ਜੈਨੀਫਰ ਲੋਪੇਜ਼ ਨੇ ਬੇਨ ਐਫਲੇਕ ਨਾਲ 18 ਸਾਲਾਂ ਬਾਅਦ ਦੂਜੀ ਵਾਰ ਕਰਵਾਈ ਮੰਗਣੀ

Saturday, Apr 09, 2022 - 12:38 PM (IST)

ਜੈਨੀਫਰ ਲੋਪੇਜ਼ ਨੇ ਬੇਨ ਐਫਲੇਕ ਨਾਲ 18 ਸਾਲਾਂ ਬਾਅਦ ਦੂਜੀ ਵਾਰ ਕਰਵਾਈ ਮੰਗਣੀ

ਲਾਸ ਏਂਜਲਸ (ਭਾਸ਼ਾ)– ਹਾਲੀਵੁੱਡ ਅਦਾਕਾਰਾ ਤੇ ਗਾਇਕਾ ਜੈਨੀਫਰ ਲੋਪੇਜ਼ ਤੇ ਅਦਾਕਾਰ ਬੇਨ ਐਫਲੇਕ ਨੇ ਮੰਗਣੀ ਕਰਵਾ ਲਈ ਹੈ। ਗਾਇਕਾ ਨੇ ਆਪਣੀ ਅਧਿਕਾਰਕ ਵੈੱਬਸਾਈਟ ’ਤੇ ਪੁਸ਼ਟੀ ਕੀਤੀ ਹੈ ਕਿ ਉਹ ਬੇਨ ਨਾਲ ਮੰਗਣੀ ਟੁੱਟਣ ਦੇ ਲਗਭਗ 18 ਸਾਲਾਂ ਬਾਅਦ 2021 ’ਚ ਇਕ-ਦੂਜੇ ਦੇ ਕਰੀਬ ਆਉਣ ਤੋਂ ਬਾਅਦ ਹੁਣ ਵਿਆਹ ਦੇ ਬੰਧਨ ’ਚ ਬੱਝਣ ਦੀ ਯੋਜਨਾ ਬਣਾ ਰਹੀ ਹੈ।

ਲੋਪੇਜ਼ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਪੇਜ ’ਤੇ ਇਹ ਐਲਾਨ ਕੀਤਾ, ਜਿਸ ਤੋਂ ਬਾਅਦ ਉਸ ਨੇ ਆਪਣੇ ਕਰੀਬੀ ਲੋਕਾਂ ਨਾਲ ਇਸ ਸਬੰਧੀ ਇਕ ਈ-ਮੇਲ ਸਾਂਝਾ ਕੀਤਾ। ਲੋਪੇਜ਼ ਦੀ ਵੈੱਬਸਾਈਟ ’ਤੇ ਪ੍ਰਸ਼ੰਸਕਾਂ ਲਈ ਸਾਂਝੇ ਕੀਤੇ ਗਏ ਸੁਨੇਹੇ ’ਚ ਗਾਇਕਾ ਦੀ ਇਕ ਕਲਿੱਪ ਸ਼ਾਮਲ ਸੀ, ਜਿਸ ’ਚ ਮੰਗਣੀ ਦੀ ਹੀਰੇ ਦੀ ਅੰਗੂਠੀ ਦੀ ਤਾਰੀਫ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਦੀ ਵਰਲਡ ਲੀਡਰਾਂ ਨੂੰ ਅਪੀਲ, ਯੂਕਰੇਨ ਸ਼ਰਨਾਰਥੀਆਂ ਲਈ ਮੰਗੀ ਮਦਦ

52 ਸਾਲਾ ਲੋਪੇਜ਼ ਤੇ 49 ਸਾਲਾ ਐਫਲੇਕ ਨੇ ਪਹਿਲੀ ਵਾਰ ਫ਼ਿਲਮ ‘ਗਿਗਲੀ’ ’ਚ ਕੰਮ ਕਰਨ ਤੋਂ ਬਾਅਦ ਡੇਟਿੰਗ ਸ਼ੁਰੂ ਕੀਤੀ ਸੀ। ਨਵੰਬਰ 2002 ’ਚ ਉਸ ਦੀ ਮੰਗਣੀ ਹੋ ਗਈ ਸੀ ਪਰ ਲੋਪੇਜ਼ ਨੇ 2004 ਦੀ ਸ਼ੁਰੂਆਤ ’ਚ ਮੰਗਣੀ ਤੋੜ ਦਿੱਤੀ ਤੇ ਉਸੇ ਸਾਲ ਜੂਨ ’ਚ ਗਾਇਕ ਮਾਰਕ ਏਂਥੋਨੀ ਨਾਲ ਵਿਆਹ ਕਰਵਾ ਲਿਆ।

2008 ’ਚ ਇਸ ਜੋੜੇ ਦੇ ਜੁੜਵਾ ਬੱਚੇ ਮੈਕਸ ਤੇ ਏਮੇ ਹੋਏ। ਐਫਲੇਕ ਨੇ 2005 ’ਚ ਅਦਾਕਾਰਾ ਜੈਨੀਫਰ ਗਾਰਨਰ ਨਾਲ ਵਿਆਹ ਕਰਵਾਇਆ ਤੇ ਤਿੰਨ ਬੱਚਿਆਂ ਦਾ ਇਕੱਠਿਆਂ ਸਵਾਗਤ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News