ਕੰਗਨਾ ਨੇ ਮੁੜ ਘੇਰਿਆ ਆਲੀਆ ਭੱਟ ਦੀ ਫ਼ਿਲਮ ਨੂੰ, ਕਿਹਾ- ‘ਸੋਚਿਆ ਨਹੀਂ ਸੀ ਫ਼ਿਲਮ ਮਾਫੀਆ...’

Saturday, Feb 26, 2022 - 06:04 PM (IST)

ਕੰਗਨਾ ਨੇ ਮੁੜ ਘੇਰਿਆ ਆਲੀਆ ਭੱਟ ਦੀ ਫ਼ਿਲਮ ਨੂੰ, ਕਿਹਾ- ‘ਸੋਚਿਆ ਨਹੀਂ ਸੀ ਫ਼ਿਲਮ ਮਾਫੀਆ...’

ਮੁੰਬਈ (ਬਿਊਰੋ)– ਕੰਗਨਾ ਰਣੌਤ ਨੇ ਮੁੜ ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਜਿਥੇ ਕੰਗਨਾ ਨੇ ਆਲੀਆ ਭੱਟ ਨੂੰ ‘ਬਿੰਬੋ’ ਕਹਿੰਦਿਆਂ ਸਿੱਧੇ ਤੌਰ ’ਤੇ ਘੇਰਿਆ ਸੀ ਤੇ ਕਿਹਾ ਸੀ ਕਿ ਫ਼ਿਲਮ ’ਚ ਗਲਤ ਕਾਸਟਿੰਗ ਕੀਤੀ ਗਈ ਹੈ, ਉਥੇ ਇਸ ਵਾਰ ਉਹ ਉਸ ਦਾ ਨਾਂ ਲੈਣ ਤੋਂ ਬਚਦੀ ਦਿਖਾਈ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਦੀ ਕਾਰ ’ਚ ਮੌਜੂਦ ਰੀਨਾ ਰਾਏ ਨੇ ਬਿਆਨ ਕੀਤਾ ਭਿਆਨਕ ਮੰਜ਼ਰ

ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ‘ਮੂਵੀ ਮਾਫੀਆ’ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਉਹ ਲੋਕ ਬਹੁਤ ਜ਼ਰੂਰੀ ਹਨ ਫ਼ਿਲਮਾਂ ਦੀ ਰਿਲੀਜ਼ ਲਈ। ਕੰਗਨਾ ਰਣੌਤ ਨੇ ਮੁੜ ਤੋਂ ਇਕ ਵਾਰ ਸਾਊਥ ਦੀਆਂ ਫ਼ਿਲਮਾਂ ਵੱਲ ਦਰਸ਼ਕਾਂ ਦਾ ਰੁਖ਼ ਕਰਨ ਦੀ ਕੋਸ਼ਿਸ਼ ਕੀਤੀ।

ਕੰਗਨਾ ਨੇ ਆਪਣੀ ਇੰਸਟਾ ਸਟੋਰੀ ’ਚ ਲਿਖਿਆ, ‘ਸੁਣ ਕੇ ਵਧੀਆ ਲੱਗਾ ਕਿ ਸਿਨੇਮਾਘਰ ਮੁੜ ਤੋਂ ਖੁੱਲ੍ਹ ਗਏ ਹਨ ਤੇ ਸਾਊਥ ਦੀਆਂ ਫ਼ਿਲਮਾਂ ਰਿਕਾਰਡ ਬ੍ਰੇਕਿੰਗ ਕਲੈਕਸ਼ਨ ਕਰ ਰਹੀਆਂ ਹਨ। ਮੈਂ ਸੁਣਿਆ ਹੈ ਕਿ ਹਿੰਦੀ ਬੈਲਟ ’ਚ ਵੀ ਬੱਚਿਆਂ ਵੱਲ ਕੁਝ ਕਦਮ ਵਧਾਏ ਜਾ ਰਹੇ ਹਨ। ਹਾਲ ਹੀ ’ਚ ਰਿਲੀਜ਼ ਹੋਈ ਇਕ ਫੀਮੇਲ ਸੈਂਟ੍ਰਿਕ ਫ਼ਿਲਮ ਰਾਹੀਂ, ਜਿਸ ’ਚ ਇਕ ਵੱਡਾ ਹੀਰੋ ਤੇ ਇਕ ਸੁਪਰਸਟਾਰ ਡਾਇਰੈਕਟ ਹੈ। ਇਹ ਬੇਬੀ ਸਟੈੱਪਸ ਜ਼ਰੂਰ ਹਨ ਪਰ ਇਹ ਮਹੱਤਵਹੀਨ ਨਹੀਂ ਹੈ।’

PunjabKesari

ਕੰਗਨਾ ਰਣੌਤ ਨੇ ਆਲੀਆ ਭੱਟ ਦਾ ਨਾਂ ਲਏ ਬਿਨਾਂ ਕਿਹਾ, ‘ਇਹ ਕਦਮ ਜ਼ਰੂਰੀ ਹਨ ਉਨ੍ਹਾਂ ਸਿਨੇਮਾਘਰਾਂ ਲਈ, ਜੋ ਲਗਭਗ ਵੈਂਟੀਲੇਟਰ ’ਤੇ ਆ ਚੁੱਕੇ ਹਨ। ਵਧੀਆ। ਕਦੇ ਨਹੀਂ ਸੋਚਿਆ ਸੀ ਕਿ ਫ਼ਿਲਮ ਮਾਫੀਆ ਇਸ ਹੱਦ ਤਕ ਵੱਧ ਜਾਵੇਗਾ ਤੇ ਕੁਝ ਚੰਗਾ ਕਰੇਗਾ। ਜੇਕਰ ਉਹ ਅਜਿਹਾ ਕਰ ਰਹੇ ਹਨ ਤਾਂ ਸਾਨੂੰ ਉਨ੍ਹਾਂ ਦਾ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਮੈਂ ਤਾਂ ਬੈਸਟ ਦੀ ਉਮੀਦ ਕਰ ਰਹੀ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News