ਜਦੋਂ ਜੂਹੀ ਚਾਵਲਾ ਨੇ ਚਲਾਈ ਗਲੀਆਂ ''ਚ ਸਕੂਟੀ...
Sunday, Dec 20, 2015 - 05:43 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੂੰ ਸਕੂਟੀ ਚਲਾਉਣ ''ਚ ਬਹੁਤ ਮਜ਼ਾ ਆ ਰਿਹਾ ਹੈ। ਜੂਹੀ ਨੇ ਆਪਣੀ ਆਉਣ ਵਾਲੀ ਫਿਲਮ ''ਚਾਕ ਐਂਡ ਡਸਟਰ'' ਫਿਲਮ ਲਈ ਸਕੂਟੀ ਚਲਾਉਣੀ ਸਿੱਖੀ ਹੈ। ਇਸ ਤੋਂ ਪਹਿਲਾਂ ਉਹ ''ਯੈੱਸ ਬੌਸ'' ਫਿਲਮ ''ਚ ਵੀ ਸਕੂਟੀ ''ਤੇ ਨਜ਼ਰ ਆ ਚੁੱਕੀ ਹੈ। ''ਚਾਕ ਐਂਡ ਡਸਟਰ'' ਫਿਲਮ ਦੇ ਨਿਰਮਾਤਾ ਨੇ ਇਕ ਕਾਂਸੈਪਟ ਤਿਆਰ ਕੀਤਾ ਹੈ ਕਿ ਫਿਲਮ ਦੇ ਪੋਸਟਰ ''ਤੇ ਜੂਹੀ ਅਤੇ ਸ਼ਬਾਨਾ ਆਜ਼ਮੀ ਸਕੂਟੀ ''ਤੇ ਨਜ਼ਰ ਆਉਣਗੀਆਂ।
ਸਕੂਟੀ ''ਤੇ ਸੰਤੁਲਨ ਬਣਾਉਣ ਲਈ ਜੂਹੀ ਨੇ ਆਪਣੀ ਬਿਲਡਿੰਗ ''ਚ ਕੁਝ ਦਿਨ ਸਕੂਟੀ ਚਲਾਉਣ ਦੀ ਪ੍ਰੈਕਟਿਸ ਕੀਤੀ। ਉਸ ਨੇ ਕਿਹਾ, ''''ਬਾਈਕ ਕਿਵੇਂ ਚਲਾਉਂਦੇ ਹਨ, ਇਹ ਮੈਂ ਲੱਗਭਗ ਭੁੱਲ ਹੀ ਗਈ ਸੀ। ਇਕ ਦਿਨ ਮੇਰੀ ਬਿਜ਼ਨੈੱਸ ਮੈਨੇਜਰ ਪ੍ਰੀਤ ਕੌਰ, ਜੋ ਮੇਰੀ ਫਿਲਮ ਦੀ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਹੈ, ਆਪਣੀ ਸਕੂਟੀ ਲੈ ਕੇ ਮੇਰੀ ਬਿਲਡਿੰਗ ਹੇਠਾਂ ਆ ਗਈ ਅਤੇ ਫਿਰ ਅਸੀਂ ਸਾਰਾ ਦਿਨ ਸਕੂਟੀ ਚਲਾਉਣ ਦੀ ਪ੍ਰੈਕਟਿਸ ਕੀਤੀ।
ਕੁਝ ਦਿਨਾਂ ਲਈ ਪ੍ਰੀਤ ਨੇ ਆਪਣੀ ਸਕੂਟੀ ਮੇਰੀ ਬਿਲਡਿੰਗ ''ਚ ਹੀ ਰੱਖ ਦਿੱਤੀ ਤਾਂਕਿ ਮੈਂ ਇਸ ਨੂੰ ਚਲਾਉਣ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਸਕਾਂ। ਫਿਰ ਕੀ ਸੀ, ਮੈਂ ਵੀ ਸਕੂਟੀ ਚਲਾ ਕੇ ਆਪਣਾ ਸੰਤੁਲਨ ਪਰਫੈਕਟ ਕਰ ਲਿਆ। ਲੱਗਭਗ ਇਕ ਹਫਤੇ ਤੱਕ ਮੈਂ ਪ੍ਰੈਕਟਿਸ ਕੀਤੀ ਅਤੇ ਮੇਰੇ ਬੱਚੇ, ਪਤੀ ਤੇ ਘਰ ''ਚ ਕੰਮ ਕਰਨ ਵਾਲੇ ਸਭ ਸੋਚ ਰਹੇ ਸਨ ਕਿ ਆਖਿਰ ਇਹ ਕਰ ਕੀ ਰਹੀ ਹੈ ਪਰ ਮੈਨੂੰ ਸਕੂਟੀ ਚਲਾਉਣ ''ਚ ਬਹੁਤ ਮਜ਼ਾ ਆਇਆ।''''
ਜ਼ਿਕਰਯੋਗ ਹੈ ਕਿ ''ਚਾਕ ਐਂਡ ਡਸਟਰ'' ਦੀ ਕਹਾਣੀ ਅਧਿਆਪਕਾਂ ਦੀ ਜ਼ਿੰਦਗੀ ''ਤੇ ਹੈ। ਇਸ ''ਚ ਜੂਹੀ ਇਕ ਅਧਿਆਪਿਕਾ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫਿਲਮ ਜਨਵਰੀ 2016 ''ਚ ਰਿਲੀਜ਼ ਹੋਵੇਗੀ।