ਵੱਡੀ ਖਬਰ; ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ

Monday, Apr 06, 2026 - 12:33 PM (IST)

ਵੱਡੀ ਖਬਰ; ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ

ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ ਲਈ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਗਾਇਕ ਦੀਪਾ ਦੋਸਾਂਝ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗਾਇਕ ਔਜਲਾ 'ਤੇ ਲਾਏ ਵੱਡੇ ਇਲਜ਼ਾਮ, 'ਮੈਨੂੰ ਡੇਢ ਸਾਲ ਤੱਕ...'

PunjabKesari

ਦੀਪਾ ਨੇ ਆਪਣੀ ਵਿਲੱਖਣ ਆਵਾਜ਼ ਅਤੇ ਗਾਇਕੀ ਦੇ ਅੰਦਾਜ਼ ਨਾਲ ਬ੍ਰਿਟਿਸ਼ ਏਸ਼ੀਅਨ ਸੰਗੀਤ ਵਿੱਚ ਵੀ ਇੱਕ ਨਵਾਂ ਮੋੜ ਲਿਆਂਦਾ ਸੀ। ਉਨ੍ਹਾਂ ਦਾ ਸੁਪਰਹਿੱਟ ਗੀਤ "ਢੋਲਾ ਵੇ ਢੋਲਾ" ਅੱਜ ਵੀ ਹਰ ਪੰਜਾਬੀ ਵਿਆਹ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨ ਮੰਨਿਆ ਜਾਂਦਾ ਹੈ। ਇਸ ਇੱਕ ਗੀਤ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਉਨ੍ਹਾਂ ਨੇ ਉਸ ਦੌਰ ਦੇ ਕਈ ਦਿੱਗਜ ਕਲਾਕਾਰਾਂ ਨਾਲ ਕੰਮ ਕੀਤਾ।

ਇਹ ਵੀ ਪੜ੍ਹੋ: "2021 ਤੋਂ ਸੁਣ ਰਿਹਾ ਹਾਂ ਸਰਤਾਜ ਦੇ ਗੀਤ": ਸੰਨੀ ਦਿਓਲ ਨੇ ਕੀਤੀ ਪੰਜਾਬੀ ਗਾਇਕ ਨਾਲ ਮੁਲਾਕਾਤ

ਸੰਗੀਤ ਜਗਤ ਵਿੱਚ ਸੋਗ ਦੀ ਲਹਿਰ

ਦੀਪਾ ਦੇ ਜਾਣ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਇੱਕ ਅਜਿਹਾ ਫ਼ਨਕਾਰ ਗੁਆ ਦਿੱਤਾ ਹੈ ਜਿਸ ਨੇ ਪੱਛਮੀ ਦੇਸ਼ਾਂ ਵਿੱਚ ਪੰਜਾਬੀ ਮਾਂ-ਬੋਲੀ ਦਾ ਮਾਣ ਵਧਾਇਆ। ਕਈ ਨਾਮਵਰ ਹਸਤੀਆਂ ਅਤੇ ਸੰਗੀਤਕਾਰਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

ਇਹ ਵੀ ਪੜ੍ਹੋ: ਸ਼ੂਟਿੰਗ ਦੌਰਾਨ ਵੱਡਾ ਹਾਦਸਾ: 6 ਫੁੱਟ ਉੱਚੀ ਕੱਚ ਦੀ ਖਿੜਕੀ ਤੋਂ ਹੇਠਾਂ ਡਿੱਗਿਆ ਮਸ਼ਹੂਰ ਹਾਲੀਵੁੱਡ ਅਦਾਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News