ਮੰਦਰਾਂ ’ਚ ਜਾ ਰਹੀ ਹੈ ਕੰਗਨਾ ਰਣੌਤ, ਸਫਾਈ ਕਰਵਾਉਣਾ ਜ਼ਰੂਰੀ : ਵਿਕਰਮਾਦਿਤਿਆ

Tuesday, May 21, 2024 - 10:28 AM (IST)

ਮੰਦਰਾਂ ’ਚ ਜਾ ਰਹੀ ਹੈ ਕੰਗਨਾ ਰਣੌਤ, ਸਫਾਈ ਕਰਵਾਉਣਾ ਜ਼ਰੂਰੀ : ਵਿਕਰਮਾਦਿਤਿਆ

ਮੰਡੀ - ਹਿਮਾਚਲ ਪ੍ਰਦੇਸ਼ ਦੀ ਮੰਡੀ ਸੰਸਦੀ ਸੀਟ ਤੋਂ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੇ ਭਾਜਪਾ ਉਮੀਦਵਾਰ ਕੰਗਨਾ ਰਣੌਤ ’ਤੇ ਤਿੱਖਾ ਹਮਲਾ ਕੀਤਾ ਹੈ। ਦੇਵ ਸਮਾਜ ਦਾ ਹਵਾਲਾ ਦਿੰਦੇ ਹੋਏ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਅੱਜ ਜਿਨ੍ਹਾਂ ਮੰਦਰਾਂ ’ਚ ਦਰਸ਼ਨ ਕਰ ਰਹੀ ਹੈ, ਉਨ੍ਹਾਂ ਦੀ ਸਫਾਈ ਕਰਵਾਉਣਾ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਦੀ ਸ਼ੂਟਿੰਗ ਛੱਡ ਵੋਟ ਪਾਉਣ ਪੁੱਜੇ ਆਮਿਰ ਖ਼ਾਨ, ਨਿਭਾਇਆ ਨਾਗਰਿਕ ਹੋਣ ਦਾ ਫਰਜ਼

ਇਹ ਗੱਲ ਸਿੰਘ ਨੇ ਦੇਵ ਨੀਤੀ ਅਤੇ ਦੇਵ ਸੰਸਕ੍ਰਿਤੀ ਦਾ ਹਵਾਲਾ ਦਿੰਦੇ ਹੋਏ ਦਰੰਗ ਵਿਧਾਨ ਸਭਾ ਦੇ ਟਕੋਲੀ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਕੰਗਨਾ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਗੱਲਾਂ ਕਹੀਆਂ ਜਾ ਰਹੀਆਂ ਹਨ, ਜਿਸ ਤੋਂ ਦੇਵ ਸਮਾਜ ਅਤੇ ਦੇਵ ਨੀਤੀ ਦੇ ਲੋਕ ਦੁਖੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News