'ਬਿੱਗ ਬੌਸ 18' 'ਚ ਕੰਗਨਾ ਰਣੌਤ ਦੀ ਐਂਟਰੀ

Friday, Dec 27, 2024 - 06:05 PM (IST)

'ਬਿੱਗ ਬੌਸ 18' 'ਚ ਕੰਗਨਾ ਰਣੌਤ ਦੀ ਐਂਟਰੀ

ਨਵੀਂ ਦਿੱਲੀ : ਟੀਵੀ ਦਾ ਵਿਵਾਦਿਤ ਸ਼ੋਅ 'ਬਿੱਗ ਬੌਸ 18' ਇਨ੍ਹੀਂ ਦਿਨੀਂ ਸੁਰਖ਼ੀਆਂ ਵਿਚ ਹੈ। ਸਲਮਾਨ ਖ਼ਾਨ ਦੇ ਸ਼ੋਅ ਦੇ ਪ੍ਰੇਮੀ 'ਵੀਕੈਂਡ ਕਾ ਵਾਰ' ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਵਾਂ ਸਾਲ ਆਉਣ ਵਾਲਾ ਹੈ ਤੇ 'ਬਿੱਗ ਬੌਸ' ਦੇ ਘਰ ਵੀ ਮਨਾਇਆ ਜਾਵੇਗਾ। ਕਲਰ ਟੀਵੀ ਦੇ ਅਧਿਕਾਰਤ ਪ੍ਰੋਮੋ ਵਿਚ ਨਵੇਂ ਸਾਲ ਦੇ ਜਸ਼ਨ ਦੀ ਇੱਕ ਝਲਕ ਦੇਖੀ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ 31 ਦਸੰਬਰ ਨੂੰ ਪਰਿਵਾਰ ਨਾਲ ਹਲਾ ਮਚਾਉਣ ਲਈ ਆਉਣ ਵਾਲੀ ਹੈ। ਸਲਮਾਨ ਹਰ ਸਾਲ ਦੀ ਤਰ੍ਹਾਂ 'ਬਿੱਗ ਬੌਸ 18' ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਮਸ਼ਹੂਰ ਟੀਵੀ ਸ਼ੋਅ ਗ੍ਰੈਂਡ ਫਿਨਾਲੇ ਵਿਚ ਪਹੁੰਚ ਗਿਆ ਹੈ ਪਰ ਟੀ. ਆਰ. ਪੀ. ਸੂਚੀ ਵਿਚ ਇਸ ਦਾ ਦਬਦਬਾ ਇਸ ਸਾਲ ਨਹੀਂ ਰਿਹਾ। ਇਸ ਦੌਰਾਨ ਸ਼ੋਅ ਦੇ ਇਕ ਪ੍ਰੋਮੋ 'ਚ ਨਵੇਂ ਸਾਲ ਦੇ ਜਸ਼ਨ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਖ਼ਾਸ ਐਪੀਸੋਡ ਵਿਚ ਬਾਲੀਵੁੱਡ ਅਦਾਕਾਰਾ ਦੇ ਨਾਲ ਸੀਜ਼ਨ 17 ਦੇ 2 ਪ੍ਰਸਿੱਧ ਮੁਕਾਬਲੇਬਾਜ਼ ਵੀ ਆਉਣਗੇ।

ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ

ਪ੍ਰੋਮੋ ਵਿਚ ਦੇਖਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ 'ਬਿੱਗ ਬੌਸ' ਦੇ ਘਰ ਆਵੇਗੀ। ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਵੇਂ ਸਾਲ ਦੇ ਸਪੈਸ਼ਲ ਐਪੀਸੋਡ 'ਚ ਕਾਫ਼ੀ ਮਸਤੀ ਹੋਣ ਵਾਲੀ ਹੈ। ਇਸ ਦੌਰਾਨ ਕੰਗਨਾ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਜੇ ਤੁਸੀਂ ਉਸ ਨੂੰ ਛੇੜੋਗੇ ਤਾਂ ਉਹ ਤੁਹਾਨੂੰ ਛੱਡੇਗੀ ਨਹੀਂ। ਇਸ ਦੇ ਨਾਲ ਹੀ 'ਬਿੱਗ ਬੌਸ 17' ਦੇ ਪ੍ਰਤੀਯੋਗੀ ਅਭਿਸ਼ੇਕ ਕੁਮਾਰ ਤੇ ਸਮਰਥ ਜੁਰੇਲ ਭਾਰਤੀ ਸਿੰਘ ਨਾਲ 'ਬਿੱਗ ਬੌਸ' ਦੇ ਘਰ ਵਿਚ ਦਾਖ਼ਲ ਹੋਣਗੇ। 

ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ

ਜ਼ਿਕਰਯੋਗ ਹੈ ਕਿ ਇਹ ਤਿੰਨੇ ਲਾਫਟਰ ਸ਼ੈੱਫ ਦੇ ਦੂਜੇ ਸੀਜ਼ਨ ਨੂੰ ਪ੍ਰਮੋਟ ਕਰ ਰਹੇ ਸਨ। 'ਬਿੱਗ ਬੌਸ 18' ਦੇ ਮੁਕਾਬਲੇਬਾਜ਼ਾਂ ਨਾਲ ਭਾਰਤੀ ਸਿੰਘ ਤੇ ਦੋਵੇਂ ਸਾਬਕਾ ਮੁਕਾਬਲੇਬਾਜ਼ ਖੂਬ ਮਸਤੀ ਕਰਦੇ ਨਜ਼ਰ ਆਉਣਗੇ। ਮੰਨਿਆ ਜਾਂਦਾ ਹੈ ਕਿ ਉਹ ਪਰਿਵਾਰ ਦੇ ਮੈਂਬਰਾਂ ਤੋਂ ਕੁਝ ਦਿਲਚਸਪ ਕੰਮ ਵੀ ਕਰਵਾ ਸਕਦੇ ਹਨ। 'ਬਿੱਗ ਬੌਸ' ਦੇ ਆਉਣ ਵਾਲੇ ਐਪੀਸੋਡ ਦੀ ਗੱਲ ਕਰੀਏ ਤਾਂ 'ਵੀਕੈਂਡ ਕਾ ਵਾਰ' ਵਿਚ ਕਰਨਵੀਰ ਮਹਿਰਾ ਤੇ ਕਸ਼ਿਸ਼ ਕਪੂਰ ਦੀ ਕਲਾਸ ਲੱਗਣ ਵਾਲੀ ਹੈ। ਫਿਲਹਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਲਮਾਨ ਦੇ ਨਿਸ਼ਾਨੇ 'ਤੇ ਕਿਹੜੇ ਮੁਕਾਬਲੇਬਾਜ਼ ਆਉਣਗੇ। ਇਸ ਤੋਂ ਇਲਾਵਾ 'ਬਿੱਗ ਬੌਸ' ਨਾਲ ਜੁੜੇ ਅਪਡੇਟਸ ਦੇਣ ਵਾਲੀ ਖ਼ਬਰ 'ਦਿ ਖ਼ਬਰੀ' ਨੇ ਦੱਸਿਆ ਕਿ ਸਾਰਾ ਅਰਫੀਨ ਖ਼ਾਨ ਨੂੰ ਇਸ ਹਫ਼ਤੇ ਘਰੋਂ ਕੱਢ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਆਉਣ ਵਾਲੇ ਐਪੀਸੋਡਸ 'ਚ ਕਈ ਵੱਡੇ ਟਵਿਸਟ ਵੀ ਦੇਖਣ ਨੂੰ ਮਿਲ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News