ਜੈਜ਼ੀ ਬੀ ਨੇ ਧੀ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਸ਼ੇਅਰ ਕੀਤੀਆਂ ਪਿਆਰੀਆਂ ਤਸਵੀਰਾਂ

Monday, Nov 23, 2020 - 08:12 PM (IST)

ਜੈਜ਼ੀ ਬੀ ਨੇ ਧੀ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਸ਼ੇਅਰ ਕੀਤੀਆਂ ਪਿਆਰੀਆਂ ਤਸਵੀਰਾਂ

ਜਲੰਧਰ (ਬਿਊਰੋ)– ਪੰਜਾਬੀ ਗਾਇਕ ਜੈਜ਼ੀ ਬੀ ਸੋਸ਼ਲ ਮੀਡੀਆ ’ਤੇ ਅਕਸਰ ਆਪਣੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਜੈਜ਼ੀ ਬੀ ਦੇ ਪ੍ਰਸ਼ੰਸਕਾਂ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਜੈਜ਼ੀ ਬੀ ਨੇ ਅੱਜ ਆਪਣੀ ਧੀ ਦੇ ਜਨਮਦਿਨ ਮੌਕੇ ਕੁਝ ਅਣਦੇਖੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ ਤੇ ਇਨ੍ਹਾਂ ਤਸਵੀਰਾਂ ’ਤੇ ਵਧਾਈਆਂ ਦੇਣ ਵਾਲੇ ਕੁਮੈਂਟਸ ਦੀ ਝੜੀ ਲੱਗ ਗਈ ਹੈ।

PunjabKesari

ਜੈਜ਼ੀ ਬੀ ਧੀ ਦੇ ਜਨਮਦਿਨ ਮੌਕੇ ਤਸਵੀਰਾਂ ਸਾਂਝੀਆਂ ਕਰਦੇ ਲਿਖਦੇ ਹਨ, ‘ਜਨਮਦਿਨ ਮੁਬਾਰਕ ਪੁੱਤਰ। ਵਾਹਿਗੁਰੂ ਤੈਨੂੰ ਖੁਸ਼ ਰੱਖੇ ਤੇ ਆਪਣੀ ਕਿਰਪਾ ਤੇਰੇ ’ਤੇ ਬਣਾਈ ਰੱਖੇ।’

PunjabKesari

ਜੈਜ਼ੀ ਬੀ ਆਪਣੀ ਧੀ ਨੂੰ ਲੱਕੀ ਚਾਰਮ ਮੰਨਦੇ ਹਨ ਤੇ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਹੈਸ਼ਟੈਗ ’ਚ ਵੀ ਲੱਕੀ ਚਾਰਮ ਲਿਖਿਆ ਹੈ। ਜਿਥੇ ਜੈਜ਼ੀ ਦੇ ਪ੍ਰਸ਼ੰਸਕ ਧੀ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ, ਉਥੇ ਪੰਜਾਬੀ ਸਿਤਾਰੇ ਵੀ ਕੁਮੈਂਟ ਕਰਕੇ ਵਧਾਈਆਂ ਭੇਜ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਜੈਜ਼ੀ ਬੀ ਲੰਮੇ ਸਮੇਂ ਤੋਂ ਆਪਣੀ ਗਾਇਕੀ ਨਾਲ ਪੰਜਾਬੀ ਸੰਗੀਤ ਜਗਤ ਦੀ ਸੇਵਾ ਕਰ ਰਹੇ ਹਨ। ਜੈਜ਼ੀ ਬੀ ਸਵਰਗੀ ਕੁਲਦੀਪ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਹਨ ਤੇ ਹਮੇਸ਼ਾ ਉਨ੍ਹਾਂ ਨਾਲ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ। ਜੈਜ਼ੀ ਬੀ ਫਿਟਨੈੱਸ ਤੇ ਆਪਣੇ ਹੇਅਰਸਟਾਈਲ ’ਤੇ ਵੀ ਖਾਸ ਧਿਆਨ ਦਿੰਦੇ ਹਨ, ਜਿਸ ਨਾਲ ਉਹ ਲੋਕਾਂ ਵਿਚਾਲੇ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ।


author

Rahul Singh

Content Editor

Related News