ਜਸਟਿਨ ਬੀਬਰ ਨੇ ਅਚਾਨਕ ਮਾਰੀ ਐਂਟਰੀ ਤੇ ਫਿਰ ਕੀਤਾ ਪ੍ਰਸ਼ੰਸਕਾਂ ਨੂੰ ਹੈਰਾਨ

Monday, Feb 01, 2016 - 06:04 PM (IST)

 ਜਸਟਿਨ ਬੀਬਰ ਨੇ ਅਚਾਨਕ ਮਾਰੀ ਐਂਟਰੀ ਤੇ ਫਿਰ ਕੀਤਾ ਪ੍ਰਸ਼ੰਸਕਾਂ ਨੂੰ ਹੈਰਾਨ

ਲਾਸ ਏਂਜਲਸ : ਪੌਪ ਗਾਇਕ ਜਸਟਿਨ ਬੀਬਰ ਨੇ ਵੈਸਟ ਹਾਲੀਵੁੱਡ ਕਲੱਬ ਵਨ ''ਚ ਬਿਨਾਂ ਕਿਸੇ ਤੈਅ ਪ੍ਰੋਗਰਾਮ ਦੇ ਅਚਾਨਕ ਪੇਸ਼ਕਾਰੀ ਦੇ ਕੇ ਉਥੇ ਮੌਜੂਦ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ''ਸੌਰੀ'' ਅਤੇ ''ਵ੍ਹਾਟ ਡੂ ਯੂ ਮੀਨ'' ਗੀਤਾਂ ''ਤੇ ਆਪਣੀ ਪੇਸ਼ਕਾਰੀ ਦਿੱਤੀ।
ਬੀਬਰ ਟਾਇਗਾ ਨੂੰ ਵੀ ਮੰਚ ''ਤੇ ਲਿਆਏ ਅਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਵੀ ਇਹ ਕਹਿ ਕੇ ਮੰਚ ''ਤੇ ਬੁਲਾਇਆ ਕਿ ਜੇਕਰ ਤੁਸੀਂ ਵੀ ਇਸ ਨੂੰ ਮਹਿਸੂਸ ਕਰਦੇ ਹੋ ਤਾਂ ਤੁਸੀਂ ਸਭ ਵੀ ਮੰਚ ''ਤੇ ਆ ਜਾਓ। ਉਨ੍ਹਾਂ ਦੀ ਇਹ ਵੀਡੀਓ ਵਾਇਰਲ ਹੋ ਗਈ।


Related News