ਡੇਂਗੂ, ਬੁਖ਼ਾਰ ਹੋਣ ਦੇ ਬਾਵਜੂਦ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਕੰਗਨਾ, ਕਿਹਾ- ‘ਸਰੀਰ ਹੈ ਬਿਮਾਰ, ਪਰ ਆਤਮਾ ਨਹੀਂ’

08/09/2022 6:19:31 PM

ਮੁੰਬਈ- ਬਾਲੀਵੁੱਡ ਕੰਗਨਾ ਰਣੌਤ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ਨੂੰ ਲੈ ਕੇ ਰੁੱਝੀ ਹੋਈ ਹੈ। ਇਸ ਫ਼ਿਲਮ ’ਚ ਕੰਗਨਾ ਰਣੌਤ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਇਨ੍ਹਾਂ ਹੀ ਨਹੀਂ ਅਦਾਕਾਰਾ ਐਮਰਜੈਂਸੀ ਦਾ ਨਿਰਦੇਸ਼ਨ ਵੀ ਕਰ ਰਹੀ ਹੈ। ਇਸ ਦੌਰਾਨ ਅਦਾਕਾਰਾ ਦੇ ਮੋਢਿਆਂ ’ਤੇ ਵੱਡੀਆਂ ਜ਼ਿੰਮੇਵਾਰੀਆਂ ਹਨ।

ਇਹ ਵੀ ਪੜ੍ਹੋ : CWG 2022 ’ਚ ਅਨੁਸ਼ਕਾ ਸ਼ਰਮਾ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ, ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੀ ਵਧਾਈ

ਇਸ ਕਾਰਨ ਕੰਗਨਾ ਸਹੀ ਤਰ੍ਹਾਂ ਨਾਲ ਆਰਾਮ ਨਹੀਂ ਕਰ ਪਾ ਰਹੀ। ਦੱਸ ਦੇਈਏ ਡੇਂਗੂ ਅਤੇ ਬੁਖਾਰ ਹੋਣ ਦੇ ਬਾਵਜੂਦ ਅਦਾਕਾਰਾ ਲਗਾਤਾਰ ਕੰਮ ਕਰ ਰਹੀ ਹੈ। ਦਰਅਸਲ ਕੰਗਨਾ ਰਣੌਤ ਦੇ ਪ੍ਰੋਡਕਸ਼ਨ ਹਾਊਸ ਨੇ ਖ਼ੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਮਣੀਕਰਨਿਕਾ ਫ਼ਿਲਮਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਕੰਗਨਾ ਦੀ ਫੋਟੋ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਕੰਗਨਾ ਰਣੌਤ ਲੈਪਟਾਪ ’ਤੇ ਕੁਝ ਕੰਮ ਕਰਦੀ ਨਜ਼ਰ ਆ ਰਹੀ ਹੈ।

PunjabKesari

ਤਸਵੀਰ ਸਾਂਝੀ ਕਰਦੇ ਹੋਏ ਪ੍ਰੋਡਕਸ਼ਨ ਹਾਊਸ ਨੇ ਲਿਖਿਆ ਕਿ ‘ਜਦੋਂ ਤੁਹਾਡੇ ਡੇਂਗੂ ਹੋਣ ਕਾਰਨ ਚਿੱਟੇ ਖ਼ੂਨ ਦੇ ਸੈੱਲ ਘੱਟ ਹੁੰਦੇ ਹਨ ਤਾਂ ਤੇਜ਼ ਬੁਖ਼ਾਰ ਹੁੰਦਾ ਹੈ ਪਰ ਫ਼ਿਰ ਵੀ ਤੁਸੀਂ ਕੰਮ ’ਤੇ ਆਉਂਦੇ ਹੋ, ਇਸ ਨੂੰ ਪੈਸ਼ਨ ਨਹੀਂ ਸਗੋਂ ਮੈਡਨੈਸ ਕਹਿੰਦੇ ਹਨ, ਸਾਡੀ ਚੀਫ਼ ਕੰਗਨਾ ਰਣੌਤ ਸਾਡੇ ਸਾਰੀਆਂ ਲਈ ਪ੍ਰੇਰਨਾ ਸਰੋਤ ਹਨ।’ਇਸ ਦੇ ਨਾਲ ਦੂਜੀ ਸਟੋਰੀ ’ਤੇ ਕੰਗਨਾ ਦੀ ਇਕ ਤਸਵੀਰ ਹੋਰ ਸਾਂਝੀ ਕੀਤੀ ਗਈ ਹੈ। ਜਿਸ ’ਚ ਪ੍ਰੋਡਕਸ਼ਨ ਹਾਊਸ ਨੇ ਲਿਖਿਆ ਕਿ ‘ਜਲਦੀ ਠੀਕ ਹੋ ਜਾਓ ਕੰਗਨਾ ਰਣੌਤ ਮੈਮ।’

PunjabKesari

ਮਣੀਕਰਨਿਕਾ ਫ਼ਿਲਮਸ ਦੇ ਇਸ ਨੋਟ ’ਤੇ ਕੰਗਨਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਅਦਾਕਾਰਾ ਕੰਗਨਾ ਨੇ ਇੰਸਟਾ ਸਟੋਰੀ ਸਾਂਝੀ ਲਿਖਿਆ ਕਿ ‘ਬਹੁਤ ਧੰਨਵਾਦ, ਇੰਨੇ ਪਿਆਰੇ ਸ਼ਬਦਾਂ ਨੂੰ ਲਿਖਣ ਲਈ, ਸਰੀਰ ਬੀਮਾਰ ਹੈ, ਆਤਮਾ ਨਹੀਂ।’

PunjabKesari

ਇਹ ਵੀ ਪੜ੍ਹੋ : ਮੌਨੀ ਰਾਏ ਨੇ ਪਤੀ ਦੇ ਜਨਮਦਿਨ ’ਤੇ ਰੱਖੀ ਸ਼ਾਨਦਾਰ ਪਾਰਟੀ, ਦੇਰ ਰਾਤ ਦੋਸਤਾਂ ਨਾਲ ਕੀਤੀ ਖ਼ੂਬ ਮਸਤੀ

ਫ਼ਿਮਲ ‘ਐਮਰਜੈਂਸੀ’ ’ਚ ਕੰਗਨਾ ਰਣੌਤ ਤੋਂ ਇਲਾਵਾ ਅਨੁਪਮ ਖ਼ੇਰ, ‘ਜੈਪ੍ਰਕਾਸ਼ ਨਾਰਾਇਣ’, ਅਤੇ ਸ਼੍ਰੇਅਸ ਤਲਪੜੇ ‘ਅਟਲ ਬਿਹਾਰੀ ਵਾਜਪਾਈ’ ਦੇ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਫ਼ਿਲਮ ਅਗਲੇ ਸਾਲ 2023 ’ਚ ਰਿਲੀਜ਼ ਹੋਣ ਜਾ ਰਹੀ ਹੈ।

PunjabKesari
 


Shivani Bassan

Content Editor

Related News