ਕੰਗਨਾ ਨੇ ਡੋਨਾਲਡ ਟਰੰਪ ਨੂੰ ਦਿੱਤੀ ਵਧਾਈ, ਸਾਂਝੀ ਕੀਤੀ ਸ਼ਾਨਦਾਰ ਤਸਵੀਰ

Thursday, Nov 07, 2024 - 10:11 AM (IST)

ਕੰਗਨਾ ਨੇ ਡੋਨਾਲਡ ਟਰੰਪ ਨੂੰ ਦਿੱਤੀ ਵਧਾਈ, ਸਾਂਝੀ ਕੀਤੀ ਸ਼ਾਨਦਾਰ ਤਸਵੀਰ

ਹਿਮਾਚਲ ਪ੍ਰਦੇਸ਼- ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਲਗਭਗ ਆ ਚੁੱਕੇ ਹਨ। ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕੀਤੀ ਹੈ ਅਤੇ ਉਹ ਇਕ ਵਾਰ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣਨ ਲਈ ਤਿਆਰ ਹਨ। ਇਸ ਜਿੱਤ ਤੋਂ ਬਾਅਦ ਟਰੰਪ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਅਜਿਹੇ 'ਚ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਵੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਹੈ।

 

ਕੰਗਨਾ ਨੇ ਇਕ ਸ਼ਾਨਦਾਰ ਤਸਵੀਰ ਕੀਤੀ ਸਾਂਝੀ
ਬੀਜੇਪੀ ਸੰਸਦ ਕੰਗਨਾ ਰਣੌਤ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਜਿੱਤ ਲਈ ਡੋਨਾਲਡ ਟਰੰਪ ਨੂੰ ਵਧਾਈ ਦਿੰਦੇ ਹੋਏ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਕੰਗਨਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਡੋਨਾਲਡ ਟਰੰਪ ਭਗਵੇਂ ਕੱਪੜੇ ਪਾ ਕੇ ਲੋਕਾਂ ਨੂੰ ਵਧਾਈ ਦੇ ਰਹੇ ਹਨ। ਟਰੰਪ ਦੇ ਨਾਲ ਕਾਰੋਬਾਰੀ ਐਲੋਨ ਮਸਕ ਵੀ ਨਜ਼ਰ ਆ ਰਹੇ ਹਨ। ਕੰਗਨਾ ਨੇ ਲਿਖਿਆ- "ਟਵਿੱਟਰ 'ਤੇ ਇਹ ਅੱਜ ਦਾ ਸਭ ਤੋਂ ਵਧੀਆ ਮੀਮ ਹੈ, ਡੋਨਾਲਡ ਟਰੰਪ ਨੂੰ ਵਧਾਈਆਂ।"ਉਹ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ। ਇਸ ਮਾਮਲੇ ਨੂੰ ਧਿਆਨ 'ਚ ਰੱਖਦੇ ਹੋਏ ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਇਕ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ- ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਕੀਤਾ ਟਰੋਲ, ਕਿਹਾ...

ਕੰਗਨਾ ਦੇ ਇਸ ਟਵੀਟ 'ਚ ਡੋਨਾਲਡ ਟਰੰਪ ਤੇ ਐਲਨ ਮਸਕ ਦੀ ਐਡਿਟ ਕੀਤੀ ਤਸਵੀਰ ਸ਼ਾਮਲ ਕੀਤੀ ਗਈ ਹੈ, ਜਿਸ 'ਚ ਇਹ ਦੋਵੇਂ ਵਿਦੇਸ਼ੀ ਦਿੱਗਜ ਭਗਵੇਂ ਰੰਗ 'ਚ ਨਜ਼ਰ ਆ ਰਹੇ ਹਨ।ਇਸ ਤਰ੍ਹਾਂ ਕੰਗਨਾ ਰਣੌਤ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਜਿੱਤ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਵੱਡੀ ਜਿੱਤ ਤੋਂ ਬਾਅਦ ਟਰੰਪ ਹੁਣ ਅਮਰੀਕਾ ਦੇ ਇਤਿਹਾਸ ਵਿੱਚ 47ਵੇਂ ਰਾਸ਼ਟਰਪਤੀ ਬਣ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News