7 ਸਾਲ ਤੱਕ Reject ਹੁੰਦਾ ਰਿਹਾ ਇਹ ਗੀਤ, ਰਿਲੀਜ਼ ਹੁੰਦਿਆਂ ਹੀ ਹਿਲਾ ਕੇ ਰੱਖ'ਤੀ ਪੂਰੀ ਬਾਲੀਵੁੱਡ ਇੰਡਸਟਰੀ
Saturday, May 16, 2026 - 11:36 AM (IST)
ਐਂਟਰਟੇਨਮੈਂਟ ਡੈਸਕ - ਜਦੋਂ ਕਦੀ ਆਵਾਜ਼ ਦੇ ਜਾਦੂਗਰਾਂ ਦੀ ਗੱਲ ਚੱਲਦੀ ਹੈ ਤਾਂ ਇੱਕ ਨਾਂ ਆਪਣੇ ਆਪ ਮੁਹਾਰੇ ਸਾਹਮਣੇ ਆ ਖਲੋਂਦਾ ਹੈ, ਉਹ ਨਾਮ ਹੈ ਬਾਲੀਵੁੱਡ ਦੇ ਮਹਾਨ ਗਾਇਕ ਮੁਹੰਮਦ ਰਫੀ ਸਾਹਿਬ ਦਾ। ਭਾਵੇਂ ਰਫੀ ਸਾਹਿਬ ਨੂੰ ਸਾਥੋਂ ਵਿੱਛੜਿਆਂ 5 ਦਹਾਕੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇੰਨਾ ਸਮਾਂ ਬੀਤਣ ਦੇ ਬਾਵਜੂਦ ਰਫੀ ਦੀ ਆਵਾਜ਼ ਦਾ ਜਾਦੂ ਅੱਜ ਵੀ ਸਰੋਤਿਆਂ ਦੇ ਸਿਰ ਚੜ੍ਹ ਓਵੇਂ ਹੀ ਬੋਲਦਾ ਹੈ ਜਿਵੇਂ ਪਹਿਲਾਂ ਬੋਲਿਆ ਕਰਦਾ ਸੀ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਗੀਤ ਬਾਰੇ ਦੱਸਾਂਗੇ ਜੋ ਮੁਹੰਮਦ ਰਫ਼ੀ ਦੀ ਆਵਾਜ਼ ਵਿੱਚ ਰਿਕਾਰਡ ਹੋਣ ਦੇ ਬਾਵਜੂਦ, 7 ਤੱਕ ਰਿਲੀਜ਼ ਨਹੀਂ ਹੋ ਸਕਿਆ ਸੀ। ਇਥੋਂ ਤੱਕ ਕੇ ਹਿੰਦੀ ਫਿਲਮ ਇੰਡਸਟਰੀ ਦੇ ਦੋ ਵੱਡੇ ਸਿਤਾਰਿਆਂ ਨੇ ਵੀ ਇਸ ਗੀਤ ਨੂੰ ਆਪਣੀਆਂ ਫਿਲਮਾਂ ਵਿੱਚ ਵਰਤਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਇਹ ਗੀਤ 7 ਸਾਲਾਂ ਤੱਕ ਰਿਜੈਕਟ ਕੀਤੇ ਗਏ ਗੀਤਾਂ ਦੀ ਸੂਚੀ ਵਿੱਚ ਰਿਹਾ।
ਇਹ ਵੀ ਪੜ੍ਹੋ: ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?
ਇਹ ਗੀਤ 1961 ਦੀ ਫਿਲਮ 'ਜਬ ਪਿਆਰ ਕਿਸਸੇ ਹੋਤਾ ਹੈ' ਦੌਰਾਨ ਰਿਕਾਰਡ ਕੀਤਾ ਗਿਆ ਸੀ ਹੈ। ਫਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਨਾਸਿਰ ਹੁਸੈਨ ਦੁਆਰਾ ਕੀਤਾ ਗਿਆ ਸੀ। ਫਿਲਮ ਵਿੱਚ ਅਦਾਕਾਰ ਦੇਵ ਆਨੰਦ, ਆਸ਼ਾ ਪਾਰੇਖ ਅਤੇ ਪ੍ਰਾਣ ਸਨ। ਸੰਗੀਤ ਸ਼ੰਕਰ ਜੈਕਿਸ਼ਨ ਦੁਆਰਾ ਤਿਆਰ ਕੀਤਾ ਗਿਆ ਸੀ, ਅਤੇ ਗੀਤ ਹਸਰਤ ਜੈਪੁਰੀ ਅਤੇ ਸ਼ੈਲੇਂਦਰ ਦੁਆਰਾ ਲਿਖੇ ਗਏ ਸਨ। ਫਿਲਮ ਲਈ ਕਈ ਗੀਤ ਰਿਕਾਰਡ ਕੀਤੇ ਗਏ ਸਨ, ਪਰ ਆਖਿਰਕਾਰ, ਇੱਕ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਇਹ ਗੀਤ ਸੀ "ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ ਹੈ ਜ਼ੁਬਾਨ ਪਰ।" ਹਜ਼ਰਤ ਜੈਪੁਰੀ ਦੁਆਰਾ ਲਿਖੇ ਇਸ ਗੀਤ ਨੂੰ ਮੁਹੰਮਦ ਰਫੀ ਅਤੇ ਸੁਮਨ ਕਲਿਆਣਪੁਰ ਨੇ ਗਾਇਆ ਸੀ। ਹਾਲਾਂਕਿ, ਫਿਲਮ ਦੇ ਮੁੱਖ ਅਦਾਕਾਰ ਦੇਵ ਆਨੰਦ ਨੇ ਇਸ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਕਿ ਇਹ ਗੀਤ ਉਨ੍ਹਾਂ ਦੇ ਗੰਭੀਰ ਕਿਰਦਾਰ ਲਈ ਬਹੁਤ ਜ਼ਿਆਦਾ 'ਲਾਊਡ' (ਸ਼ੋਰ ਵਾਲਾ) ਹੈ। ਇਸ ਤੋਂ 5 ਸਾਲ ਬਾਅਦ 1966 ਵਿੱਚ, ਜਦੋਂ ਸ਼ੰਕਰ-ਜੈਕਿਸ਼ਨ ਫਿਲਮ 'ਸੂਰਜ' ਲਈ ਸੰਗੀਤ ਤਿਆਰ ਕਰ ਰਹੇ ਸਨ, ਤਾਂ ਅਦਾਕਾਰ ਰਾਜੇਂਦਰ ਕੁਮਾਰ ਨੇ ਵੀ ਇਸ ਗੀਤ ਨੂੰ ਆਪਣੇ ਕਿਰਦਾਰ 'ਤੇ ਸਹੀ ਨਾ ਬੈਠਣ ਦਾ ਹਵਾਲਾ ਦੇ ਕੇ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ: ਹੁਣ ਘਰ ਬੈਠੇ ਲਓ 'ਧੁਰੰਦਰ 2' ਦਾ ਮਜ਼ਾ, ਜਾਣੋ ਕਦੋਂ ਤੇ ਕਿੱਥੇ ਸਟ੍ਰੀਮ ਹੋਵੇਗੀ ਰਣਵੀਰ ਸਿੰਘ ਦੀ ਫਿਲਮ
ਆਖਰਕਾਰ 1968 ਵਿੱਚ ਫਿਲਮ 'ਬ੍ਰਹਮਚਾਰੀ' ਦੇ ਸਮੇਂ ਜਦੋਂ ਇਹ ਧੁਨ ਸ਼ੰਮੀ ਕਪੂਰ ਨੂੰ ਸੁਣਾਈ ਗਈ, ਤਾਂ ਉਹ ਬੇਹੱਦ ਖੁਸ਼ ਹੋਏ ਅਤੇ ਉਨ੍ਹਾਂ ਨੇ ਤੁਰੰਤ ਇਸ ਨੂੰ ਆਪਣੀ ਫਿਲਮ ਵਿੱਚ ਲੈਣ ਦਾ ਫੈਸਲਾ ਕੀਤਾ। ਫਿਲਮ ਵਿੱਚ ਸ਼ੰਮੀ ਕਪੂਰ ਅਤੇ ਮੁਮਤਾਜ਼ 'ਤੇ ਫਿਲਮਾਇਆ ਗਿਆ ਇਹ ਗੀਤ ਨਾ ਸਿਰਫ਼ ਸੁਪਰਹਿੱਟ ਰਿਹਾ, ਸਗੋਂ ਉਨ੍ਹਾਂ ਦੇ 'ਕ੍ਰਿਏਟਿਵ ਲੁੱਕ' ਨੇ ਵੀ ਖੂਬ ਸੁਰਖੀਆਂ ਬਟੋਰੀਆਂ। ਅੱਜ ਵੀ ਜਦੋਂ ਕੋਈ ਇਸ ਗੀਤ ਨੂੰ ਰੀ-ਕ੍ਰਿਏਟ ਕਰਦਾ ਹੈ, ਤਾਂ ਉਹ ਮੁਮਤਾਜ਼ ਅਤੇ ਸ਼ੰਮੀ ਕਪੂਰ ਦੇ ਉਸੇ ਅੰਦਾਜ਼ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ।
ਇਹ ਵੀ ਪੜ੍ਹੋ: ਅਯੁੱਧਿਆ 'ਚ ਰਾਮ ਲੱਲਾ ਦਾ ਗੁਆਂਢੀ ਬਣੇਗਾ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ! 3.31 ਕਰੋੜ 'ਚ ਖਰੀਦੀ ਜ਼ਮੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
