ਪਰਿਵਾਰ ਨੂੰ ਯਾਦ ਕਰਕੇ ਭਾਵੁਕ ਹੋਏ ਜੈਜ਼ੀ ਬੀ, ਸਾਂਝੀ ਕੀਤੀ ਜੱਦੀ ਪਿੰਡ ਦੀ ਇਹ ਵੀਡੀਓ
Saturday, Aug 29, 2020 - 11:45 AM (IST)
ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਗਾਇਕ ਜੈਜ਼ੀ ਬੀ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਨ੍ਹਾਂ ਦੇ ਪਿਤਾ ਜੀ, ਚਾਚਾ ਜੀ ਅਤੇ ਹੋਰ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਹ ਭਾਵੁਕ ਵੀ ਹੋ ਗਏ ਕਿਉਂਕਿ ਇਸ ਵੀਡੀਓ 'ਚ ਮੌਜੂਦ ਉਨ੍ਹਾਂ ਦੇ ਪਿਤਾ ਜੀ ਅਤੇ ਚਾਚਾ ਜੀ ਅਤੇ ਕੁਝ ਹੋਰ ਰਿਸ਼ਤੇਦਾਰ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਪਿੰਡ ਦੁਰਗਾਪੁਰ ਦੀ ਪੁਰਾਣੀ ਵੀਡੀਓ, ਨਿੱਜੀ ਜ਼ਿੰਦਗੀ ਦੇ ਖ਼ੂਬਸੂਰਤ ਪਲ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝੀਆਂ ਕੀਤੀਆਂ ਖ਼ੁਸ਼ੀਆ, ਜਿਨ੍ਹਾਂ ਨੂੰ ਇਨ੍ਹਾਂ ਮਿਹਨਤੀ ਕਲਾਕਾਰਾਂ ਨੇ ਆਪਣੀ ਕਲਾ ਨਾਲ ਚਾਰ ਚੰਨ ਲਾਏ। ਜਿਹੜੇ ਅੱਜ ਮਿੱਠੀ ਯਾਦ ਬਣ ਕੇ ਰਹਿ ਗਏ, ਇਨ੍ਹਾਂ ਆਪਣਿਆਂ 'ਚੋਂ ਮੇਰੇ ਭਾਪਾ ਜੀ, ਚਾਚਾ ਜੀ, ਸਾਡੇ ਗਨੀ ਭਾਜੀ , ਬਲਵਿੰਦਰ ਸਿੰਘ ਹੁਣੀ ਅੱਜ ਸਾਡੇ 'ਚ ਸਰੀਰਕ ਤੌਰ 'ਤੇ ਨਹੀਂ ਰਹੇ ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾਂ ਸਾਡੇ ਨਾਲ ਹਨ। ਜ਼ਿੰਦਗੀ ਬੜੀ ਛੋਟੀ ਹੈ, ਇਹ ਦੇ ਹਰ ਪਲ ਨੂੰ ਮਾਨਣਾ ਚਾਹੀਦਾ, ਖੁਸ਼ ਰਹੋ ਮਾਲਕ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ।
ਦੱਸ ਦਈਏ ਕਿ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਕੋਈ ਖੁਸ਼ੀ ਦਾ ਮੌਕਾ ਹੈ। ਜਿੱਥੇ ਇਹ ਲੋਕ ਕਲਾਕਾਰ ਔਰਤਾਂ ਨੱਚ ਗਾ ਰਹੀਆਂ ਸਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਪਿੰਡ ਦੁਰਗਾਪੁਰ ਦੀ ਪੁਰਾਣੀ ਵੀਡੀਉ, ਨਿੱਜੀ ਜ਼ਿੰਦਗੀ ਦੇ ਖ਼ੂਬਸੂਰਤ ਪਲ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਾਂਝੀਆਂ ਕੀਤੀਆਂ ਖੁਸ਼ੀਆ, ਜਿਨ੍ਹਾਂ ਨੂੰ ਇਨ੍ਹਾਂ ਮਿਹਨਤੀ ਕਲਾਕਾਰਾਂ ਨੇ ਆਪਣੀ ਕਲਾ ਨਾਲ ਚਾਰ ਚੰਨ ਲਾਏ।'
ਦੱਸਣਯੋਗ ਹੈ ਕਿ ਬੀਤੇ ਦਿਨੀਂ ਜੈਜ਼ੀ ਬੀ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਸੀ, ਜਿਸ 'ਚ ਉਹ ਜੌਗਿੰਗ ਕਰਦੇ ਨਜ਼ਰ ਆਏ ਸਨ। ਕਸਰਤ ਕਰਨ ਦੌਰਾਨ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਅੱਜ ਕੱਲ੍ਹ ਨੈਗੇਟਿਵਿਟੀ ਹਰ ਕਿਸੇ 'ਤੇ ਹਾਵੀ ਹੋ ਰਹੀ ਹੈ, ਜਿਸ ਕਰਕੇ ਸਭ ਨੂੰ ਇਸ ਤੋਂ ਬਚਣ ਦੀ ਲੋੜ ਹੈ ਅਤੇ ਜੌਗਿੰਗ ਅਤੇ ਯੋਗਾ ਕਰਕੇ ਇਸ ਤਰ੍ਹਾਂ ਦੀ ਨਕਾਰਤਮਕਤਾ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਹਰ ਕਿਸੇ ਨੂੰ ਘੰਟਾ, ਅੱਧਾ ਘੰਟਾ, ਦਸ ਜਾਂ ਪੰਦਰਾਂ ਮਿੰਟ ਆਪਣੇ ਲਈ ਕੱਢਣੇ ਚਾਹੀਦੇ ਹਨ। ਜੈਜ਼ੀ ਬੀ ਦਾ ਕਹਿਣਾ ਹੈ ਕਿ ਮੈਂ ਖ਼ੁਦ ਵੀ ਆਪਣੇ ਬੇਟੇ ਨਾਲ ਪ੍ਰੈਕਟਿਸ 'ਤੇ ਆਉਂਦਾ ਹਾਂ ਤਾਂ ਉਸ ਨੂੰ ਵੀ ਕਸਰਤ ਕਰਵਾਉਂਦਾ ਹਾਂ। ਇਸ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਕਸਰਤ ਦੇ ਵੀਡੀਓ ਬਣਾ ਕੇ ਭੇਜਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵੀਡੀਓਜ਼ ਨੂੰ ਉਹ ਸਾਂਝੀਆਂ ਕਰਨਗੇ।
ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ 'ਚ ਸਰਗਰਮ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ਪਾਏ ਹਨ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਜ਼ੀ ਬੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਹਨ।