ਵੈਨਕੂਵਰ ’ਚ ਕਿਸਾਨਾਂ ਦੇ ਸਮਰਥਨ ’ਚ ਸੜਕਾਂ ’ਤੇ ਉਤਰੇ ਲੋਕ, ਜੈਜ਼ੀ ਬੀ ਨੇ ਸਾਂਝੀ ਕੀਤੀ ਵੀਡੀਓ

Saturday, Mar 27, 2021 - 02:09 PM (IST)

ਵੈਨਕੂਵਰ ’ਚ ਕਿਸਾਨਾਂ ਦੇ ਸਮਰਥਨ ’ਚ ਸੜਕਾਂ ’ਤੇ ਉਤਰੇ ਲੋਕ, ਜੈਜ਼ੀ ਬੀ ਨੇ ਸਾਂਝੀ ਕੀਤੀ ਵੀਡੀਓ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੈਜ਼ੀ ਬੀ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਹ ਵੀਡੀਓ ਜੈਜ਼ੀ ਬੀ ਦੇ ਇੰਸਟਾਗ੍ਰਾਮ ਲਾਈਵ ਦੀ ਹੈ, ਜਿਸ ’ਚ ਉਹ ਵੈਨਕੂਵਰ ਦੀਆਂ ਸੜਕਾਂ ’ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ’ਚ ਜੈਜ਼ੀ ਬੀ ਜਿਸ ਜਗ੍ਹਾ ’ਤੇ ਹਨ, ਉਥੇ ਕਿਸਾਨਾਂ ਦੇ ਸਮਰਥਨ ’ਚ ਲੋਕ ਸੜਕਾਂ ’ਤੇ ਉਤਰੇ ਹਨ।

ਵੀਡੀਓ ’ਚ ਜੈਜ਼ੀ ਬੀ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਉਹ ਵੈਨਕੂਵਰ ਵਿਖੇ ਹਨ, ਜਿਥੇ ਭਾਰਤ ਦੇ ਕਿਸਾਨਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਲੋਕ ਇਥੇ ਹੀ ਸੌਂਦੇ ਹਨ ਤੇ ਇਥੇ ਹੀ ਰਹਿੰਦੇ ਹਨ। ਇਸ ਦੌਰਾਨ ਜੈਜ਼ੀ ਬੀ ਨੇ ਵੈਨਕੂਵਰ ’ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਟੈਂਟ ਸਿਟੀ ਵੀ ਦਿਖਾਈ। ਨਾਲ ਹੀ ਖ਼ਾਲਸਾ ਏਡ ਦਾ ਮਦਦ ਲਈ ਧੰਨਵਾਦ ਵੀ ਕੀਤਾ, ਜੋ ਵੈਨਕੂਵਰ ਵਿਖੇ ਵੀ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Jazzy B (@jazzyb)

ਦੱਸਣਯੋਗ ਹੈ ਕਿ ਬੀਤੇ ਦਿਨੀਂ ਵੀ ਜੈਜ਼ੀ ਬੀ ਨੇ ਇਕ ਵੀਡੀਓ ਸਾਂਝੀ ਕੀਤੀ ਸੀ। ਇਸ ’ਚ ਉਹ ਭਾਰਤ ਬੰਦ ਦਾ ਸਮਰਥਨ ਕਰ ਰਹੇ ਸਨ। ਜੈਜ਼ੀ ਬੀ ਨੇ ਵੀਡੀਓ ਦੌਰਾਨ ਏਕਾ ਰੱਖਣ ਦੀ ਅਪੀਲ ਕੀਤੀ ਸੀ ਤੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਮਾੜਾ ਨਾ ਬੋਲਣ ਲਈ ਵੀ ਆਖਿਆ ਸੀ।

ਉਨ੍ਹਾਂ ਕਿਹਾ ਕਿ ਕਿਸਾਨ ਅਦੰਲੋਨ ਨੂੰ ਤੋੜਨ ਦੀਆਂ ਪਹਿਲਾਂ ਵੀ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਹਨ ਤੇ ਅੱਗੇ ਵੀ ਹੁੰਦੀਆਂ ਰਹਿਣੀਆਂ ਹਨ ਪਰ ਅਸੀਂ ਸਾਰਿਆਂ ਨੇ ਹੌਸਲੇ ਤੇ ਸਬਰ ਨਾਲ ਕੰਮ ਲੈਣਾ ਹੈ। ਦੁਨੀਆ ਭਰ ’ਚ ਕਿਸਾਨਾਂ ਦਾ ਸਮਰਥਨ ਹੋ ਰਿਹਾ ਹੈ।

ਨੋਟ– ਜੈਜ਼ੀ ਬੀ ਦੀ ਲਾਈਵ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News