27 ਸਾਲ ਬਾਅਦ ਇਕੱਠੇ ਕੰਮ ਕਰਨਗੇ ਕਾਜੋਲ ਅਤੇ ਪ੍ਰਭੂਦੇਵਾ

05/25/2024 12:37:13 PM

ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰਾ ਕਾਜੋਲ ਅਤੇ ਕੋਰੀਓਗ੍ਰਾਫਰ ਪ੍ਰਭੂਦੇਵਾ ਦੀ ਸ਼ਾਨਦਾਰ ਜੋੜੀ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੀ ਹੈ। ਇਹ ਦੋਵੇਂ ਮਸ਼ਹੂਰ ਸਿਤਾਰੇ ਵੱਡੇ ਬਜਟ ਦੀ ਐਕਸ਼ਨ ਥ੍ਰਿਲਰ ਫ਼ਿਲਮ ਲਈ ਇਕੱਠੇ ਆ ਰਹੇ ਹਨ। ਫ਼ਿਲਮ 'ਚ ਇਸ ਸ਼ਾਨਦਾਰ ਜੋੜੀ ਨੂੰ ਸਪੋਰਟ ਕਰਨ ਲਈ ਨਸੀਰੂਦੀਨ ਸ਼ਾਹ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਇਹ ਅਦਾਕਾਰਾ ਹੋਈ 17 ਸਾਲ ਦੀ ਉਮਰ 'ਚ ਕਾਸਟਿੰਗ ਕਾਊਚ ਦਾ ਸ਼ਿਕਾਰ

ਦੱਸ ਦਈਏ ਕਿ ਕਾਜੋਲ ਅਤੇ ਪ੍ਰਭੂਦੇਵਾ ਨੇ ਰਾਜੀਵ ਮੈਨਨ ਦੀ 1997 'ਚ ਤਾਮਿਲ ਭਾਸ਼ਾ ਦੀ ਫ਼ਿਲਮ 'ਮਿਨਸਾਰਾ ਕਾਨਵੂ' 'ਚ ਇਕੱਠੇ ਕੰਮ ਕੀਤਾ ਸੀ। ਇਹ ਫ਼ਿਲਮ ਕਾਫ਼ੀ ਹਿੱਟ ਰਹੀ ਸੀ। ਹੁਣ ਇਸ ਫ਼ਿਲਮ ਦੇ 27 ਸਾਲ ਬਾਅਦ ਕਾਜੋਲ ਅਤੇ ਪ੍ਰਭੂਦੇਵਾ ਬਾਲੀਵੁੱਡ ਫ਼ਿਲਮ 'ਚ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਚਰਨ ਤੇਜ ਉੱਪਲਪਤੀ ਨੂੰ ਦਿੱਤੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕਾਜੋਲ ਨਸੀਰੂਦੀਨ ਨਾਲ ਕੰਮ ਕਰੇਗੀ। ਇਹ ਇਨ੍ਹਾਂ ਦੋਵਾਂ ਪਹਿਲੀ ਫ਼ਿਲਮ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਰੈਪਰ MC ਸਟੈਨ ਦੀ ਪੋਸਟ ਦੇਖ ਫੈਨਜ਼ ਹੋਏ ਪਰੇਸ਼ਾਨ


ਦੱਸਣਯੋਗ ਹੈ ਕਿ ਅਦਾਕਾਰਾ ਇੱਕ ਡਰਾਉਣੀ ਫਿਲਮ 'ਮਾਂ' 'ਚ ਵੀ ਨਜ਼ਰ ਆਵੇਗੀ।  ਇਸ ਦੇ ਨਾਲ ਹੀ ਪ੍ਰਭੂਦੇਵਾ ਫ਼ਿਲਮ 'ਦਿ ਗ੍ਰੇਟੈਸਟ ਆਫ ਆਲ ਟਾਈਮ' 'ਤੇ ਕੰਮ ਕਰ ਰਹੇ ਹਨ। ਇਹ ਫ਼ਿਲਮ ਇਸ ਸਾਲ ਸਤੰਬਰ 'ਚ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anuradha

Content Editor

Related News