ਉਰਮਿਲਾ ਦੇ 3 ਕਰੋੜ ਦੇ ਦਫਤਰ ’ਤੇ ਕੰਗਨਾ ਨੇ ਕੀਤਾ ਤਿੱਖਾ ਟਵੀਟ, ਲਿਆ ਲੰਮੇ ਹੱਥੀਂ

Sunday, Jan 03, 2021 - 04:07 PM (IST)

ਉਰਮਿਲਾ ਦੇ 3 ਕਰੋੜ ਦੇ ਦਫਤਰ ’ਤੇ ਕੰਗਨਾ ਨੇ ਕੀਤਾ ਤਿੱਖਾ ਟਵੀਟ, ਲਿਆ ਲੰਮੇ ਹੱਥੀਂ

ਮੁੰਬਈ (ਬਿਊਰੋ)– ਅਦਾਕਾਰਾ ਕੰਗਨਾ ਰਣੌਤ ਕਿਸੇ ’ਤੇ ਨਿਸ਼ਾਨਾ ਵਿੰਨ੍ਹਣ ਦਾ ਇਕ ਵੀ ਮੌਕਾ ਨਹੀਂ ਛੱਡਦੀ ਹੈ। ਕੰਗਨਾ ਨੇਤਾ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤਕ, ਸਾਰਿਆਂ ਨੂੰ ਲੰਮੇ ਹੱਥੀਂ ਲੈਂਦੀ ਹੈ। ਇਸ ਵਾਰ ਉਸ ਨੇ ਅਦਾਕਾਰਾ ਤੇ ਸ਼ਿਵਸੈਨਾ ਨੇਤਾ ਉਰਮਿਲਾ ਮਾਤੋਂਡਕਰ ’ਤੇ ਹਮਲਾ ਬੋਲਿਆ ਹੈ।

ਉਰਮਿਲਾ ਤੇ ਕੰਗਨਾ ਦੀ ਲੜਾਈ ਕਾਫੀ ਪੁਰਾਣੀ ਹੈ। ਪਿਛਲੇ ਕਈ ਹਫਤਿਆਂ ਤੋਂ ਕੰਗਨਾ ਲਗਾਤਾਰ ਉਰਮਿਲਾ ’ਤੇ ਨਿਸ਼ਾਨਾ ਵਿੰਨ੍ਹ ਰਹੀ ਹੈ, ਉਥੇ ਉਰਮਿਲਾ ਵੀ ਉਸ ’ਤੇ ਤੰਜ ਕੱਸਣ ਦਾ ਮੌਕਾ ਨਹੀਂ ਛੱਡ ਰਹੀ ਹੈ।

ਹਾਲ ਹੀ ’ਚ ਕਾਂਗਰਸ ਨੂੰ ਛੱਡ ਕੇ ਸ਼ਿਵਸੈਨਾ ’ਚ ਸ਼ਾਮਲ ਹੋਣ ਵਾਲੀ ਉਰਮਿਲਾ ਨੇ ਇਕ ਨਵਾਂ ਦਫਤਰ ਖਰੀਦ ਲਿਆ ਹੈ। ਉਸ ਨੇ 3 ਕਰੋੜ ਦਾ ਨਵਾਂ ਦਫਤਰ ਖਰੀਦਿਆ ਹੈ। ਹੁਣ ਉਸ ਦੇ ਇਸ ਨਵੇਂ ਦਫਤਰ ’ਤੇ ਕੰਗਨਾ ਰਣੌਤ ਨੇ ਨਿਸ਼ਾਨਾ ਵਿੰਨ੍ਹਿਆ ਹੈ।

ਕੰਗਨਾ ਨੇ ਟਵੀਟ ਕਰਦਿਆਂ ਲਿਖਿਆ, ‘ਉਰਮਿਲਾ ਜੀ ਮੈਂ ਖੁਦ ਦੀ ਮਿਹਨਤ ਨਾਲ ਘਰ ਬਣਾਏ ਸਨ, ਕਾਂਗਰਸ ਉਨ੍ਹਾਂ ਨੂੰ ਤੋੜ ਰਹੀ ਹੈ। ਬੀ. ਜੇ. ਪੀ. ਨੂੰ ਖੁਸ਼ ਕਰਕੇ ਮੇਰੇ ਹੱਥ ਸਿਰਫ 25-30 ਕੇਸ ਲੱਗੇ ਹਨ। ਕਾਸ਼ ਮੈਂ ਵੀ ਤੁਹਾਡੇ ਵਾਂਗ ਸਮਝਦਾਰ ਹੁੰਦੀ ਤਾਂ ਕਾਂਗਰਸ ਨੂੰ ਖੁਸ਼ ਕਰਦੀ। ਮੈਂ ਤਾਂ ਅਸਲ ’ਚ ਕਾਫੀ ਬੇਵਕੂਫ ਨਿਕਲੀ, ਨਹੀਂ?’

ਕੰਗਨਾ ਰਣੌਤ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਉਸ ਦੇ ਇਸ ਬਿਆਨ ’ਤੇ ਪ੍ਰਸ਼ੰਸਕ ਖੂਬ ਮਜ਼ੇ ਲੈ ਰਹੇ ਹਨ।

ਦੱਸਣਯੋਗ ਹੈ ਕਿ ਕੰਗਨਾ ਦਾ ਉਰਮਿਲਾ ਖ਼ਿਲਾਫ਼ ਇਹ ਗੁੱਸਾ ਹੈਰਾਨ ਨਹੀਂ ਕਰਦਾ ਹੈ। ਹਾਲ ਹੀ ’ਚ ਜਦੋਂ ਕੰਗਨਾ ਰਣੌਤ ਨੇ ਮੁੰਬਈ ਦੀ ਤਾਰੀਫ ਕੀਤੀ ਸੀ, ਉਦੋਂ ਉਰਮਿਲਾ ਨੇ ਕਿਹਾ ਸੀ, ‘ਕੀ ਸਿਰ ਦੇ ਭਾਰ ਡਿੱਗੀ ਹੈ?’

ਇਸ ਤੋਂ ਪਹਿਲਾਂ ਵੀ ਜਦੋਂ ਕੰਗਨਾ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਨਾਲ ਕੀਤੀ ਸੀ, ਉਦੋਂ ਵੀ ਉਰਮਿਲਾ ਨੇ ਕੰਗਨਾ ਦੀ ਸਖਤ ਸ਼ਬਦਾਂ ’ਚ ਨਿੰਦਿਆ ਕੀਤੀ ਸੀ। ਅਜਿਹੇ ’ਚ ਹੁਣ ਕੰਗਨਾ ਦੇ ਇਹ ਟਵੀਟ ਵੀ ਹੈਰਾਨ ਨਹੀਂ ਕਰਦੇ ਹਨ।

ਨੋਟ– ਕੰਗਨਾ ਦੇ ਉਰਮਿਲਾ ਲਈ ਕੀਤੇ ਇਸ ਟਵੀਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News