‘ਰੱਬ ਦਾ ਰੇਡੀਓ-3’ ਦਾ ਮੋਹਾਲੀ ’ਚ ਸ਼ਾਨਦਾਰ ਪ੍ਰੀਮੀਅਰ, ਪਹੁੰਚੀ ਫ਼ਿਲਮ ਦੀ ਪੂਰੀ ਟੀਮ

Wednesday, Apr 01, 2026 - 11:32 AM (IST)

‘ਰੱਬ ਦਾ ਰੇਡੀਓ-3’ ਦਾ ਮੋਹਾਲੀ ’ਚ ਸ਼ਾਨਦਾਰ ਪ੍ਰੀਮੀਅਰ, ਪਹੁੰਚੀ ਫ਼ਿਲਮ ਦੀ ਪੂਰੀ ਟੀਮ

ਮੋਹਾਲੀ (ਬਿਊਰੋ)- ਪੰਜਾਬੀ ਸਿਨੇਮਾ ਦੀ ਬਹੁ-ਚਰਚਿਤ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਸ਼ਾਨਦਾਰ ਪ੍ਰੀਮੀਅਰ ਮੋਹਾਲੀ ’ਚ ਆਯੋਜਿਤ ਕੀਤਾ ਗਿਆ, ਜਿਥੇ ਫ਼ਿਲਮ ਦੀ ਪੂਰੀ ਸਟਾਰਕਾਸਟ, ਨਿਰਮਾਤਾ ਅਤੇ ਖਾਸ ਮਹਿਮਾਨ ਮੌਜੂਦ ਰਹੇ।

ਇਸ ਮੌਕੇ ਸਿਤਾਰਿਆਂ ਦੀ ਚਮਕ ਅਤੇ ਪ੍ਰਸ਼ੰਸਕਾਂ ਦਾ ਉਤਸ਼ਾਹ ਦੇਖਣਯੋਗ ਸੀ। ਪ੍ਰੀਮੀਅਰ ਸਮਾਗਮ ’ਚ ਫ਼ਿਲਮ ਦੇ ਮੁੱਖ ਕਲਾਕਾਰ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਨੇ ਆਪਣੀ ਮੌਜੂਦਗੀ ਨਾਲ ਮਹਿਫ਼ਿਲ ਸਜ਼ਾ ਦਿੱਤੀ। ਦੋਵਾਂ ਦੀ ਜੋੜੀ ਨੂੰ ਦੇਖਣ ਲਈ ਫੈਨਜ਼ ਵਿਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਖਾਸ ਮੌਕੇ ’ਤੇ ਹਰਪ੍ਰੀਤ ਬਰਾੜ, ਜੋ ਪੰਜਾਬ ਕਿੰਗਜ਼ ਦੇ ਖਿਡਾਰੀ ਹਨ, ਵੀ ਮੌਜੂਦ ਰਹੇ।

ਖਾਸ ਗੱਲ ਇਹ ਹੈ ਕਿ ਹਰਪ੍ਰੀਤ ਬਰਾੜ ਇਸ ਫ਼ਿਲਮ ਰਾਹੀਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਕਾਫ਼ੀ ਉਤਸੁਕਤਾ ਦੇਖੀ ਜਾ ਰਹੀ ਹੈ। ਫ਼ਿਲਮ ਨੂੰ ਵੇਹਲੀ ਜਨਤਾ ਫ਼ਿਲਮਜ਼ ਵਲੋਂ ਪੇਸ਼ ਕੀਤਾ ਗਿਆ ਹੈ, ਜਦਕਿ ਨਿਰਮਾਤਾ ਮਨਪ੍ਰੀਤ ਸਿੰਘ ਜੌਹਲ ਨੇ ਪ੍ਰੀਮੀਅਰ ਦੌਰਾਨ ਫ਼ਿਲਮ ਨੂੰ ਮਿਲ ਰਹੇ ਸ਼ਾਨਦਾਰ ਰਿਸਪਾਂਸ ’ਤੇ ਖੁਸ਼ੀ ਜਤਾਈ।

ਈਵੈਂਟ ਦੌਰਾਨ ਫ਼ਿਲਮ ਦੀ ਹੋਰ ਸਟਾਰਕਾਸਟ ਵੀ ਮੌਜੂਦ ਰਹੀ ਅਤੇ ਸਭ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਤਜਰਬੇ ਸਾਂਝੇ ਕੀਤੇ। ਪ੍ਰੀਮੀਅਰ ਦੌਰਾਨ ਫੈਨਜ਼ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਜਿਥੇ ਹਰ ਕੋਈ ਆਪਣੇ ਮਨਪਸੰਦ ਸਿਤਾਰਿਆਂ ਦੀ ਇਕ ਝਲਕ ਪਾਉਣ ਲਈ ਉਤਸ਼ਾਹਿਤ ਸੀ।

ਗੌਰਤਲਬ ਹੈ ਕਿ ‘ਰੱਬ ਦਾ ਰੇਡੀਓ-3’ ਰਿਲੀਜ਼ ਤੋਂ ਪਹਿਲਾਂ ਹੀ ਆਪਣੇ ਸੰਗੀਤ ਅਤੇ ਕਹਾਣੀ ਨੂੰ ਲੈ ਕੇ ਚਰਚਾ ਵਿਚ ਹੈ। ਹੁਣ ਪ੍ਰੀਮੀਅਰ ਤੋਂ ਬਾਅਦ ਦਰਸ਼ਕਾਂ ਦੀਆਂ ਉਮੀਦਾਂ ਹੋਰ ਵਧ ਗਈਆਂ ਹਨ। ਫ਼ਿਲਮ 3 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਾਕਸ ਆਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਕਰੇਗੀ।

 


author

cherry

Content Editor

Related News