ਇੰਤਜ਼ਾਰ ਹੋਇਆ ਖਤਮ ! ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਵੇਂ ਗੀਤ 'ਬਾਬਲ ਦੇ ਦੇਸ' ਦਾ ਪੋਸਟਰ ਰਿਲੀਜ਼
Tuesday, Apr 07, 2026 - 03:19 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ ਦੇ ਬੇਹੱਦ ਪਿਆਰੇ ਅਤੇ ਮਰਹੂਮ ਗਾਇਕ ਰਾਜਵੀਰ ਜਵੰਦਾ, ਜੋ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੀ ਗਾਇਕੀ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਹੈ। ਰਾਜਵੀਰ ਜਵੰਦਾ ਦੇ ਚਾਹੁਣ ਵਾਲਿਆਂ ਲਈ ਇੱਕ ਭਾਵੁਕ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਨਵੇਂ ਗੀਤ 'ਬਾਬਲ ਦੇ ਦੇਸ' ਦਾ ਅਧਿਕਾਰਤ ਪੋਸਟਰ ਉਨ੍ਹਾਂ ਦੇ ਪਰਿਵਾਰ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

ਹਰ ਧੀ ਦੇ ਦਿਲ ਦੀ ਆਵਾਜ਼ ਬਣੇਗਾ ਗੀਤ
ਇਹ ਗੀਤ ਉਨ੍ਹਾਂ ਧੀਆਂ ਅਤੇ ਦਿਲਾਂ ਦੀ ਤਰਜਮਾਨੀ ਕਰਦਾ ਹੈ ਜੋ ਆਪਣੇ ਪਿਤਾ ਦੇ ਘਰ (ਬਾਬਲ ਦੇ ਦੇਸ) ਨੂੰ ਕਦੇ ਭੁਲਾ ਨਹੀਂ ਸਕਦੇ। ਗਾਇਕ ਦੇ ਸੋਸ਼ਲ ਮੀਡੀਆ ਅਕਾਉਂਟ ਸਾਂਝੇ ਕੀਤੇ ਗਏ ਇਸ ਪੋਸਟਰ ਦੀ ਕੈਪਸ਼ਨ ਵਿੱਚ ਲਿਖਿਆ ਹੈ,- "ਇਹ ਗੀਤ ਹਰ ਉਸ ਦਿਲ ਦੀ ਆਵਾਜ਼ ਹੈ, ਜੋ ਬਾਬਲ ਦੇ ਦੇਸ ਨੂੰ ਕਦੇ ਭੁੱਲ ਨਹੀਂ ਸਕਦਾ"।
ਇਹ ਵੀ ਪੜ੍ਹੋ: ਨੋਰਾ ਫਤੇਹੀ ਨੂੰ ਮਹਿਲਾ ਕਮਿਸ਼ਨ ਦਾ ਆਖਰੀ ਅਲਟੀਮੇਟਮ ! ਸੰਜੇ ਦੱਤ ਦੀ ਵੀ ਹੋਵੇਗੀ ਪੇਸ਼ੀ
ਜਲਦ ਹੋਵੇਗਾ ਰਿਲੀਜ਼
ਦੱਸ ਦੇਈਏ ਕਿ ਰਾਜਵੀਰ ਜਵੰਦਾ ਨੇ ਆਪਣੀ ਬੁਲੰਦ ਆਵਾਜ਼ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਸੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ। ਹੁਣ ਉਨ੍ਹਾਂ ਦੇ ਪਰਿਵਾਰ ਅਤੇ ਟੀਮ ਵੱਲੋਂ ਇਸ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਨਿਰਦੇਸ਼ਕ ਸੁੱਖ ਸੰਘੇੜਾ ਅਤੇ ਸਟਾਲਿਨ ਵੀਰ ਦੀ ਜੋੜੀ ਨੇ ਇਸ ਗੀਤ ਨੂੰ ਫਿਲਮਾਇਆ ਹੈ ਅਤੇ ਇਸ ਗਾਣੇ ਨੂੰ ਅਰਸ਼ਵਿੰਦਰ ਕੌਰ ਜਵੰਦਾ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ ਅਦਾਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
