ਮਰਹੂਮ ਰਾਜ ਬਰਾੜ ਦੇ ਪੁੱਤਰ ਨੇ ਕੀਤਾ ਨਾਂਅ ਰੋਸ਼ਨ, ਹਾਸਲ ਕੀਤਾ ਇਹ ਮੁਕਾਮ
Tuesday, Nov 12, 2024 - 09:55 AM (IST)
ਜਲੰਧਰ- ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਵਿੱਚ ਸਿਖਰਾਂ ਛੂਹ ਲੈਣ ਵਿੱਚ ਸਫ਼ਲ ਰਹੇ ਸਨ ਮਰਹੂਮ ਗਾਇਕ ਰਾਜ ਬਰਾੜ, ਜਿਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਜੁਟ ਚੁੱਕਿਆ ਹੈ ਉਨ੍ਹਾਂ ਦਾ ਹੋਣਹਾਰ ਸਪੁੱਤਰ ਜੋਸ਼ ਬਰਾੜ, ਜਿਸ ਵੱਲੋਂ ਗਾਇਆ ਪਹਿਲਾਂ ਹੀ ਗਾਣਾ 'ਤੇਰੇ ਬਿਨ੍ਹਾਂ ਨਾ ਗੁਜ਼ਾਰਾ' ਮਕਬੂਲੀਅਤ ਦੇ ਨਵੇਂ ਅਯਾਮ ਕਰਦਿਆਂ ਡਾਊਨਟਾਊਨ ਟਰਾਂਟੋ (ਕੈਨੇਡਾ) ਬਿਲਬੋਰਡ ਉਤੇ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਿਹਾ ਹੈ।
ਇਹ ਵੀ ਪੜ੍ਹੋ- ਨਾਮੀ ਅਦਾਕਾਰਾ ਨੇ ਧੀ 'ਤੇ ਦਰਜ ਕਰਵਾਇਆ ਮਾਣਹਾਨੀ ਦਾ ਕੇਸ
ਇਸ ਗੱਲ ਦੀ ਜਾਣਕਾਰੀ ਗਾਇਕ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ ਅਤੇ ਲਿਖਿਆ, 'ਮੈਂ ਕੈਨੇਡਾ ਦੇ ਬਿਲਬੋਰਡ 'ਤੇ ਆਪਣੇ ਆਪ ਨੂੰ ਦੇਖ ਕੇ ਸਪੀਚਲੈੱਸ ਹੋ ਗਿਆ ਹਾਂ। ਤੁਹਾਡੇ ਵਿੱਚੋਂ ਹਰ ਇੱਕ ਦਾ ਜਿਸਨੇ ਮੇਰੇ ਗੀਤ ਨੂੰ ਸੁਣਿਆ, ਸਾਂਝਾ ਕੀਤਾ ਅਤੇ ਪਿਆਰ ਕੀਤਾ, ਮੇਰੇ ਦਿਲ ਦੀਆਂ ਤਹਿਆਂ ਤੋਂ ਤੁਹਾਡਾ ਧੰਨਵਾਦ...ਤੁਹਾਡਾ ਸਮਰਥਨ ਮੇਰੇ ਲਈ ਸਭ ਕੁਝ ਹੈ। ਮੈਨੂੰ ਮੇਰੇ ਪਿੱਛੇ ਅਜਿਹਾ ਅਦਭੁਤ ਭਾਈਚਾਰਾ ਹੋਣ ਦਾ ਮਾਣ ਹੈ। ਬਹੁਤ ਪਿਆਰ...।ਤੁਹਾਨੂੰ ਦੱਸ ਦੇਈਏ ਸੰਗੀਤਕ ਪਲੇਟਫ਼ਾਰਮ ਅਤੇ ਚਾਰਟ ਬਾਸਟਰ ਉਪਰ ਟ੍ਰੇਂਡਿੰਗ ਹਾਸਿਲ ਕਰ ਰਹੇ ਉਕਤ ਸਦਾ ਬਹਾਰ ਗਾਣੇ ਨੂੰ ਸਪੀਡ ਰਿਕਾਰਡਸ ਅਤੇ ਬੰਟੀ ਬੈਂਸ ਵੱਲੋਂ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ ਉੱਪਰ ਜਾਰੀ ਕੀਤਾ ਗਿਆ ਹੈ, ਜਿਸ ਦਾ ਸੰਗੀਤ ਆਗਾਜ਼ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਅਲਫਾਜ਼ ਜਗਦੀਪ ਵੜਿੰਗ ਵੱਲੋਂ ਰਚੇ ਗਏ ਹਨ, ਜਿੰਨ੍ਹਾਂ ਵੱਲੋਂ ਖੂਬਸੂਰਤੀ ਨਾਲ ਸਿਰਜੇ ਗਏ ਉਕਤ ਗਾਣੇ ਨੂੰ ਦੁਨੀਆਂ ਭਰ ਵਿੱਚ ਵਸੇਂਦੇ ਸੰਗੀਤ ਪ੍ਰੇਮੀਆਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਕਪਿਲ ਸ਼ਰਮਾ ਸ਼ੋਅ 'ਚ ਕੀਤੀ ਵਾਪਸੀ
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਰਨ ਮਲੀ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਪ੍ਰਭਾਵਸ਼ਾਲੀ ਰੂਪ ਵਿੱਚ ਫਿਲਮਾਏ ਗਏ ਉਕਤ ਮਿਊਜ਼ਿਕ ਵੀਡੀਓ ਨੂੰ ਚਾਰ-ਚੰਨ ਲਾਉਣ ਵਿੱਚ ਚਰਚਿਤ ਮਾਡਲ ਕਿੰਜਾ ਹਾਸ਼ਮੀ ਤੋਂ ਇਲਾਵਾ ਸੁਪ੍ਰਸਿੱਧ ਕੈਮਰਾਮੈਨ ਅੰਸ਼ੁਲ ਚੋਬੇ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਬੇਸ਼ੁਮਾਰ ਬਿਹਤਰੀਨ ਪੰਜਾਬੀ ਫਿਲਮਾਂ ਨੂੰ ਵੀ ਸੋਹਣਾ ਮੁਹਾਂਦਰਾ ਦੇਣ ਦਾ ਮਾਣ ਹਾਸਿਲ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।