ਦਫ਼ਤਰ ''ਤੇ ਚੱਲਿਆ BMC ਦਾ ਹਥੌੜਾ ਤਾਂ ਕੰਗਨਾ ਬੋਲੀ- ''ਅੱਜ ਇਤਿਹਾਸ ਫ਼ਿਰ ਖ਼ੁਦ ਨੂੰ ਦੁਹਰਾਏਗਾ''

Wednesday, Sep 09, 2020 - 01:55 PM (IST)

ਦਫ਼ਤਰ ''ਤੇ ਚੱਲਿਆ BMC ਦਾ ਹਥੌੜਾ ਤਾਂ ਕੰਗਨਾ ਬੋਲੀ- ''ਅੱਜ ਇਤਿਹਾਸ ਫ਼ਿਰ ਖ਼ੁਦ ਨੂੰ ਦੁਹਰਾਏਗਾ''

ਨਵੀਂ ਦਿੱਲੀ (ਬਿਊਰੋ) : ਬੀ. ਐੱਮ. ਸੀ., ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵਸੈਨਾ ਵਿਚਕਾਰ ਦਾ ਵਿਵਾਦ ਵੱਧ ਗਿਆ ਹੈ। ਕੰਗਨਾ ਹਿਮਾਚਲ ਤੋਂ ਨਿਕਲ ਕੇ ਮੁੰਬਈ ਆ ਪਹੁੰਚ ਰਹੀ ਹੈ, ਉਥੇ ਬੀ. ਐੱਮ. ਸੀ. ਨੇ ਕੰਗਨਾ ਦੇ ਦਫ਼ਤਰ 'ਤੇ ਭੰਨਤੋੜ ਕੀਤੀ। ਇਸ ਦੀ ਖ਼ਬਰ ਮਿਲਦਿਆਂ ਹੀ ਕੰਗਨਾ ਨੇ ਟਵੀਟ 'ਤੇ ਟਵੀਟ ਕੀਤੇ ਹਨ। ਉਨ੍ਹਾਂ ਲਿਖਿਆ, 'ਮਨੀਕਰਨਿਕਾ ਫਿਲਮਜ਼ 'ਚ ਪਹਿਲੀ ਵਾਰ ਅਯੁੱਧਿਆ ਦਾ ਐਲਾਨ ਹੋਇਆ, ਇਹ ਮੇਰੇ ਲਈ ਇੱਕ ਇਮਾਰਤ ਨਹੀਂ ਰਾਮ ਮੰਦਰ ਹੀ ਹੈ, ਅੱਜ ਉੱਥੇ ਬਾਬਰ ਆਇਆ ਹੈ, ਅੱਜ ਇਤਿਹਾਸ ਫ਼ਿਰ ਖ਼ੁਦ ਨੂੰ ਦੁਹਰਾਏਗਾ, ਰਾਮ ਮੰਦਰ ਫਿਰ ਟੁੱਟੇਗਾ ਪਰ ਯਾਦ ਰੱਖ ਬਾਬਰ...ਇਹ ਮੰਦਰ ਫਿਰ ਬਣੇਗਾ, ਇਹ ਮੰਦਰ ਫਿਰ ਬਣੇਗਾ, ਜੈਅ ਸ੍ਰੀ ਰਾਮ, ਜੈਅ ਸ੍ਰੀ ਰਾਮ, ਜੈਅ ਸ੍ਰੀ ਰਾਮ।' ਕੰਗਨਾ ਨੇ ਇੱਕ ਵਾਰ ਫਿਰ ਟਵੀਟ 'ਚ ਪਾਕਿਸਤਾਨ ਸ਼ਬਦ ਦਾ ਇਸਤੇਮਾਲ ਕੀਤਾ। ਦੱਸ ਦੇਈਏ ਕਿ ਮੁੰਬਈ ਜਾਣ ਲਈ ਕੰਗਨਾ ਇਸ ਸਮੇਂ ਚੰਡੀਗੜ੍ਹ 'ਚ ਹੈ। ਉਹ ਇੱਥੇ ਮੁੰਬਈ ਲਈ ਫਲਾਈਟ ਲਵੇਗੀ। 

ਦੱਸ ਦੇਈਏ ਕਿ ਹਿਮਾਚਲ ਦੇ ਮੰਡੀ 'ਚ ਕੰਗਨਾ ਦਾ ਪੁਰਾਣਾ ਘਰ ਹੈ। ਕੰਗਨਾ ਦੀ ਭੈਣ ਰੰਗੋਲੀ ਚੰਦੇਲ, ਨਿੱਜੀ ਸਹਾਇਕ ਤੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਨਾਲ ਹਨ। ਵਾਈ ਸ਼੍ਰੇਣੀ ਦੀ ਸੁਰੱਖਿਆ ਮਿਲਣ ਤੋਂ ਬਾਅਦ ਸੀ. ਆਰ. ਪੀ. ਐੱਫ. ਦਸਤੇ ਨੇ ਮੰਗਲਵਾਰ ਦੇਰ ਰਾਤ ਮਨਾਲੀ ਪਹੁੰਚ ਕੇ ਉਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਲਿਆ ਹੈ।

ਬੀਤੇ ਦਿਨੀਂ ਹੀ ਬੀ. ਐੱਮ. ਸੀ. ਦੀ ਟੀਮ ਨੇ ਕੰਗਨਾ ਰਣੌਤ ਦੇ ਦਫ਼ਤਰ ਦਾ ਮੁਆਇਨਾ ਕੀਤਾ ਸੀ ਤੇ ਪਾਇਆ ਸੀ ਕਿ ਗ੍ਰਾਊਂਡ ਫਲੋਰ ਅਤੇ ਫਰਸਟ ਫਲੋਰ 'ਤੇ ਕਈ ਗ਼ੈਰ ਕਾਨੂੰਨੀ ਨਿਰਮਾਣ ਕੀਤਾ ਗਿਆ ਹੈ। ਇਹ ਦਫ਼ਤਰ ਕੰਗਨਾ ਰਣੌਤ ਦੇ ਬਲਕੀਅਤ ਵਾਲੀ ਮਨੀਕਰਨਿਕਾ ਪ੍ਰੋਡਕਸ਼ਨ ਦਾ ਹੈ। ਇਸ ਦਾ ਮਤਲਬ ਹੈ ਕਿ ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਦਫ਼ਤਰ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
 


author

sunita

Content Editor

Related News