ਜੌਨ ਅਬ੍ਰਾਹਮ ਦੀ ‘ਦਿ ਡਿਪਲੋਮੈਟ’ 7 ਮਾਰਚ ਨੂੰ ਸਿਨੇਮਾਘਰਾਂ ’ਚ ਆਏਗੀ
Saturday, Jan 18, 2025 - 04:05 PM (IST)
ਮੁੰਬਈ (ਬਿਊਰੋ) - ਮਦਰਾਸ ਕੈਫੇ, ਪਰਮਾਣੂ ਅਤੇ ਬਾਟਲਾ ਹਾਊਸ ਵਰਗੀਆਂ ਭੂ-ਰਾਜਨੀਤਿਕ ਡਰਾਮਾ ਫਿਲਮਾਂ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ ਜੌਨ ਅਬ੍ਰਾਹਮ ‘ਦਿ ਡਿਪਲੋਮੈਟ’ ਵਿਚ ਇਕ ਹੋਰ ਦਮਦਾਰ ਕਹਾਣੀ ਨਾਲ ਵਾਪਸੀ ਕਰਨ ਲਈ ਤਿਆਰ ਹਨ। ਸੱਚੀ ਕਹਾਣੀ ਤੋਂ ਪ੍ਰੇਰਿਤ ਇਹ ਫਿਲਮ ਸ਼ਕਤੀ ਅਤੇ ਦੇਸ਼ ਭਗਤੀ ਦੀ ਇਕ ਮਨੋਰੰਜਕ ਕਹਾਣੀ ਦਾ ਵਾਅਦਾ ਕਰਦੀ ਹੈ। ਇਹ ਫਿਲਮ 7 ਮਾਰਚ, 2025 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ! ਦਿਲਜੀਤ ਦੋਸਾਂਝ ਨੂੰ ਭਾਰਤ 'ਚ ਵੱਡਾ ਝਟਕਾ
ਮਸ਼ਹੂਰ ਸ਼ਿਵਮ ਨਾਇਰ ਦੁਆਰਾ ਨਿਰਦੇਸ਼ਿਤ ਅਤੇ ਰਿਤੇਸ਼ ਸ਼ਾਹ ਦੁਆਰਾ ਲਿਖੀ ਗਈ ‘ਦਿ ਡਿਪਲੋਮੈਟ’ ਇਕ ਅਭੁੱਲ ਸਿਨੇਮੈਟਿਕ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੈ। ਇਸ ਫਿਲਮ ਨੂੰ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ, ਜੇ.ਏ.ਐਂਟਰਟੇਨਮੈਂਟ ਦੇ ਜੌਨ ਅਬ੍ਰਾਹਮ, ਵਿਪੁਲ ਡੀ ਸ਼ਾਹ, ਅਸ਼ਵਿਨ ਵਰਦੇ, ਵਕਾਓ ਫਿਲਮਜ਼ ਦੇ ਰਾਜੇਸ਼ ਬਹਿਲ, ਫਾਰਚਿਊਨ ਪਿਕਚਰਜ਼ ਦੇ ਸਮੀਰ ਦੀਕਸ਼ਿਤ ਅਤੇ ਜਤੀਸ਼ ਵਰਮਾ, ਸੀਤਾ ਫਿਲਮਜ਼ ਦੇ ਰਾਕੇਸ਼ ਡਾਂਗ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8