ਕੰਗਨਾ ਰਣੌਤ ਨੂੰ ਗ੍ਰਹਿ ਮੰਤਰਾਲੇ ਨੇ ਦਿੱਤੀ 'Y' ਸਕਿਓਰਿਟੀ, ਸੰਜੇ ਰਾਊਤ ਨਾਲ ਵਧਿਆ ਵਿਵਾਦ

09/07/2020 11:44:09 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਰਾ ਕੰਗਨਾ ਰਣੌਤ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਕਾਫ਼ੀ ਕੰਟਰੋਵਰਸ਼ੀਅਲ ਬਿਆਨ ਦੇ ਰਹੀ ਹੈ। ਉਨ੍ਹਾਂ ਨੇ ਬਾਲੀਵੁੱਡ ਦੇ ਕਈ ਡਰੱਗਜ਼ ਕਨੈਕਸ਼ਨ ਦਾ ਵੀ ਭਾਂਡਾ ਭੰਨ੍ਹਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਸ ਤੇ ਸ਼ਿਵ ਸੈਨਾ ਨੂੰ ਆੜੇ ਹੱਥੀਂ ਲਿਆ ਹੈ।

ਕੰਗਨਾ ਦੇ ਇਨ੍ਹਾਂ ਬਿਆਨਾਂ ਦੇ ਚੱਲਦਿਆਂ ਉਹ ਸਿਤਾਰਿਆਂ ਦੇ ਨਿਸ਼ਾਨੇ 'ਤੇ ਹੈ ਪਰ ਕੁਝ ਰਾਜਨੀਤਿਕ ਪਾਰਟੀਆਂ ਨਾਲ ਵੀ ਉਨ੍ਹਾਂ ਨੇ ਲੜਾਈ ਮੁੱਲ ਲੈ ਲਈ ਹੈ। ਸ਼ਿਵ ਸੈਨਾ ਦੇ ਸਾਂਸਦ ਸੰਜੇ ਰਾਊਤ ਨੇ ਦੇਖ ਲੈਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਕੰਗਨਾ ਨੇ 9 ਸਤੰਬਰ ਨੂੰ ਮੁੰਬਈ ਆਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਕੰਗਨਾ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਨੂੰ ਦੇਖ ਦੇ ਹੋਏ ਗ੍ਰਹਿ ਮੰਤਰਾਲੇ ਨੇ 'ਵਾਈ' ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਐਲਾਨ ਕੀਤਾ ਹੈ।

ਸ਼ਿਵਸੈਨਾ ਨੇਤਾ ਸੰਜੇ ਰਾਊਤ ਨੇ ਕੰਗਨਾ ਨੂੰ ਕਿਹਾ 'ਹਰਾਮਖੋਰ ਲੜਕੀ'
ਸ਼ਿਵਸੈਨਾ ਨੇਤਾ ਸੰਜੇ ਰਾਊਤ ਵੱਲੋਂ 'ਹਰਾਮਖੋਰ ਲੜਕੀ' ਕਹਿਣ 'ਤੇ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਹੈ ਕਿ ਅਜਿਹੀ ਘਟੀਆ ਮਾਨਸਿਕਤਾ ਲਈ ਦੇਸ਼ ਦੀਆਂ ਕਰੋੜਾਂ ਧੀਆਂ ਉਨ੍ਹਾਂ ਨੂੰ ਕਦੀ ਮੁਆਫ਼ ਨਹੀਂ ਕਰਨਗੀਆਂ। ਧੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਤਸ਼ਾਹਤ ਰਾਊਤ ਵਰਗੇ ਨੇਤਾਵਾਂ ਕਾਰਨ ਹੀ ਮਿਲਦਾ ਹੈ। ਜਦੋਂ ਆਮਿਰ ਖ਼ਾਨ ਤੇ ਨਸੀਰੂਦੀਨ ਸ਼ਾਹ ਨੇ ਕਿਹਾ ਸੀ ਕਿ ਭਾਰਤ 'ਚ ਡਰ ਲੱਗਦਾ ਹੈ ਤਾਂ ਕਿਸੇ ਨੇ ਉਨ੍ਹਾਂ ਨੂੰ ਹਰਾਮਖੋਰ ਨਹੀਂ ਕਿਹਾ।

ਕੰਗਨਾ ਦਾ ਸੰਜੇ ਰਾਊਤ ਨੂੰ ਕਰਾਰਾ ਜਵਾਬ 
ਕੰਗਨਾ ਨੇ ਵੀਡੀਓ ਟਵੀਟ ਕਰ ਕੇ ਕਿਹਾ, 'ਮੈਂ ਮੁੰਬਈ ਪੁਲਸ ਦੀ ਤਾਰੀਫ਼ ਕਰਦੇ ਨਹੀਂ ਥੱਕਦੀ ਸੀ। ਪਾਲ ਘਰ ਮੌਬ ਲਿੰਚਿੰਗ ਮਾਮਲੇ 'ਚ ਪੁਲਸ ਕਿਉਂ ਮੂਕ ਦਰਸ਼ਨ ਬਣੀ ਰਹੀ। ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੀ ਸ਼ਿਕਾਇਤ ਤਕ ਦਰਜ ਨਹੀਂ ਕੀਤੀ ਗਈ। ਜੇਕਰ ਇਨ੍ਹਾਂ ਮਾਮਲਿਆਂ 'ਚ ਮੈਂ ਮੁੰਬਈ ਪੁਲਸ ਦੀ ਨਿਖੇਧੀ ਕੀਤੀ ਹੈ ਤਾਂ ਇਹ ਪ੍ਰਗਟਾਵੇ ਦੀ ਆਜ਼ਾਦੀ ਹੈ। ਦੇਸ਼ ਆਜ਼ਾਦ ਹੈ। ਮੈਨੂੰ ਬੋਲਣ ਤੇ ਦੇਸ਼ 'ਚ ਕਿਤੇ ਵੀ ਜਾਣ ਦਾ ਹੱਕ ਨਹੀਂ ਹੈ।' ਕੰਗਨਾ ਨੇ ਕਿਹਾ, 'ਸੰਜੇ ਰਾਊਤ, ਜੀ ਤੁਸੀਂ ਮਹਾਰਾਸ਼ਟਰ ਨਹੀਂ। ਮੈਂ ਮਹਾਰਾਸ਼ਟਰ ਦੀ ਨਹੀਂ ਤੁਹਾਡੀ ਨਿੰਦਾ ਕੀਤੀ ਹੈ। ਮੇਰਾ ਜਬੜਾ ਤੋੜਨ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਮੈਂ 9 ਸਤੰਬਰ ਨੂੰ ਮੁੰਬਈ ਆ ਰਹੀ ਹਾਂ। ਤੁਸੀਂ ਤੇ ਤੁਹਾਡੇ ਲੋਕਾਂ ਨੇ ਮੇਰਾ ਜਬੜਾ ਤੋੜਨਾ ਹੈ, ਮਾਰਨਾ ਹੈ, ਤਾਂ ਮਾਰੋ। ਇਸ ਦੇਸ਼ ਦੀ ਮਿੱਟੀ ਅਜਿਹੇ ਹੀ ਖੂਨ ਨਾਲ ਸਿੰਜੀ ਗਈ ਹੈ, ਦੇਸ਼ ਦੀ ਗਰਿਮਾ ਤੇ ਮਾਣ ਮਰਿਆਦਾ ਲਈ ਦੇ ਲੱਖਾਂ ਲੋਕਾਂ ਨੇ ਬਲਿਦਾਨ ਦਿੱਤਾ ਹੈ। ਮੈਂ ਵੀ ਬਲਿਦਾਨ ਦੇਣ ਨੂੰ ਤਿਆਰ ਹਾਂ।'

ਹਰ ਕੋਈ ਲਕਸ਼ਮੀ ਬਾਈ ਤੇ ਭਗਤ ਸਿੰਘ ਚਾਹੁੰਦਾ ਹੈ ਪਰ ਆਪਣੇ ਘਰ 'ਚ ਨਹੀਂ
ਪਿਤਾ ਅਮਰਦੀਪ ਸਿੰਘ ਰਣੌਤ ਦੀ ਸਿੱਖਿਆ ਤੋਂ ਬਾਅਦ ਸ਼ਨੀਵਾਰ ਰਾਤ ਕੰਗਨਾ ਰਣੌਤ ਸ਼ਾਂਤ ਹੋ ਗਈ ਸੀ। ਪਿਤਾ ਜੱਦੀ ਘਰ ਮੰਡੀ ਦੇ ਭਾਂਵਲਾ ਤੋਂ ਮਨਾਲੀ ਪੁੱਜੇ ਸਨ। ਇਸ 'ਤੇ ਕੰਗਨਾ ਨੇ ਮਾਂ ਆਸ਼ਾ ਰਣੌਤ ਨਾਲ ਵਾਅਦਾ ਕੀਤਾ ਕਿ ਉਹ ਹੁਣ ਕਿਸੇ ਨਾਲ ਪੰਗਾ ਨਹੀਂ ਲਵੇਗੀ। ਘਰ 'ਤੇ ਹੋਈ ਚਰਚਾ ਦੀ ਵੀਡੀਓ ਕੰਗਨਾ ਨੇ ਟਵਿਟਰ 'ਤੇ ਸ਼ੇਅਰ ਕਰਦਿਆਂ ਲਿਖਿਆ, 'ਤੁਸੀਂ ਮਾਫ਼ੀਆ ਨਾਲ ਲੜ ਸਕਦੇ ਹੋ। ਸਰਕਾਰ ਨੂੰ ਚੁਣੌਤੀ ਦੇ ਸਕਦੇ ਹੋ ਪਰ ਘਰ 'ਚ ਭਾਵਨਾਤਮਕ ਬਲੈਕਮੇਲਿੰਗ ਨਾਲ ਨਜਿੱਠਣਾ ਮੁਸ਼ਕਲ ਹੈ। ਮੇਰੇ ਘਰ 'ਚ ਜੋ ਹੋਇਆ ਉਹ ਸਭ ਤੁਸੀਂ ਦੇਖ ਸਕਦੇ ਹੋ।'

ਕੰਗਨਾ ਮੁਆਫ਼ੀ ਮੰਗੇ ਤਾਂ ਮੈਂ ਸੋਚਾਂਗਾ : ਰਾਊਤ
ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਹੈ ਕਿ ਮੁੰਬਈ ਤੇ ਮਹਾਰਾਸ਼ਟਰ ਬਾਰੇ ਇਤਰਾਜ਼ਯੋਗ ਬਿਆਨ ਦੇਣ 'ਤੇ ਕੰਗਨਾ ਰਣੌਤ ਜੇਕਰ ਮੁਆਫ਼ੀ ਮੰਗਦੀ ਹੈ ਤਾਂ ਉਹ ਵੀ ਉਨ੍ਹਾਂ ਬਾਰੇ ਦਿੱਤੇ ਬਿਆਨਾਂ ਲਈ ਮੁਆਫ਼ੀ ਮੰਗਣ ਦੇ ਸਵਾਲ 'ਤੇ ਰਾਊਤ ਨੇ ਕਿਹਾ ਕਿ ਮੁੰਬਈ 'ਚ ਰਹਿਣ ਵਾਲਾ ਤੇ ਇੱਥੇ ਕੰਮ ਕਰਨ ਵਾਲਾ ਕੋਈ ਵਿਅਕਤੀ ਜੇਕਰ ਮੁੰਬਈ, ਮਹਾਰਾਸ਼ਟਰ ਜਾਂ ਮਰਾਠੀਆਂ ਬਾਰੇ ਗ਼ਲਤ ਬਿਆਨ ਦਿੰਦਾ ਹੈ ਤਾਂ ਉਸ ਨੂੰ ਪਹਿਲਾਂ ਮੁਆਫ਼ੀ ਮੰਗਣੀ ਪਵੇਗੀ। ਉਸ ਤੋਂ ਬਾਅਦ ਮੈਂ ਸੋਚਾਂਗਾ ਕਿ ਆਪਣੇ ਬਿਆਨ ਲਈ ਮੁਆਫ਼ੀ ਮੰਗਾਂ ਜਾਂ ਨਹੀਂ।


sunita

Content Editor

Related News