਰਦੇਸ਼ ਤੋਂ ਫ਼ਿਲਮ ''ਰੰਗੂਨ'' ਦੀ ਸ਼ੂਟਿੰਗ ਕਰਕੇ ਮੁੰਬਈ ''ਚ ਆਈ ਹੋਈ ਹੈ ਅਤੇ ਇਸ ਦੇ ਬਾਅਦ ਹੰਸਨ ਮਹਿਤਾ ਦੀ ਫ਼ਿਲਮ ''ਸਿਮਰਨ'' ਅਤੇ ਕੇਤਨ ਮਹਿਤਾ ਨਾਲ ''ਰਾਨੀ ਲਕਸ਼ਮੀਬਾਈ'' ਫ਼ਿਲਮ ਦੀ ਸ਼ੂਟਿੰਗ ਕਰੇਗੀ।
