ਵੇਖੋ ਕਿਵੇਂ ਦਿਲਪ੍ਰੀਤ ਢਿੱਲੋਂ ਦੀ ਕੁੜੀ ਪਿੱਛੇ ਜ਼ਿੰਦਗੀ ਹੋਈ ਬਰਬਾਦ, ਗਾਇਕ ਜੌਰਡਨ ਸੰਧੂ ਨੇ ਕੀਤਾ ਬਿਆਨ (ਵੀਡੀਓ)

Tuesday, Aug 31, 2021 - 12:24 PM (IST)

ਵੇਖੋ ਕਿਵੇਂ ਦਿਲਪ੍ਰੀਤ ਢਿੱਲੋਂ ਦੀ ਕੁੜੀ ਪਿੱਛੇ ਜ਼ਿੰਦਗੀ ਹੋਈ ਬਰਬਾਦ, ਗਾਇਕ ਜੌਰਡਨ ਸੰਧੂ ਨੇ ਕੀਤਾ ਬਿਆਨ (ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬ ਦੇ ਪ੍ਰਸਿੱਧ ਗਾਇਕ ਜੌਰਡਨ ਸੰਧੂ ਆਪਣੇ ਨਵੇਂ ਗੀਤ ‘ਜਿਸ ਦਿਨ ਦਾ ਛੱਡ ਗਈ’(Jis Din Da Shad Gayi) ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੋਏ ਹਨ। ਇਸ ਗਾਣੇ ਦੇ ਵੀਡੀਓ ਵਿਚ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਅਮਰ ਵਿਰਕ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਨੂੰ ਜੌਰਡਨ ਸੰਧੂ ਨੇ ਆਪਣੀ ਦਰਦ ਭਰੀ ਆਵਾਜ਼ ਵਿਚ ਗਾਇਆ ਹੈ। ਜੋ ਕਿ ਕਿਤੇ ਨਾ ਕਿਤੇ ਗਾਇਕ ਦਿਲਪ੍ਰੀਤ ਢਿੱਲੋਂ ’ਤੇ ਢੁੱਕ ਰਿਹਾ ਹੈ। ਜੀ ਹਾਂ ਇਹ ਅਸੀਂ ਨਹੀਂ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਖ਼ੁਦ ਆਖ ਰਹੇ ਹਨ।

ਵੀਡੀਓ ਵਿਚ ਦਿਲਪ੍ਰੀਤ ਢਿੱਲੋਂ ਦੀ ਅਦਾਕਾਰੀ ਦੇਖ ਕੇ ਹਰ ਕੋਈ ਇਹ ਕਹਿ ਰਿਹਾ ਹੈ ਕਿ ਇਸ ਗੀਤ ਵਿਚ ਉਹ ਆਪਣੀ ਅਸਲ ਜ਼ਿੰਦਗੀ ਦੇ ਦਰਦ ਨੂੰ ਬਿਆਨ ਕਰ ਰਹੇ ਹਨ। ਇਸ ਵੀਡੀਓ ਦੇ ਹੇਠ ਕਈ ਪ੍ਰਸ਼ੰਸਕਾਂ ਦੇ ਕੁਮੈਂਟ ਆ ਚੁੱਕੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ, ‘ਉਹ ਆਪਣੇ ਅਸਲ ਦਰਦ ਨੂੰ ਪੇਸ਼ ਕਰ ਰਹੇ ਨੇ 🥺❤️..ਉਹ ਸੱਚਮੁੱਚ ਅੰਬਰ ਨੂੰ ਮਿਸ ਕਰ ਰਹੇ ਨੇ.. ❤️❤️।’ਇਸ ਤੋਂ ਇਲਾਵਾ ਕਈ ਹੋਰ ਯੂਜ਼ਰ ਨੇ ਵੀ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਦਿਲਪ੍ਰੀਤ ਢਿੱਲੋਂ ਨਾਲ ਫੀਮੇਲ ਮਾਡਲ ਸੀਰਤ ਬਾਜਵਾ ਨਜ਼ਰ ਆ ਰਹੀ ਹੈ। ਇਹ ਸੈਡ ਸੌਂਗ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਗੀਤ ਵਿਚ ਜੱਸੀ ਐਕਸ ਦਾ ਮਿਊਜ਼ਿਕ ਸੁਣਨ ਨੂੰ ਮਿਲ ਰਿਹਾ ਹੈ। 

ਨੋਟ - ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਇਹ ਗੀਤ ਦਿਲਪ੍ਰੀਤ ਢਿੱਲੋਂ ਦੀ ਅਸਲ ਜ਼ਿੰਦਗੀ ’ਤੇ ਅਧਾਰਿਤ ਹੈ? ਕੁਮੈਂਟ ਬਾਕਸ ਵਿਚ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ।
 


author

sunita

Content Editor

Related News