''ਗੁਲਾਬੀ ਕੁਈਨ'' ਜੈਸਮੀਨ ਸੈਂਡਲਸ ਦੇ ਹਿੱਟ ਗੀਤਾਂ ਨੇ ਵਧਾਈ ਗਾਇਕਾ ਦੀ ''ਟੈਂਸ਼ਨ'', ਜਾਣੋ ਕੀ ਹੈ ਪੂਰਾ ਮਾਮਲਾ !

Tuesday, Apr 07, 2026 - 01:15 PM (IST)

''ਗੁਲਾਬੀ ਕੁਈਨ'' ਜੈਸਮੀਨ ਸੈਂਡਲਸ ਦੇ ਹਿੱਟ ਗੀਤਾਂ ਨੇ ਵਧਾਈ ਗਾਇਕਾ ਦੀ ''ਟੈਂਸ਼ਨ'', ਜਾਣੋ ਕੀ ਹੈ ਪੂਰਾ ਮਾਮਲਾ !

ਮੁੰਬਈ (ਏਜੰਸੀ) : ਪੰਜਾਬੀ ਸੰਗੀਤ ਜਗਤ ਦੀ 'ਗੁਲਾਬੀ ਕੁਈਨ' ਜੈਸਮੀਨ ਸੈਂਡਲਸ ਇਨੀਂ ਦਿਨੀਂ ਆਪਣੀ ਸਫ਼ਲਤਾ ਦੇ 7ਵੇਂ ਅਸਮਾਨ 'ਤੇ ਹੈ। ਫਿਲਮ 'ਧੁਰੰਦਰ' ਦੇ ਦੋਵੇਂ ਭਾਗਾਂ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਤੋਂ ਬਾਅਦ ਜੈਸਮੀਨ ਕਾਫ਼ੀ ਉਤਸ਼ਾਹਿਤ ਹੈ, ਪਰ ਇਸ ਦੇ ਨਾਲ ਹੀ ਉਹ ਇੱਕ ਖਾਸ ਵਜ੍ਹਾ ਕਰਕੇ ਪਰੇਸ਼ਾਨ ਵੀ ਨਜ਼ਰ ਆ ਰਹੀ ਹੈ। ਦਰਅਸਲ, ਜੈਸਮੀਨ ਲਈ ਹੁਣ ਆਪਣੇ ਲਾਈਵ ਸ਼ੋਅਜ਼ ਲਈ ਗੀਤਾਂ ਦੀ ਚੋਣ ਕਰਨਾ ਔਖਾ ਹੋ ਗਿਆ ਹੈ।

ਇਹ ਵੀ ਪੜ੍ਹੋ: ਨੋਰਾ ਫਤੇਹੀ ਨੂੰ ਮਹਿਲਾ ਕਮਿਸ਼ਨ ਦਾ ਆਖਰੀ ਅਲਟੀਮੇਟਮ ! ਸੰਜੇ ਦੱਤ ਦੀ ਵੀ ਹੋਵੇਗੀ ਪੇਸ਼ੀ

PunjabKesari

ਸੈੱਟਲਿਸਟ ਹੋਈ ਵੱਡੀ, ਚੋਣ ਕਰਨੀ ਹੋਈ ਚੁਣੌਤੀਪੂਰਨ

ਜੈਸਮੀਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਆਪਣੇ ਦਿਲ ਦੀ ਗੱਲ ਫੈਨਜ਼ ਨਾਲ ਸਾਂਝੀ ਕੀਤੀ। ਉਸ ਨੇ ਲਿਖਿਆ ਕਿ ਉਸ ਦੇ ਗੀਤਾਂ ਦੀ ਸੂਚੀ ਹੁਣ ਇੰਨੀ ਵੱਡੀ ਹੋ ਗਈ ਹੈ ਕਿ ਇਹ ਤੈਅ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਕਿਹੜੇ ਗੀਤ ਗਾਏ ਜਾਣ ਅਤੇ ਕਿਹੜੇ ਛੱਡੇ ਜਾਣ। ਜੈਸਮੀਨ ਨੇ ਕਿਹਾ, "ਮੇਰੀ ਸੈੱਟਲਿਸਟ ਹੁਣ ਬਹੁਤ ਵੱਡੀ ਹੋ ਗਈ ਹੈ। ਅਗਲੇ ਸ਼ੋਅਜ਼ ਵਿੱਚ 'ਮੈਂ ਔਰ ਤੂ', 'ਓਏ ਓਏ', 'ਵਾਰੀ ਜਾਵਾਂ' ਅਤੇ ਸਭ ਤੋਂ ਖਾਸ 'ਜਾਈਏ ਸੱਜਣਾ' ਵਰਗੇ ਗੀਤ ਗਾਉਣ ਲਈ ਮੈਂ ਬਹੁਤ ਉਤਸ਼ਾਹਿਤ ਹਾਂ।"

ਇਹ ਵੀ ਪੜ੍ਹੋ: Good News: ਦੂਜੀ ਵਾਰ ਪ੍ਰੈਗਨੈਂਟ ਹੈ 'ਹੈਰੀ ਪੋਟਰ' ਫੇਮ ਅਦਾਕਾਰਾ, ਫਲਾਂਟ ਕੀਤਾ ਬੇਬੀ ਬੰਪ

'ਜਾਈਏ ਸੱਜਣਾ' ਦਾ ਸੋਸ਼ਲ ਮੀਡੀਆ 'ਤੇ ਦਬਦਬਾ

ਆਦਿਤਿਆ ਧਰ ਦੀ ਫਿਲਮ 'ਧੁਰੰਦਰ: ਦਿ ਰਿਵੇਂਜ' ਦਾ ਗੀਤ 'ਜਾਈਏ ਸੱਜਣਾ', ਜਿਸ ਨੂੰ ਜੈਸਮੀਨ ਸੈਂਡਲਸ ਅਤੇ ਸਤਿੰਦਰ ਸਰਤਾਜ ਨੇ ਗਾਇਆ ਹੈ, ਇਸ ਵੇਲੇ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਹ ਗੀਤ ਰਣਵੀਰ ਸਿੰਘ, ਆਰ. ਮਾਧਵਨ ਅਤੇ ਸੰਜੇ ਦੱਤ 'ਤੇ ਫਿਲਮਾਇਆ ਗਿਆ ਹੈ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ ਅਦਾਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News