ਝਾਰਖੰਡ ਅਦਾਕਾਰਾ ਕਤਲ ਕਾਂਡ : ਪੁਲਸ ਨੇ ਮ੍ਰਿਤਕਾ ਦੇ ਦਿਓਰ ਨੂੰ ਕੀਤਾ ਗ੍ਰਿਫ਼ਤਾਰ

Sunday, Jan 01, 2023 - 12:37 PM (IST)

ਝਾਰਖੰਡ ਅਦਾਕਾਰਾ ਕਤਲ ਕਾਂਡ : ਪੁਲਸ ਨੇ ਮ੍ਰਿਤਕਾ ਦੇ ਦਿਓਰ ਨੂੰ ਕੀਤਾ ਗ੍ਰਿਫ਼ਤਾਰ

ਕੋਲਕਾਤਾ, (ਅਨਸ)– ਝਾਰਖੰਡ ਦੀ ਅਦਾਕਾਰਾ ਤੇ ਯੂਟਿਊਬਰ ਰੀਆ ਕੁਮਾਰੀ ਦੇ ਕਤਲ ਦੀ ਜਾਂਚ ਕਰ ਰਹੀ ਪੱਛਮੀ ਬੰਗਾਲ ਪੁਲਸ ਨੇ ਪੀੜਤਾ ਦੇ ਪਤੀ ਪ੍ਰਕਾਸ਼ ਕੁਮਾਰ ਦੇ ਛੋਟੇ ਭਰਾ ਸੰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਪ੍ਰਕਾਸ਼ ਕੁਮਾਰ ਨੂੰ ਇਕ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੱਛਮੀ ਬੰਗਾਲ ਦੇ ਹਾਵੜਾ ਜ਼ਿਲੇ ’ਚ ਬੁੱਧਵਾਰ ਨੂੰ ਕਥਿਤ ਹਾਈਵੇਅ ਲੁੱਟ ਦੌਰਾਨ ਰੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਤੁਨਿਸ਼ਾ ਨੂੰ ਪ੍ਰੇਮੀ ਨੇ ਇਸਲਾਮ ਧਰਮ ਕਬੂਲ ਕਰਨ ਲਈ ਕੀਤਾ ਸੀ ਮਜਬੂਰ : ਮਾਂ ਦਾ ਦਾਅਵਾ

ਰੀਆ ਦਾ ਪਤੀ ਪ੍ਰਕਾਸ਼ ਕੁਮਾਰ, ਜੋ ਕਿ ਫ਼ਿਲਮ ਨਿਰਮਾਤਾ ਹੈ। ਰੀਆ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰਿਵਾਰ ਨੇ ਸ਼ਿਕਾਇਤ ’ਚ ਪ੍ਰਕਾਸ਼ ਕੁਮਾਰ ਦੇ ਭਰਾ ਦਾ ਵੀ ਜ਼ਿਕਰ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News