3 ਫਰਵਰੀ ਨੂੰ ਦੂਰਦਰਸ਼ੀ ਨਿਰਮਾਤਾਵਾਂ ਵਲੋਂ ਨਿਰਦੇਸ਼ਿਤ ‘ਕਲੀ ਜੋਟਾ’ ਦਾ ਦੇਖੋ ਇਕ ਸ਼ਾਨਦਾਰ ਪ੍ਰਦਰਸ਼ਨ

Monday, Jan 30, 2023 - 05:20 PM (IST)

3 ਫਰਵਰੀ ਨੂੰ ਦੂਰਦਰਸ਼ੀ ਨਿਰਮਾਤਾਵਾਂ ਵਲੋਂ ਨਿਰਦੇਸ਼ਿਤ ‘ਕਲੀ ਜੋਟਾ’ ਦਾ ਦੇਖੋ ਇਕ ਸ਼ਾਨਦਾਰ ਪ੍ਰਦਰਸ਼ਨ

ਚੰਡੀਗੜ੍ਹ (ਬਿਊਰੋ)– ਫ਼ਿਲਮ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਨਿਰਮਾਤਾ ਸ਼ਾਇਦ ਫ਼ਿਲਮ ਇੰਡਸਟਰੀ ਦੇ ਸਭ ਤੋਂ ਮੁਸ਼ਕਲ-ਪ੍ਰਭਾਸ਼ਿਤ ਪੇਸ਼ੇਵਰ ’ਚੋਂ ਇਕ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਲਗਾਤਾਰ ਵਧਦੇ ਪੈਮਾਨੇ ਦੇ ਨਾਲ ਸੂਚੀ ’ਚ ਕਈ ਹੋਰ ਨਾਮ ਸ਼ਾਮਲ ਹੋ ਰਹੇ ਹਨ। ਸੰਨੀ ਰਾਜ, ਸਰਲਾ ਰਾਣੀ, ਵਰੁਣ ਅਰੋੜਾ ਤੇ ਸੰਤੋਸ਼ ਸੁਭਾਸ਼ ਥੀਟੇ ਆਪਣੀ ਪਹਿਲੀ ਰਿਲੀਜ਼ ‘ਕਲੀ ਜੋਟਾ’ ਲਈ ਤਿਆਰ ਹਨ, ਜੋ ਕਿ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ ਤੇ VH ਐਂਟਰਟੇਨਮੈਂਟ ਪ੍ਰੋਡਕਸ਼ਨ ਵਲੋਂ ਪੇਸ਼ ਕੀਤੀ ਗਈ ਹੈ।

ਇਨ੍ਹਾਂ ਪ੍ਰੋਡਕਸ਼ਨ ਹਾਊਸਿਜ਼ ਰਾਹੀਂ ਸਾਨੂੰ ਬਹੁਤ ਸਾਰੀਆਂ ਪੰਜਾਬੀ ਹਿੱਟ ਫ਼ਿਲਮਾਂ ਪ੍ਰਾਪਤ ਹੋਈਆਂ ਹਨ, ਜਿਵੇਂ ‘ਕੋਕਾ’, ‘ਪਾਣੀ ’ਚ ਮਧਾਣੀ’, ‘ਲੌਂਗ ਲਾਚੀ 2’, ‘ਮਾਂ ਦਾ ਲਾਡਲਾ’ ਆਦਿ। ਸਭ ਤੋਂ ਵੱਡੀ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਸਾਨੂੰ ਇਨ੍ਹਾਂ ਪ੍ਰੋਡਕਸ਼ਨ ਹਾਊਸਿਜ਼ ਰਾਹੀਂ ਇਕ ਹੋਰ ਸ਼ਾਨਦਾਰ ਫ਼ਿਲਮ ‘ਕਲੀ ਜੋਟਾ’ ਨੂੰ ਦੇਖਣ ਦਾ ਮੌਕਾ ਮਿਲਣ ਜਾ ਰਿਹਾ ਹੈ। ਦਰਸ਼ਕਾਂ ਨੂੰ ਇਹ ਫ਼ਿਲਮ 3 ਫਰਵਰੀ, 2023 ਨੂੰ ਸਿਨੇਮਾਘਰਾਂ ’ਚ ਦੇਖਣ ਨੂੰ ਮਿਲੇਗੀ। ਵਿਜੇ ਕੁਮਾਰ ਅਰੋੜਾ ਵਲੋਂ ਫ਼ਿਲਮ ‘ਕਲੀ ਜੋਟਾ’ ਦਾ ਨਿਰਦੇਸ਼ਨ ਕੀਤਾ ਗਿਆ ਹੈ, ਜਿਸ ’ਚ ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਅੰਡਰ-19 ਟੀ-20 ਵਿਸ਼ਵ ਕੱਪ ਜਿੱਤਣ ’ਤੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ

ਨਿਰਮਾਤਾ-ਅਦਾਕਾਰਾ ਨੀਰੂ ਬਾਜਵਾ ਨੇ ਇਸ ਫ਼ਿਲਮ ਬਾਰੇ ਟਿੱਪਣੀ ਕਰਦਿਆਂ ਕਿਹਾ, ‘‘ਮੈਂ ਹਮੇਸ਼ਾ ਤੋਂ ਹੀ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹਾਂ, ਜੋ ਕਿ ਫ਼ਿਲਮ ’ਚ ਮੇਰੇ ਕੀਤੇ ਕੰਮ ਦੇ ਰਾਹੀਂ ਹਰ ਕੋਈ ਦੇਖ ਸਕਦਾ ਹੈ। ਮੈਂ ਹਮੇਸ਼ਾ ਆਪਣੇ ਵਿਰਸੇ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਕੰਮ ਕਰਨ ’ਚ ਮੇਰੀ ਸ਼ੁਰੂਆਤੀ ਦਿਲਚਸਪੀ ਵਧੀ ਹੈ, ਇਕ ਨਿਰਮਾਤਾ ਬਣਨ ਨੇ ਇਸ ਨਾਲ ਮੇਰਾ ਸਬੰਧ ਹੋਰ ਡੂੰਘਾ ਕੀਤਾ ਹੈ।’’

ਆਪਣੀ ਨਵੀਂ ਫ਼ਿਲਮ ਪੇਸ਼ ਕਰਦਿਆਂ ਨਿਰਮਾਤਾ ਸਰਲਾ ਰਾਣੀ ਨੇ ਕਿਹਾ, ‘‘ਮੈਂ ਸਮਾਜਿਕ ਮਸਲੇ ’ਤੇ ਬਣੀ ਨਵੀਂ ਪੰਜਾਬੀ ਫ਼ਿਲਮ ‘ਕਲੀ ਜੋਟਾ’ ਨਾਲ ਜੁੜ ਕੇ ਬਹੁਤ ਖ਼ੁਸ਼ ਹਾਂ। ਫ਼ਿਲਮ ’ਚ ਮੇਰੇ ਲਈ ਇਕ ਨਿਰਮਾਤਾ ਵਜੋਂ ਕੰਮ ਕਰਨਾ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਇੰਨੇ ਮਿਹਨਤੀ ਸਟਾਰਕਾਸਟ ਨਾਲ ਕੰਮ ਕਰਕੇ ਮੇਰੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਹਨ।”

ਆਪਣੀ ਆਉਣ ਵਾਲੀ ਫ਼ਿਲਮ ਬਾਰੇ ਖ਼ੁਸ਼ੀ ਜ਼ਾਹਿਰ ਕਰਦਿਆਂ ਨਿਰਮਾਤਾ ਸੰਨੀ ਰਾਜ ਦਾ ਕਹਿਣਾ ਹੈ, “ਫ਼ਿਲਮ ’ਚ ਸ਼ਾਨਦਾਰ ਸਟਾਰਕਾਸਟ ਹੋਣ ਤੋਂ ਇਲਾਵਾ ਫ਼ਿਲਮ ਪਿੱਛੇ ਕੰਮ ਕਰਦੇ ਇੰਨੇ ਮਿਹਨਤੀ ਨਿਰਮਾਤਾ, ਨਿਰਦੇਸ਼ਕ ਨਾਲ ਜੁੜ ਕੇ ਮੇਰਾ ਆਤਮ ਵਿਸ਼ਵਾਸ ਹੋਰ ਵਧਿਆ ਹੈ, ਮੈਂ ਇਸ ਫ਼ਿਲਮ ਲਈ ਦਰਸ਼ਕਾਂ ਦੇ ਪਿਆਰ ਤੇ ਉਤਸ਼ਾਹ ਲਈ ਬਹੁਤ ਧੰਨਵਾਦੀ ਹਾਂ।’’

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ 'ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ

ਨਿਰਮਾਤਾ ਵਰੁਣ ਅਰੋੜਾ ਨੇ ਫ਼ਿਲਮ ‘ਕਲੀ ਜੋਟਾ’ ਨੂੰ ਲੈ ਕੇ ਆਪਣਾ ਉਤਸ਼ਾਹ ਸਾਂਝਾ ਕੀਤਾ, “ਮੈਂ ਆਪਣੀ ਪਹਿਲੀ ਨਿਰਮਿਤ ਫ਼ਿਲਮ ‘ਕਲੀ ਜੋਟਾ’ ਨੂੰ ਪੇਸ਼ ਕਰਕੇ ਬਹੁਤ ਖ਼ੁਸ਼ ਹਾਂ। ਇਹ ਇਕ ਅਜਿਹੀ ਕਹਾਣੀ ਹੈ, ਜਿਸ ਨੂੰ ਅਸੀਂ ਲੰਮੇ ਸਮੇਂ ਤੋਂ ਦਿਖਾਉਣਾ ਚਾਹੁੰਦੇ ਸੀ ਤੇ ਹੁਣ ਅਸੀਂ ਬਹੁਤ ਖ਼ੁਸ਼ ਹਾਂ ਕਿ ਦਰਸ਼ਕ ਇਸ ਨੂੰ ਦੇਖਣ ਦੇ ਯੋਗ ਹੋਣਗੇ, ਇਕ ਅੱਲ੍ਹੜ ਉਮਰ ਦੀ ਪ੍ਰੇਮ ਕਹਾਣੀ ਤੇ ਫ਼ਿਲਮ ਦੇ ਪਲਾਟ ਸਭ ਨੂੰ ਭਾਵੁਕ ਕਰ ਦੇਣਗੇ।’’

ਫ਼ਿਲਮ ਲਈ ਖ਼ੁਸ਼ੀ ਜ਼ਾਹਿਰ ਕਰਦਿਆਂ ਨਿਰਮਾਤਾ ਸੰਤੋਸ਼ ਸੁਭਾਸ਼ ਥੀਟੇ ਨੇ ਕਿਹਾ, ‘‘ਮੈਂ ਹਮੇਸ਼ਾ ਤੋਂ ਹੀ ਪੰਜਾਬੀ ਇੰਡਸਟਰੀ ’ਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੇਰੀ ਮਿਹਨਤ ਮੈਨੂੰ ਨਵੀਂ ਪੰਜਾਬੀ ਫ਼ਿਲਮ ‘ਕਲੀ ਜੋਟਾ’ ਨਾਲ ਜੋੜ ਰਹੀ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਮਿਹਨਤ ਨੂੰ ਸਵੀਕਾਰ ਕਰਨਗੇ ਤੇ ਆਪਣਾ ਪੂਰਾ ਪਿਆਰ ਦਿਖਾਉਣਗੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News