ਅਭਿਸ਼ੇਕ-ਐਸ਼ਵਰਿਆ ਦੇ ਵਿਆਹ 'ਚ ਜਾਨ੍ਹਵੀ ਕਪੂਰ ਨੇ ਪਾਇਆ ਸੀ ਰੌਲਾ, ਕੱਟ ਲਈ ਸੀ ਹੱਥ ਦੀ ਨਸ

Friday, Aug 23, 2024 - 11:40 AM (IST)

ਅਭਿਸ਼ੇਕ-ਐਸ਼ਵਰਿਆ ਦੇ ਵਿਆਹ 'ਚ ਜਾਨ੍ਹਵੀ ਕਪੂਰ ਨੇ ਪਾਇਆ ਸੀ ਰੌਲਾ, ਕੱਟ ਲਈ ਸੀ ਹੱਥ ਦੀ ਨਸ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਵਿਆਹੁਤਾ ਜ਼ਿੰਦਗੀ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਇਸ ਜੋੜੇ ਦੇ ਤਲਾਕ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ। ਹਾਲ ਹੀ 'ਚ ਅਭਿਸ਼ੇਕ ਬੱਚਨ ਨੇ ਇਸ ਅਟਕਲਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਦੋਵੇਂ ਅਜੇ ਵੀ ਇਕੱਠੇ ਹਨ। ਅਭਿਸ਼ੇਕ ਬੱਚਨ ਉਸ ਸਮੇਂ ਕਾਫ਼ੀ ਸੁਰਖੀਆਂ 'ਚ ਸਨ ਅਤੇ ਬਾਲੀਵੁੱਡ ਦੇ ਮਸ਼ਹੂਰ ਪਰਿਵਾਰ ਤੋਂ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਿਆਹ ਨੂੰ ਕਾਫ਼ੀ ਪ੍ਰਾਈਵੇਟ ਰੱਖਿਆ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੇ ਮੁੜ ਸਹੇੜਿਆ ਵਿਵਾਦ, ਸਿਆਸਤ 'ਚ ਵੀ ਗਰਮਾਇਆ ਮਾਮਲਾ

ਕੀ ਅਭਿਸ਼ੇਕ ਦਾ ਪਹਿਲਾਂ ਵੀ ਹੋਇਆ ਵਿਆਹ
ਦੱਸ ਦੇਈਏ ਕਿ ਅਭਿਸ਼ੇਕ ਅਤੇ ਐਸ਼ਵਰਿਆ ਨੇ ਸਾਲ 2007 'ਚ ਇੱਕ-ਦੂਜੇ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਸਮੇਂ ਇਸ ਵਿਆਹ ਨੂੰ ਰੋਕਣ ਲਈ ਜਾਨ੍ਹਵੀ ਕਪੂਰ ਨੇ ਆਪਣਾ ਗੁੱਟ ਵੱਢ ਦਿੱਤਾ ਸੀ। ਇਹ ਜਾਨ੍ਹਵੀ ਕਪੂਰ ਕੋਈ ਬਾਲੀਵੁੱਡ ਹੀਰੋਇਨ ਨਹੀਂ ਸੀ ਸਗੋਂ ਇੱਕ ਮਾਡਲ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਅਭਿਸ਼ੇਕ ਬੱਚਨ ਪਹਿਲਾਂ ਹੀ ਉਸ ਨਾਲ ਵਿਆਹ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ 4 ਸਾਲਾਂ ਬਾਅਦ ਨੇਹਾ ਕੱਕੜ ਨੇ ਫੈਨਜ਼ ਨੂੰ ਸੁਣਾਈ ਗੁੱਡ ਨਿਊਜ਼, ਲੱਗਾ ਵਧਾਈਆਂ ਦਾ ਤਾਂਤਾ

ਮਾਡਲ ਨੇ ਲਗਾਏ ਸਨ ਕਈ ਗੰਭੀਰ ਇਲਜ਼ਾਮ 
ਜਾਨ੍ਹਵੀ ਕਪੂਰ ਨਾਮ ਦੀ ਇੱਕ ਮਾਡਲ ਨੇ ਦਾਅਵਾ ਕੀਤਾ ਕਿ ਅਭਿਸ਼ੇਕ ਬੱਚਨ ਨੇ 2006 'ਚ ਗੁਪਤ ਰੂਪ 'ਚ ਉਸ ਨਾਲ ਵਿਆਹ ਕੀਤਾ ਸੀ। ਜਾਨ੍ਹਵੀ ਨੇ ਅਭਿਸ਼ੇਕ ਦੇ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕਰਵਾਈ ਸੀ ਪਰ ਉਸ ਕੋਲ ਨਾ ਤਾਂ ਵਿਆਹ ਦਾ ਕੋਈ ਸਬੂਤ ਸੀ ਅਤੇ ਨਾ ਹੀ ਕੋਈ ਗਵਾਹ, ਜਿਸ ਕਾਰਨ ਪੁਲਸ ਨੇ ਅਭਿਸ਼ੇਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਵਿਆਹ ਟਾਲਣ ਦੀ ਕੀਤੀ ਸੀ ਕੋਸ਼ਿਸ਼
ਜਾਨ੍ਹਵੀ ਨੇ ਵਿਆਹ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅਜਿਹਾ ਨਹੀਂ ਹੋਇਆ ਤਾਂ ਉਸ ਨੇ ਵਿਆਹ ਵਾਲੇ ਦਿਨ ਆਪਣਾ ਗੁੱਟ ਕੱਟ ਲਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਉਸ ਸਮੇਂ ਜਾਨ੍ਹਵੀ ਨੇ ਕਾਫੀ ਹੰਗਾਮਾ ਕੀਤਾ ਸੀ, ਜਿਸ ਕਾਰਨ ਐਸ਼ਵਰਿਆ ਅਤੇ ਅਭਿਸ਼ੇਕ ਦੇ ਵਿਆਹ ਦਾ ਜਸ਼ਨ ਵਿਗੜ ਗਿਆ ਸੀ। ਜੋੜੇ ਦੇ ਵਿਆਹ 'ਚ ਬਹੁਤ ਸਾਰੇ ਲੋਕਾਂ ਨੂੰ ਨਹੀਂ ਬੁਲਾਇਆ ਗਿਆ ਸੀ ਅਤੇ ਜੋੜੇ ਨੇ ਕਰੀਬੀ ਦੋਸਤਾਂ ਅਤੇ ਪਰਿਵਾਰ 'ਚ ਸੱਤ ਫੇਰੇ ਲਏ ਸਨ। ਇਸ ਬਾਰੇ ਪੁੱਛੇ ਜਾਣ 'ਤੇ ਬੱਚਨ ਪਰਿਵਾਰ ਤੋਂ ਪਤਾ ਲੱਗਾ ਕਿ ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਬੀਮਾਰ ਸੀ, ਜਿਸ ਕਾਰਨ ਵਿਆਹ ਸਾਦਗੀ ਨਾਲ ਹੋਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News