‘ਰੱਬ ਦਾ ਰੇਡੀਓ 3’ ਨੇ ਦੂਜੇ ਹਫ਼ਤੇ ’ਚ ਕੀਤੀ ਐਂਟਰੀ, ਦਰਸ਼ਕਾਂ ਦਾ ਪਿਆਰ ਜਾਰੀ

Friday, Apr 10, 2026 - 09:27 AM (IST)

‘ਰੱਬ ਦਾ ਰੇਡੀਓ 3’ ਨੇ ਦੂਜੇ ਹਫ਼ਤੇ ’ਚ ਕੀਤੀ ਐਂਟਰੀ, ਦਰਸ਼ਕਾਂ ਦਾ ਪਿਆਰ ਜਾਰੀ

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ਇੰਡਸਟਰੀ ਦੀ ਪਰਿਵਾਰਕ ਫ਼ਿਲਮ ‘ਰੱਬ ਦਾ ਰੇਡੀਓ 3’ ਹੁਣ ਆਪਣੇ ਦੂਜੇ ਹਫ਼ਤੇ ’ਚ ਦਾਖ਼ਲ ਹੋ ਚੁੱਕੀ ਹੈ ਤੇ ਬਾਕਸ ਆਫਿਸ ’ਤੇ ਇਸ ਦਾ ਜਾਦੂ ਹਾਲੇ ਵੀ ਕਾਇਮ ਹੈ। ਰਿਲੀਜ਼ ਤੋਂ ਬਾਅਦ ਮਿਲਿਆ ਦਰਸ਼ਕਾਂ ਦਾ ਪਿਆਰ ਦੂਜੇ ਹਫ਼ਤੇ ’ਚ ਵੀ ਜਾਰੀ ਹੈ, ਜਿਸ ਕਰ ਕੇ ਕਈ ਸਿਨੇਮਾਘਰਾਂ ’ਚ ਫ਼ਿਲਮ ਹਾਲੇ ਵੀ ਹਾਊਸਫੁੱਲ ਚੱਲ ਰਹੀ ਹੈ। ਲੋਕ ਵੱਡੀ ਗਿਣਤੀ ’ਚ ਆਪਣੇ ਪਰਿਵਾਰਾਂ ਸਮੇਤ ਫ਼ਿਲਮ ਦੇਖਣ ਲਈ ਪਹੁੰਚ ਰਹੇ ਹਨ। ਦਰਸ਼ਕਾਂ ਵੱਲੋਂ ਮਿਲ ਰਹੀ ਵਾਹ-ਵਾਹੀ ਇਸ ਗੱਲ ਦਾ ਸਬੂਤ ਹੈ ਕਿ ਫ਼ਿਲਮ ਦੀ ਕਹਾਣੀ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ।

‘ਰੱਬ ਦਾ ਰੇਡੀਓ 3’ ਇਕ ਪਰਿਵਾਰਕ ਫ਼ਿਲਮ ਹੈ, ਜੋ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ, ਪਿਆਰ-ਮੁਹੱਬਤ, ਤਕਰਾਰ, ਲੜਾਈ-ਝਗੜੇ ਤੇ ਆਪਸੀ ਮੇਲ-ਮਿਲਾਪ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕਰਦੀ ਹੈ। ਫ਼ਿਲਮ ’ਚ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਤੇ ਜ਼ਮੀਨੀ ਹਕੀਕਤ ਨੂੰ ਬੜੀ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਆਪਣੇ ਘਰ-ਪਰਿਵਾਰ ਨਾਲ ਜੋੜਦੀ ਹੈ।

ਫ਼ਿਲਮ ’ਚ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਦੋਵਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਵਿੰਦਰ ਮਾਹਲ, ਸਰਦਾਰ ਸੋਹੀ, ਸੁਨੀਤਾ ਧੀਰ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਸਤਵੰਤ ਕੌਰ, ਰੁਪਿੰਦਰ ਰੂਪੀ ਤੇ ਗੁਰਮੀਤ ਸਾਜਣ ਵਰਗੇ ਤਜਰਬੇਕਾਰ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਵਲੋਂ ਕੀਤਾ ਗਿਆ ਹੈ, ਜਦਕਿ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਸਿੰਘ ਜੋਹਲ ਹਨ, ਜਿਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ।


author

cherry

Content Editor

Related News