6 ਸਿਤੰਬਰ ਨੂੰ 'ਐਮਰਜੈਂਸੀ' ਰਿਲੀਜ਼ ਨਾ ਹੋਣ 'ਤੇ ਕੰਗਨਾ ਨੇ ਪਾਈ ਭਾਵੁਕ ਪੋਸਟ

Friday, Sep 06, 2024 - 12:18 PM (IST)

ਮੰਡੀ- ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਲੰਬੇ ਸਮੇਂ ਤੋਂ ਆਪਣੇ ਸਭ ਤੋਂ ਉਡੀਕੇ ਜਾ ਰਹੇ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ, ਜੋ ਅੱਜ 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਸੀ ਪਰ ਹਾਲ ਹੀ 'ਚ ਅਦਾਕਾਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਫਿਲਮ ਅੱਜ ਸਿਨੇਮਾਘਰਾਂ 'ਚ ਨਹੀਂ ਆਉਣ ਵਾਲੀ ਹੈ ਕਿਉਂਕਿ ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਿਆ ਹੈ। ਹਾਲ ਹੀ 'ਚ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਅਦਾਕਾਰਾ ਦੀ ਇਸ ਪੋਸਟ ਨੇ ਉਸ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ, ਜੋ ਲੰਬੇ ਸਮੇਂ ਤੋਂ ਸਿਨੇਮਾਘਰਾਂ 'ਚ ਆਪਣੀ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕੰਗਨਾ ਨੇ ਆਪਣੀ ਪੋਸਟ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਫਿਲਮ 'ਐਮਰਜੈਂਸੀ' ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ (ਸੀ.ਬੀ.ਐੱਫ.ਸੀ.) ਤੋਂ ਪ੍ਰਮਾਣ ਪੱਤਰ ਨਹੀਂ ਮਿਲਿਆ ਹੈ। ਕੰਗਨਾ ਨੇ ਸ਼ੁੱਕਰਵਾਰ ਨੂੰ ਆਪਣੇ ਐਕਸ (ਟਵਿਟਰ) ਅਕਾਊਂਟ 'ਤੇ ਪੋਸਟ ਕੀਤਾ ਕਿ ਉਹ ਜਲਦ ਹੀ ਫਿਲਮ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰੇਗੀ।

PunjabKesari

ਕੰਗਣਾ ਨੇ ਆਪਣੀ ਪੋਸਟ 'ਚ ਲਿਖਿਆ, 'ਮੈਨੂੰ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਮੇਰੇ ਨਿਰਦੇਸ਼ਨ 'ਚ ਬਣੀ ਫਿਲਮ ਐਮਰਜੈਂਸੀ ਦੀ ਰਿਲੀਜ਼ ਡੇਟ ਫਿਲਹਾਲ ਟਾਲ ਦਿੱਤੀ ਗਈ ਹੈ। ਅਸੀਂ ਅਜੇ ਵੀ ਸੈਂਸਰ ਬੋਰਡ ਤੋਂ ਪ੍ਰਮਾਣੀਕਰਣ ਦੀ ਉਡੀਕ ਕਰ ਰਹੇ ਹਾਂ। ਨਵੀਂ ਰਿਲੀਜ਼ ਮਿਤੀ ਬਾਰੇ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ। ਤੁਹਾਡੀ ਸਮਝ ਅਤੇ ਧੀਰਜ ਲਈ ਧੰਨਵਾਦ। ਅਦਾਕਾਰਾ ਨੇ ਇਹ ਪੋਸਟ ਉਦੋਂ ਸ਼ੇਅਰ ਕੀਤੀ ਜਦੋਂ ਬੰਬੇ ਹਾਈ ਕੋਰਟ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਕੋਈ ਵੀ ਫੈਸਲਾ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਚ ਸੀ.ਬੀ.ਐਫ.ਸੀ. ਨੂੰ ਫਿਲਮ ਨੂੰ ਪ੍ਰਮਾਣਿਤ ਕਰਨ ਤੋਂ ਪਹਿਲਾਂ ਇਤਰਾਜ਼ਾਂ ਨੂੰ ਦੇਖਣ ਲਈ ਕਿਹਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਸ਼ੋਅ ਦੇ ਸੈੱਟ 'ਤੇ ਇਸ ਅਦਾਕਾਰਾ ਨਾਲ ਹੋਇਆ ਹਾਦਸਾ, ਵਾਲ-ਵਾਲ ਬਚੀ ਜਾਨ

ਕੰਗਨਾ ਰਣੌਤ ਦੀ 'ਐਮਰਜੈਂਸੀ'
ਇਸ ਦੇ ਨਾਲ ਹੀ ਜੇਕਰ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ 'ਐਮਰਜੈਂਸੀ' ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਕੰਗਨਾ ਨੇ ਖੁਦ ਡਾਇਰੈਕਟ ਕੀਤਾ ਹੈ, ਜਿਸ 'ਚ ਕਈ ਵੱਡੇ ਸਿਤਾਰੇ ਨਜ਼ਰ ਆਉਣ ਵਾਲੇ ਹਨ। ਜਿੱਥੇ ਕੰਗਨਾ ਫਿਲਮ 'ਚ ਸਾਬਕਾ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਕੰਗਨਾ ਤੋਂ ਇਲਾਵਾ ਫਿਲਮ 'ਚ ਅਨੁਪਮ ਖੇਰ, ਮਿਲਿੰਦ ਸੋਮਨ, ਮਹਿਮਾ ਚੌਧਰੀ ਅਤੇ ਸ਼੍ਰੇਅਸ ਤਲਪੜੇ ਵੀ ਹਨ। ਸ਼੍ਰੇਅਸ ਤਲਪੜੇ ਅਟਲ ਬਿਹਾਰੀ ਵਾਜਪਾਈ ਦੀ ਭੂਮਿਕਾ 'ਚ, ਅਨੁਪਮ ਖੇਰ ਜੈਪ੍ਰਕਾਸ਼ ਨਾਰਾਇਣ ਦੀ ਭੂਮਿਕਾ 'ਚ ਅਤੇ ਸਤੀਸ਼ ਕੌਸ਼ਿਕ ਸਾਬਕਾ ਉਪ ਪ੍ਰਧਾਨ ਮੰਤਰੀ ਜਗਜੀਵਨ ਰਾਮ ਦੇ ਕਿਰਦਾਰ 'ਚ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News