"ਤੇਰੇ ਵਰਗਾ ਪੁੱਤ ਪਾ ਕੇ ਮੈਂ ਧੰਨ ਹੋ ਗਿਆ...", ਵਿੱਕੀ ਕੌਸ਼ਲ ਦੇ ਜਨਮਦਿਨ ''ਤੇ ਪਿਤਾ ਸ਼ਾਮ ਕੌਸ਼ਲ ਨੇ ਸਾਂਝੀ ਕੀਤੀ ਭਾਵੁਕ ਪੋਸਟ

Saturday, May 16, 2026 - 04:25 PM (IST)

"ਤੇਰੇ ਵਰਗਾ ਪੁੱਤ ਪਾ ਕੇ ਮੈਂ ਧੰਨ ਹੋ ਗਿਆ...", ਵਿੱਕੀ ਕੌਸ਼ਲ ਦੇ ਜਨਮਦਿਨ ''ਤੇ ਪਿਤਾ ਸ਼ਾਮ ਕੌਸ਼ਲ ਨੇ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ (ਏਜੰਸੀ) : ਬਾਲੀਵੁੱਡ ਦੇ ਦਿੱਗਜ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨੇ ਆਪਣੇ ਵੱਡੇ ਪੁੱਤਰ ਅਤੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਦੇ 38ਵੇਂ ਜਨਮਦਿਨ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਸਾਂਝਾ ਕੀਤਾ ਹੈ। ਵਿੱਕੀ ਕੌਸ਼ਲ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਮ ਕੌਸ਼ਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਪਿਤਾ ਅਤੇ ਪੁੱਤਰ ਘਰ ਵਿਚ ਇਕ ਸੋਫੇ 'ਤੇ ਆਰਾਮ ਨਾਲ ਬੈਠੇ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਉਨ੍ਹਾਂ ਨੇ ਵਿੱਕੀ ਨੂੰ ਪਿਆਰ ਨਾਲ "ਪੁੱਤਰ" ਕਹਿੰਦਿਆਂ ਲਿਖਿਆ, "ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪੁੱਤਰ। ਪ੍ਰਮਾਤਮਾ ਦੀਆਂ ਅਸੀਸਾਂ ਹਮੇਸ਼ਾ ਤੁਹਾਡੇ ਨਾਲ ਰਹਿਣ। ਤੁਹਾਡੇ ਵਰਗਾ ਪੁੱਤਰ ਪਾ ਕੇ ਮੈਂ ਬਹੁਤ ਖੁਸ਼ ਅਤੇ ਧੰਨ ਮਹਿਸੂਸ ਕਰ ਰਿਹਾ ਹਾਂ। ਰੱਬ ਦੀ ਮੇਹਰ ਬਣੀ ਰਹੇ... ਜ਼ੋਰ ਦੀ ਜੱਫੀ"।

PunjabKesari

ਸ਼ਾਮ ਕੌਸ਼ਲ ਹਮੇਸ਼ਾ ਹੀ ਆਪਣੇ ਪੁੱਤਰ ਦੀਆਂ ਪ੍ਰਾਪਤੀਆਂ ਅਤੇ ਨਿੱਜੀ ਜ਼ਿੰਦਗੀ ਦੇ ਖਾਸ ਮੌਕਿਆਂ 'ਤੇ ਖੁਸ਼ੀ ਜ਼ਾਹਰ ਕਰਦੇ ਰਹੇ ਹਨ। ਪਿਛਲੇ ਸਾਲ ਨਵੰਬਰ ਵਿੱਚ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਘਰ ਬੇਟੇ ਦੇ ਜਨਮ ਹੋਣ 'ਤੇ ਸ਼ਾਮ ਕੌਸ਼ਲ ਨੇ 'ਦਾਦਾ' ਬਣਨ ਦੀ ਖੁਸ਼ੀ ਸਾਂਝੀ ਕਰਦਿਆਂ ਰੱਬ ਦਾ ਸ਼ੁਕਰਾਨਾ ਕੀਤਾ ਸੀ। ਵਿੱਕੀ ਅਤੇ ਕੈਟਰੀਨਾ ਨੇ ਆਪਣੇ ਬੇਟੇ ਦਾ ਨਾਮ ਵਿਹਾਨ ਕੌਸ਼ਲ ਰੱਖਿਆ ਹੈ। ਸ਼ਾਮ ਕੌਸ਼ਲ ਪਿਛਲੇ ਕਈ ਦਹਾਕਿਆਂ ਤੋਂ ਹਿੰਦੀ ਸਿਨੇਮਾ ਦੇ ਸਭ ਤੋਂ ਸਤਿਕਾਰਤ ਐਕਸ਼ਨ ਡਾਇਰੈਕਟਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ 'ਕ੍ਰਿਸ਼', 'ਬਜਰੰਗੀ ਭਾਈਜਾਨ', 'ਦੰਗਲ', 'ਪਦਮਾਵਤ' ਅਤੇ 'ਗੈਂਗਸ ਆਫ ਵਾਸੇਪੁਰ' ਵਰਗੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੇ ਦੋਵੇਂ ਪੁੱਤਰ, ਵਿੱਕੀ ਕੌਸ਼ਲ ਅਤੇ ਸਨੀ ਕੌਸ਼ਲ, ਅੱਜ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ।


author

cherry

Content Editor

Related News