‘ਬੰਦਰ’ ਦਾ ਗਾਣਾ ‘ਕਿਉਂ ਮਜ਼ਾ ਆ ਰਹਾ ਹੈ’ ਹੋਇਆ ਰਿਲੀਜ਼

Friday, May 15, 2026 - 12:15 PM (IST)

‘ਬੰਦਰ’ ਦਾ ਗਾਣਾ ‘ਕਿਉਂ ਮਜ਼ਾ ਆ ਰਹਾ ਹੈ’ ਹੋਇਆ ਰਿਲੀਜ਼

ਮੁੰਬਈ- ਬੌਬੀ ਦਿਓਲ ਸਟਾਰਰ ਫ਼ਿਲਮ ‘ਬੰਦਰ’ ਦੇ ਮੇਕਰਸ ਨੇ ਆਖ਼ਰਕਾਰ ਫ਼ਿਲਮ ਦਾ ਪਹਿਲਾ ਟ੍ਰੈਕ ‘ਕਿਉਂ ਮਜ਼ਾ ਆ ਰਿਹਾ ਹੈ’ ਰਿਲੀਜ਼ ਕਰ ਦਿੱਤਾ ਹੈ। ਵਿਸ਼ਾਲ ਮਿਸ਼ਰਾ ਵੱਲੋਂ ਗਾਇਆ ਅਤੇ ਕੰਪੋਜ਼ ਕੀਤਾ ਗਿਆ ਇਹ ਗਾਣਾ ਰੋਮਾਂਟਿਕ ਟ੍ਰੈਕ ਹੈ, ਜਿਸ ’ਚ ਪਿਆਰ, ਚਾਹਤ, ਜਨੂੰਨ ਅਤੇ ਇਮੋਸ਼ਨਲ ਡਾਰਕਨੈੱਸ ਸਭ ਕੁਝ ਦੇਖਣ ਨੂੰ ਮਿਲਦਾ ਹੈ। ਇਸ ਦੀ ਮੈਲੋਡੀ ਭਾਵੇਂ ਹੀ ਸਾਫਟ ਅਤੇ ਪੈਸ਼ਨੇਟ ਹੋਵੇ ਪਰ ਵਿਜ਼ੂਅਲਸ ਇਕ ਅਜਿਹੇ ਰਿਸ਼ਤੇ ਨੂੰ ਦਿਖਾਉਂਦੇ ਹਨ, ਜੋ ਹੌਲੀ-ਹੌਲੀ ਟੁੱਟਣ ਵੱਲ ਵਧ ਰਿਹਾ ਹੈ। ਬੌਬੀ ਦੀ ਸਕ੍ਰੀਨ ਪ੍ਰੈਜ਼ੇਸ ਅਤੇ ਕੈਮਿਸਟਰੀ ਇਸ ਟ੍ਰੈਕ ਨੂੰ ਹੋਰ ਵੀ ਡੂੰਘਾਈ ਦਿੰਦੀ ਹੈ।

ਅਨੁਰਾਗ ਕਸ਼ਯਪ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ਦਾ ਨਿਰਮਾਣ ਨਿਖਿਲ ਦਿਵੇਦੀ ਨੇ ਸੈਫਰਨ ਮੈਜਿਕਵਰਕਸ ਤਹਿਤ ਜ਼ੀ ਸਟੂਡੀਓਜ਼ ਨਾਲ ਮਿਲ ਕੇ ਕੀਤਾ ਹੈ। ਫ਼ਿਲਮ 5 ਜੂਨ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਅਨੁਰਾਗ ਕਸ਼ਯਪ ਦੇ ਨਿਰਦੇਸ਼ਨ ’ਚ ਬਣੀ ‘ਬੰਦਰ’, ਬੌਬੀ ਦਿਓਲ ਨਾਲ ਉਨ੍ਹਾਂ ਦੀ ਪਹਿਲੀ ਕੋਲੈਬੋਰੇਸ਼ਨ ਹੈ। ਫ਼ਿਲਮ ’ਚ ਸਾਨੀਆ ਮਲਹੋਤਰਾ, ਸਬਾ ਆਜ਼ਾਦ ਅਤੇ ਹੋਰ ਕਲਾਕਾਰ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ‘ਪਾਤਾਲ ਲੋਕ’, ‘ਕੋਹਰਾ’ ਅਤੇ ‘ਉੜਤਾ ਪੰਜਾਬ’ ਵਰਗੀਆਂ ਕਹਾਣੀਆਂ ਲਈ ਜਾਣੇ ਜਾਣ ਵਾਲੇ ਸੁਦੀਪ ਸ਼ਰਮਾ ਅਤੇ ਅਭਿਸ਼ੇਕ ਬੈਨਰਜੀ ਨੇ ਇਸ ਫ਼ਿਲਮ ਨੂੰ ਲਿਖਿਆ ਹੈ, ਜੋ ਇਸ ਨੂੰ ਇਕ ਇਮੋਸ਼ਨਲੀ ਇੰਟੈਂਸ ਅਤੇ ਮੌਰਲ ਰੂਪ ’ਚ ਡਾਰਕ ਸਿਨੇਮੈਟਿਕ ਐਕਸਪੀਰੀਅੰਸ ਬਣਾਉਂਦੀ ਹੈ। ‘ਬੰਦਰ’ 5 ਜੂਨ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


author

cherry

Content Editor

Related News