ਪਹਿਲੀ ਵਾਰ ਐਕਸ਼ਨ ਅੰਦਾਜ਼ ’ਚ ਨਜ਼ਰ ਆਵੇਗੀ ਆਲੀਆ ਭੱਟ, ਕਰਨ ਜੌਹਰ ਨਾਲ ਕੋ-ਪ੍ਰੋਡਿਊਸ ਕਰੇਗੀ ਫ਼ਿਲਮ
Tuesday, Sep 26, 2023 - 05:05 PM (IST)

ਮੁੰਬਈ (ਬਿਊਰੋ)– ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ ‘ਜਿਗਰਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਆਲੀਆ ਪਹਿਲੀ ਵਾਰ ਐਕਸ਼ਨ ਅੰਦਾਜ਼ ’ਚ ਨਜ਼ਰ ਆਵੇਗੀ। ਇਹ ਫ਼ਿਲਮ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੇਗੀ। ਫ਼ਿਲਮ ਦੇ ਨਿਰਦੇਸ਼ਕ ਵਸਨ ਬਾਲਾ ਹੋਣਗੇ। ਫ਼ਿਲਮ ‘ਜਿਗਰਾ’ 27 ਸਤੰਬਰ, 2024 ਨੂੰ ਰਿਲੀਜ਼ ਹੋਵੇਗੀ।
ਆਲੀਆ ਨੇ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਹੁਣ ਆਲੀਆ ਕਰਨ ਜੌਹਰ ਨਾਲ ਆਪਣੀ ਫ਼ਿਲਮ ‘ਜਿਗਰਾ’ ਨੂੰ ਕੋ-ਪ੍ਰੋਡਿਊਸ ਕਰਨ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕੁੱਲ੍ਹੜ ਪਿੱਜ਼ਾ ਕੱਪਲ ਦੇ ਵਿਵਾਦ ’ਤੇ ਬੋਲੇ ਐਮੀ ਵਿਰਕ, ‘ਕਿਸੇ ਦੇ ਪਰਿਵਾਰ ਨੂੰ ਇੰਨਾ ਜ਼ਲੀਲ ਨਾ ਕਰੋ’
ਆਲੀਆ ਭੱਟ ਨੇ ਹਾਲ ਹੀ ’ਚ ਹਾਲੀਵੁੱਡ ਫ਼ਿਲਮ ‘ਹਾਰਟ ਆਫ ਸਟੋਨ’ ’ਚ ਕੰਮ ਕੀਤਾ ਹੈ। ਇਸ ਫ਼ਿਲਮ ’ਚ ਉਨ੍ਹਾਂ ਨਾਲ ਗੈਲ ਗਡੋਟ ਇਕ ਅਦਾਕਾਰਾ ਦੇ ਰੂਪ ’ਚ ਨਜ਼ਰ ਆ ਰਹੀ ਹੈ। ਇਹ ਫ਼ਿਲਮ ਨੈੱਟਫਲਿਕਸ ’ਤੇ ਰਿਲੀਜ਼ ਹੋਈ ਸੀ।
ਇਸ ਤੋਂ ਬਾਅਦ ਹਾਲ ਹੀ ’ਚ ਆਲੀਆ ਭੱਟ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਰਿਲੀਜ਼ ਹੋਈ। ਇਸ ਫ਼ਿਲਮ ’ਚ ਆਲੀਆ ਨਾਲ ਰਣਵੀਰ ਸਿੰਘ ਨਜ਼ਰ ਆਏ ਸਨ। ਫ਼ਿਲਮ ਰੋਮਾਂਸ ਤੇ ਕਾਮੇਡੀ ਨਾਲ ਭਰਪੂਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।