ਕੀ Justin Bieber ਲੈ ਰਹੇ ਹਨ ਪਤਨੀ ਤੋਂ ਤਲਾਕ!

Wednesday, Jan 22, 2025 - 10:24 AM (IST)

ਕੀ Justin Bieber ਲੈ ਰਹੇ ਹਨ ਪਤਨੀ ਤੋਂ ਤਲਾਕ!

ਮੁੰਬਈ- ਮਸ਼ਹੂਰ ਗਾਇਕ ਜਸਟਿਨ ਬੀਬਰ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਹਾਲ ਹੀ 'ਚ 'ਬੇਬੀ' ਗਾਇਕ ਆਪਣੀ ਪਤਨੀ ਹੈਲੀ ਬੀਬਰ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰਨ ਕਰਕੇ ਖ਼ਬਰਾਂ 'ਚ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਨੇ ਵੀ ਜ਼ੋਰ ਫੜ ਲਿਆ। ਹੁਣ ਗਾਇਕ ਨੇ ਇਸ ਮਾਮਲੇ 'ਤੇ ਇੱਕ ਬਿਆਨ ਜਾਰੀ ਕੀਤਾ ਹੈ। ਉਸ ਨੇ ਆਪਣੀ ਪਤਨੀ ਨੂੰ ਅਨਫਾਲੋ ਕਰਨ ਬਾਰੇ ਸੱਚਾਈ ਵੀ ਸਾਂਝੀ ਕੀਤੀ। ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਕੀ ਹੈ?

ਇਹ ਵੀ ਪੜ੍ਹੋ-ਹਿਨਾ ਖ਼ਾਨ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ, ਬ੍ਰੇਕਅੱਪ ਦੀਆਂ ਖ਼ਬਰਾਂ 'ਤੇ ਲਗਾਈ ਰੋਕ

ਜਸਟਿਨ ਬੀਬਰ ਨੇ ਤੋੜੀ ਚੁੱਪੀ 
ਇੱਕ ਰਿਪੋਰਟ ਦੇ ਅਨੁਸਾਰ, ਜਸਟਿਨ ਨੇ ਕਿਹਾ, 'ਮੈਂ ਆਪਣੀ ਪਤਨੀ ਨੂੰ ਅਨਫਾਲੋ ਨਹੀਂ ਕੀਤਾ ਹੈ।' ਕਿਸੇ ਨੇ ਮੇਰੇ ਅਕਾਊਂਟ 'ਤੇ ਜਾ ਕੇ ਮੈਨੂੰ ਅਨਫਾਲੋ ਕਰ ਦਿੱਤਾ ਹੈ।'' ਇਸ ਤੋਂ ਪਹਿਲਾਂ, ਗਾਇਕ ਨੇ ਇੰਸਟਾਗ੍ਰਾਮ 'ਤੇ ਪਤਨੀ ਹੈਲੀ ਨਾਲ ਆਪਣੀ ਸਰਦੀਆਂ ਦੀ ਡੇਟ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਜੋੜੇ ਨੇ ਇੰਸਟਾਗ੍ਰਾਮ 'ਤੇ ਰਾਤ ਨੂੰ ਇੱਕ ਪਿਆਰੀ ਸੈਰ ਦੀ ਇੱਕ ਤਸਵੀਰ ਸਾਂਝੀ ਕੀਤੀ। ਦੋਵਾਂ ਨੂੰ ਇਕੱਠੇ ਆਈਸ ਸਕੇਟਿੰਗ ਕਰਦੇ ਦੇਖਿਆ ਗਿਆ।

ਪਤਨੀ ਹੈਲੀ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਦੇ ਹੋਏ, ਜਸਟਿਨ ਬੀਬਰ ਨੇ ਇੱਕ ਪਿਆਰਾ ਕੈਪਸ਼ਨ ਵੀ ਲਿਖਿਆ। ਉਸ ਨੇ ਲਿਖਿਆ ਸੀ, 'ਮੇਰੇ ਕੋਲ ਸਭ ਤੋਂ ਵਧੀਆ ਔਰਤ ਹੈ।' ਪ੍ਰਸ਼ੰਸਕਾਂ ਨੇ ਵੀ ਇਸ ਜੋੜੇ ਦੀ ਇਸ ਤਸਵੀਰ 'ਤੇ ਬਹੁਤ ਪਿਆਰ ਦਿੱਤਾ। ਇਸ ਤੋਂ ਬਾਅਦ, ਅਨਫਾਲੋ ਕਰਨ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਨਾਲ ਹੀ, ਜੋੜੇ ਵਿਚਕਾਰ ਤਲਾਕ ਦੀਆਂ ਖ਼ਬਰਾਂ ਵਾਇਰਲ ਹੋਣ ਲੱਗੀਆਂ।

ਇਹ ਵੀ ਪੜ੍ਹੋ- ਬਨੇਰੇ 'ਤੇ ਖੜ੍ਹ ਇਸ ਅਦਾਕਾਰ ਨੇ ਗੁਆਂਢੀਆਂ ਨੂੰ ਕੱਢੀਆਂ ਗੰਦੀਆਂ- ਗੰਦੀਆਂ ਗਾਲ੍ਹਾਂ

ਪਹਿਲਾਂ ਵੀ ਤਲਾਕ ਦੀਆਂ ਅਫਵਾਹਾਂ ਸਨ ਉੱਡੀਆਂ
ਤੁਹਾਨੂੰ ਦੱਸ ਦੇਈਏ ਕਿ ਨਵੰਬਰ 2024 'ਚ ਵੀ ਇਸ ਜੋੜੇ ਦੇ ਤਲਾਕ ਦੀਆਂ ਅਫਵਾਹਾਂ ਸਾਹਮਣੇ ਆਈਆਂ ਸਨ। ਇਨ੍ਹਾਂ ਖ਼ਬਰਾਂ 'ਤੇ ਜੋੜਾ ਹੱਸਦਾ ਦੇਖਿਆ ਗਿਆ। ਉਸ ਨੇ ਇਹ ਵੀ ਕਿਹਾ, 'ਇਹ ਸਿਰਫ਼ ਅਫਵਾਹ ਹੈ, ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।' ਪਿਛਲੇ ਸਾਲ, ਹੈਲੀ ਅਤੇ ਜਸਟਿਨ ਨੇ ਆਪਣੇ ਪਹਿਲੇ ਪੁੱਤਰ ਜੈਕ ਬਲੂਜ਼ ਦਾ ਸਵਾਗਤ ਕੀਤਾ। ਜਸਟਿਨ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News