ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’, ਦੇਖੋ ਪਬਲਿਕ ਰੀਵਿਊ (ਵੀਡੀਓ)

Sunday, May 07, 2023 - 11:10 AM (IST)

ਜਲੰਧਰ (ਬਿਊਰੋ)– ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ‘ਜੋੜੀ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦਾ ਅੰਦਾਜ਼ਾ ਤੁਸੀਂ ਹੇਠਾਂ ਦਿੱਤੀ ਪਬਲਿਕ ਰੀਵਿਊ ਵਾਲੀ ਵੀਡੀਓ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਦੱਸ ਦੇਈਏ ਕਿ ਦਿਲਜੀਤ ਤੇ ਨਿਮਰਤ ਪਹਿਲੀ ਵਾਰ ਕਿਸੇ ਫ਼ਿਲਮ ’ਚ ਇਕੱਠੇ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਦੇਖਣ ਲਈ ਲੋਕ ਕਾਫੀ ਉਤਸ਼ਾਹਿਤ ਸਨ ਤੇ ਦਰਸ਼ਕਾਂ ਨੂੰ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਬੇਹੱਦ ਖ਼ੁਸ਼ ਦੇਖਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਮੂਸੇਵਾਲਾ ਦੀ ਹਵੇਲੀ ’ਚ ਸ਼ੂਟ ਕੀਤਾ ਨਵਾਂ ਗੀਤ, ਕੀ ਤੁਸੀਂ ਦੇਖੀ ਵੀਡੀਓ?

‘ਜੋੜੀ’ ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ। ਇਸ ਫ਼ਿਲਮ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ

ਨੋਟ– ਤੁਹਾਨੂੰ ‘ਜੋੜੀ’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News