ਕੰਗਨਾ ਰਣੌਤ ਨੇ ਸਵਰਾ ਭਾਸਕਰ ਨੂੰ ਦਿੱਤੀਆਂ ਵਿਆਹ ਦੀਆਂ ਵਧਾਈਆਂ, ਦੋਵਾਂ ਵਿਚਾਲੇ ਕਈ ਵਾਰ ਹੋਈ ਤੂੰ-ਤੂੰ, ਮੈਂ-ਮੈਂ

Sunday, Feb 19, 2023 - 11:01 AM (IST)

ਕੰਗਨਾ ਰਣੌਤ ਨੇ ਸਵਰਾ ਭਾਸਕਰ ਨੂੰ ਦਿੱਤੀਆਂ ਵਿਆਹ ਦੀਆਂ ਵਧਾਈਆਂ, ਦੋਵਾਂ ਵਿਚਾਲੇ ਕਈ ਵਾਰ ਹੋਈ ਤੂੰ-ਤੂੰ, ਮੈਂ-ਮੈਂ

ਮੁੰਬਈ (ਬਿਊਰੋ)– ਫ਼ਿਲਮ ਅਦਾਕਾਰਾ ਸਵਰਾ ਭਾਸਕਰ ਨੇ ਕੰਗਨਾ ਰਣੌਤ ਦੀਆਂ ਵਿਆਹ ਲਈ ਦਿੱਤੀਆਂ ਵਧਾਈਆਂ ’ਤੇ ਪ੍ਰਤੀਕਿਰਿਆ ਦਿੱਤੀ ਹੈ। ਸਵਰਾ ਭਾਸਕਰ ਨੇ ਇਕ ਦਿਨ ਬਾਅਦ ਕੰਗਨਾ ਰਣੌਤ ਦੀ ਪੋਸਟ ’ਤੇ ਧੰਨਵਾਦ ਪ੍ਰਗਟਾਇਆ ਹੈ।

ਦਰਅਸਲ ਸਵਰਾ ਭਾਸਕਰ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਵਿਆਹ ਕਰਵਾਇਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਹਾਲ ਹੀ ’ਚ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ : ਪਰਿਵਾਰਕ ਮੈਂਬਰਾਂ ਸਮੇਤ ਪੁਲਸ ਅੱਗੇ ਪੇਸ਼ ਹੋਈ ਸਪਨਾ ਚੌਧਰੀ, ਜਾਣੋ ਕੀ ਹੈ ਪੂਰਾ ਮਾਮਲਾ

ਹੁਣ ਟਵਿਟਰ ’ਤੇ ਅਦਾਕਾਰਾ ਸਵਰਾ ਭਾਸਕਰ ਨੇ ਅਦਾਕਾਰਾ ਕੰਗਨਾ ਰਣੌਤ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਲਿਖਿਆ, ‘‘ਧੰਨਵਾਦ ਕੰਗਨਾ।’’ ਇਸ ਤੋਂ ਇਲਾਵਾ ਉਸ ਨੇ ਦੋ ਦਿਲਾਂ ਦੀਆਂ ਇਮੋਜੀਜ਼ ਵੀ ਸਾਂਝੀਆਂ ਕੀਤੀਆਂ ਹਨ।

ਇਸ ਦੇ ਨਾਲ ਹੀ ਉਸ ਨੇ ਅੱਗੇ ਲਿਖਿਆ, ‘‘ਰੱਬ ਤੁਹਾਡਾ ਵੀ ਭਲਾ ਕਰੇ।’’ ਇਸ ਤੋਂ ਪਹਿਲਾਂ ਸਵਰਾ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ। ਤਸਵੀਰਾਂ ’ਚ ਉਹ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਤੋਂ ਬਾਅਦ ਕੋਰਟ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ।

PunjabKesari

ਤਸਵੀਰਾਂ ਸਾਂਝੀਆਂ ਕਰਦਿਆਂ ਉਸ ਨੇ ਲਿਖਿਆ, ‘‘ਸਾਡੇ ਸਪੈਸ਼ਲ ਮੈਰਿਜ ਐਕਟ ਲਈ ਤਿੰਨ ਚੀਅਰਸ, ਇਹ ਹੈ ਤੇ ਇਹ ਪਿਆਰ ਦਾ ਮੌਕਾ ਦਿੰਦਾ ਹੈ।’’ ਕੰਗਨਾ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਟਵੀਟ ਕਰਕੇ ਸਵਰਾ ਭਾਸਕਰ ਨੂੰ ਵਧਾਈ ਦਿੱਤੀ ਸੀ ਤੇ ਲਿਖਿਆ ਸੀ, ‘‘ਤੁਸੀਂ ਦੋਵੇਂ ਬਹੁਤ ਖ਼ੁਸ਼ ਨਜ਼ਰ ਆ ਰਹੇ ਹੋ। ਵਿਆਹ ਦਿਲ ਤੋਂ ਹੁੰਦਾ ਹੈ। ਬਾਕੀ ਸਭ ਕੁਝ ਫਾਰਮੈਲਿਟੀ ਹੈ।’’

PunjabKesari

ਸਵਰਾ ਭਾਸਕਰ ਤੇ ਫਹਾਦ ਅਹਿਮਦ ਨੇ ਕੋਰਟ ਮੈਰਿਜ ਕਰ ਲਈ ਹੈ। ਉਨ੍ਹਾਂ ਨੇ 6 ਜਨਵਰੀ ਨੂੰ ਕਾਗਜ਼ ਦਾਖ਼ਲ ਕੀਤੇ। ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਸਵਰਾ ਭਾਸਕਰ ਤੇ ਤਾਪਸੀ ਪਨੂੰ ਨੂੰ ਬੀ ਗ੍ਰੇਡ ਅਦਾਕਾਰਾ ਦੱਸਿਆ ਸੀ। ਇਹ ਘਟਨਾ ਸਾਲ 2020 ਦੀ ਹੈ। ਇਸ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ ’ਤੇ ਤੂੰ-ਤੂੰ, ਮੈਂ-ਮੈਂ ਵੀ ਕੀਤੀ ਸੀ। ਸਵਰਾ ਭਾਸਕਰ ਨੇ ਕਈ ਫ਼ਿਲਮਾਂ ’ਚ ਕੰਮ ਕੀਤਾ ਹੈ। ਉਸ ਨੇ ਬਹੁਤ ਘੱਟ ਫ਼ਿਲਮਾਂ ’ਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਸਵਰਾ ਭਾਸਕਰ ਅਕਸਰ ਸੋਸ਼ਲ ਮੀਡੀਆ ’ਤੇ ਆਪਣੀ ਗੱਲ ਰੱਖਦੀ ਹੈ। ਇਸ ਲਈ ਉਸ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News