ਤਨੁਜ ਵੀਰਵਾਨੀ ਨੂੰ ਡੇਟ ਕਰਨ ਦੀਆਂ ਖ਼ਬਰਾਂ ’ਤੇ ਜੈਨੀਫ਼ਰ ਵਿੰਗੇਟ ਨੇ ਤੋੜੀ ਚੁੱਪੀ, ਕਿਹਾ-‘ਜਦੋਂ ਮੇਰਾ ਪਰਿਵਾਰ ਮੇਰੇ..

Sunday, Jun 12, 2022 - 06:02 PM (IST)

ਤਨੁਜ ਵੀਰਵਾਨੀ ਨੂੰ ਡੇਟ ਕਰਨ ਦੀਆਂ ਖ਼ਬਰਾਂ ’ਤੇ ਜੈਨੀਫ਼ਰ ਵਿੰਗੇਟ ਨੇ ਤੋੜੀ ਚੁੱਪੀ, ਕਿਹਾ-‘ਜਦੋਂ ਮੇਰਾ ਪਰਿਵਾਰ ਮੇਰੇ..

ਬਾਲੀਵੁੱਡ ਡੈਸਕ: ਜੈਨੀਫ਼ਰ ਵਿੰਗੇਟ ਟੀ.ਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਜੋ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਇਹ ਅਦਾਕਾਰਾ ਤਨੁਜ ਵੀਰਵਾਨੀ ਨੂੰ ਡੇਟ ਕਰ ਰਹੀ ਹੈ। ਦੋਹਾਂ ਨੂੰ ਕਈ ਵਾਰ ਇਕੱਠੇ ਪਾਰਟੀ ਕਰਦੇ ਵੀ ਦੇਖਿਆ ਗਿਆ ਹੈ।

Bollywood Tadka

ਇਹ  ਵੀ ਪੜ੍ਹੋ : ਪਤੀ ਨਾਲ ਖੂਬਸੂਰਤ ਤਸਵੀਰਾਂ ’ਚ ਦਿਖਾਈ ਦਿੱਤੀ ਸ਼ਰਧਾ ਆਰਿਆ, ਪਤਨੀ ਨਾਲ ਖੁਸ਼ ਨਜ਼ਰ ਆਏ ਰਾਹੁਲ

ਜਿਸ ਕਾਰਨ ਉਨ੍ਹਾਂ ਦੇ ਅਫ਼ੇਅਰ ਦੀਆਂ ਖ਼ਬਰਾਂ ਹੋਰ ਵੀ ਤੇਜ਼ ਹੋ ਰਹੀਆਂ ਹਨ। ਹਾਲਾਂਕਿ ਹੁਣ ਜੈਨੀਫ਼ਰ ਨੇ ਆਪਣੇ ਅਫ਼ੇਅਰ ਦੀਆਂ ਖ਼ਬਰਾਂ ’ਤੇ ਚੁੱਪੀ ਤੋੜੀ ਹੈ ਅਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ।

Bollywood Tadka

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੈਨੀਫ਼ਰ ਨੇ ਕਿਹਾ ‘ਇਹ ਖ਼ਬਰਾਂ ਮੇਰੇ ’ਤੇ ਬਿਲਕੁਲ ਵੀ ਪ੍ਰਭਾਵਤ ਨਹੀਂ ਹੁੰਦੀਆਂ ਕਿਉਂਕਿ ਮੇਰਾ ਪਰਿਵਾਰ ਸੱਚਾਈ ਜਾਣਦਾ ਹੈ। ਜਿੰਨਾ ਚਿਰ ਮੇਰੇ ਪਰਿਵਾਰ ਅਤੇ ਮੇਰੇ ਦੋਸਤਾਂ ਨੂੰ ਸੱਚਾਈ ਪਤਾ ਹੈ ਇਹ ਖ਼ਬਰ ਮੇਰੇ 'ਤੇ ਕੋਈ ਅਸਰ ਨਹੀਂ ਪਾ ਸਕਦੀ। ਮੈਂ ਇੱਕ ਜਨਤਕ ਹਸਤੀ ਹਾਂ ਅਤੇ ਲੋਕ ਮੇਰੇ ਬਾਰੇ ਗੱਲ ਕਰਨਗੇ। ਮੈਂ ਇਹ ਜਾਣਦੀ ਹਾਂ ਅਤੇ ਮੈਂ ਇਨ੍ਹਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹਾਂ। ਜਦੋਂ ਤੱਕ ਲੋਕ ਮੇਰੇ ਕੰਮ ਦਾ ਸਨਮਾਨ ਕਰਦੇ ਹਨ। ਮੈਂ ਖੁਸ਼ ਹਾਂ। ਜਿਸ ਪੇਸ਼ੇ ’ਚ ਮੈਂ ਹਾਂ ਇਹ ਉਸ ਦਾ ਹਿੱਸਾ ਹੈ । ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਦੀ ਹਾਂ ਅਤੇ ਮੈਨੂੰ ਹੁਣ ਕੋਈ ਪਰਵਾਹ ਨਹੀਂ ਹੈ।’

Bollywood Tadka

ਇਹ  ਵੀ ਪੜ੍ਹੋ : ਅਲੀ-ਜੈਸਮੀਨ ਅਤੇ BF ਅਰਸਲਾਨ ਗੋਨੀ ਨਾਲ ਰੋਡ ਟ੍ਰਿਪ ’ਤੇ ਗਈ ਰਿਤਿਕ ਦੀ ਪਹਿਲੀ ਪਤਨੀ, ਦੇਖੋ ਤਸਵੀਰਾਂ

ਤਨੁਜ ਵੀਰਵਾਨੀ ਨਾਲ ਆਪਣੇ ਬੰਧਨ ’ਤੇ ਅਦਾਕਾਰਾ ਨੇ ਕਿਹਾ ‘ਸੀਜ਼ਨ 1 ਦੌਰਾਨ ਹੀ ਸਾਡਾ ਬੰਧਨ ਮਜ਼ਬੂਤ ਹੋ ਗਿਆ ਸੀ। ਤਨੁਜ ਨਾਲ ਮੈਨੂੰ ਸਮਾਂ ਬਿਤਾਉਣਾ ਮੈਨੂੰ ਸੁੱਚਮੁੱਚ ਚੰਗਾ ਲਗਦਾ ਹੈ।ਉਹ ਇਕ  ਚੰਗਾ ਵਿਅਕਤੀ ਹੈ ਜੋ ਹਰ ਸਮੇਂ ਮਸਤੀ ਕਰਦਾ ਹੈ। ਤਨੁਜ ਨਾਲ ਇਕ ਪਲ ਵੀ ਉਦਾਸੀ ਵਾਲਾ ਨਹੀਂ ਹੁੰਦਾ। ਉਹ ਇੰਨੀ ਮਸਤੀ ਕਰਾਉਦੇ ਹਨ ਕਿ ਹਰ ਸਮੇਂ ਹੱਸਦੀ ਰਹਿੰਦੀ ਹਾਂ।ਉਹ ਮੈਨੂੰ ਇੰਨਾ ਹੱਸਦੇ ਹਨ ਕਿ ਮੈਂ ਦੱਸ ਨਹੀਂ ਸਕਦੀ।’


author

Gurminder Singh

Content Editor

Related News