ਦਰਸ਼ਨ ਰਾਵਲ ਦਾ ਨਵਾਂ ਗਾਣਾ "ਓਨਲੀ ਮਾਈਨ" ਰਿਲੀਜ਼

Sunday, May 10, 2026 - 04:53 PM (IST)

ਦਰਸ਼ਨ ਰਾਵਲ ਦਾ ਨਵਾਂ ਗਾਣਾ "ਓਨਲੀ ਮਾਈਨ" ਰਿਲੀਜ਼

ਮੁੰਬਈ (ਏਜੰਸੀ)- ਦਰਸ਼ਨ ਰਾਵਲ ਦਾ ਨਵਾਂ ਗੀਤ "ਓਨਲੀ ਮਾਈਨ" ਰਿਲੀਜ਼ ਹੋ ਗਿਆ ਹੈ, ਜੋ ਡੂੰਘੇ ਅਤੇ ਸੱਚੇ ਪਿਆਰ ਦੀ ਭਾਵਨਾ ਨੂੰ ਦਰਸਾਉਂਦਾ ਹੈ। ਰਾਵਲ ਨੇ ਖੁਦ ਇਸ ਗੀਤ ਨੂੰ ਗਾਇਆ ਅਤੇ ਕੰਪੋਜ਼ ਕੀਤਾ ਹੈ। ਉਸਨੇ ਸਿਧਾਰਥ ਅਮੀਰ ਭਾਵਸਾਰ ਅਤੇ ਯੰਗਵੀਰ ਨਾਲ ਮਿਲ ਕੇ ਬੋਲ ਲਿਖੇ ਹਨ। ਇਸਦਾ ਸੰਗੀਤ ਮੀਰ ਦੇਸਾਈ ਦੁਆਰਾ ਤਿਆਰ ਕੀਤਾ ਗਿਆ ਹੈ। 

ਰਾਵਲ ਨੇ ਕਿਹਾ, "ਇਹ ਮੇਰੇ ਦੂਜੇ ਗੀਤਾਂ ਤੋਂ ਕਾਫ਼ੀ ਵੱਖਰਾ ਹੈ। ਇਹ ਇੱਕ ਐਕਸਪੈਰੀਮੈਂਟਲ ਅਤੇ ਬਹੁਤ ਹੀ ਪੈਸ਼ਨੇਟ ਗੀਤ ਹੈ। ਮੈਂ ਇਸ ਦਾ ਸੁਰ ਤਿਆਰ ਕੀਤਾ, ਅਤੇ ਜਦੋਂ ਮੈਂ ਇਸਨੂੰ ਮੀਰ ਦੇਸਾਈ ਨੂੰ ਸੁਣਾਇਆ ਤਾਂ ਉਨ੍ਹਾਂ ਨੂੰ ਇਹ ਬਹੁਤ ਪਸੰਦ ਆਇਆ। ਉਨ੍ਹਾਂ ਕਿਹਾ ਕਿ ਇਹ ਮੇਰੇ ਪਿਛਲੇ ਗੀਤਾਂ ਤੋਂ ਬਹੁਤ ਵੱਖਰਾ ਹੈ। ਉਸ ਤੋਂ ਬਾਅਦ, ਅਸੀਂ ਇਸਨੂੰ ਪੂਰੀ ਤਰ੍ਹਾਂ ਲਾਈਵ ਰਿਕਾਰਡ ਕਰਨ ਦਾ ਫੈਸਲਾ ਕੀਤਾ।"

ਉਸਨੇ ਅੱਗੇ ਕਿਹਾ ਕਿ ਗਾਣੇ ਵਿੱਚ ਵਰਤੇ ਗਏ ਸਟਰਿੰਗਸ ਅਤੇ ਡਰੱਮਸ ਵੀ ਲਾਈਵ ਰਿਕਾਰਡ ਕੀਤੇ ਗਏ ਹਨ। ਦਰਸ਼ਨ ਨੇ ਕਿਹਾ, "ਮੈਂ ਇਸ ਗੀਤ ਨੂੰ ਪੁਣੇ ਕੰਸਰਟ ਵਿਚ ਲਾਈਵ ਗਾਵਾਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸਨੂੰ ਮੇਰੇ ਨਾਲ ਗਾਓ, ਇਸ ਲਈ ਤਿਆਰ ਰਹੋ।" 


author

cherry

Content Editor

Related News