‘ਜਵਾਨ’ ਦਾ ਧਮਾਕੇਦਾਰ ਪ੍ਰੀਵਿਊ ਆਇਆ ਸਾਹਮਣੇ, ਫ਼ਿਲਮ ਲਈ ਗੰਜੇ ਹੋਏ ਸ਼ਾਹਰੁਖ ਖ਼ਾਨ

Monday, Jul 10, 2023 - 11:22 AM (IST)

‘ਜਵਾਨ’ ਦਾ ਧਮਾਕੇਦਾਰ ਪ੍ਰੀਵਿਊ ਆਇਆ ਸਾਹਮਣੇ, ਫ਼ਿਲਮ ਲਈ ਗੰਜੇ ਹੋਏ ਸ਼ਾਹਰੁਖ ਖ਼ਾਨ

ਐਂਟਰਟੇਨਮੈਂਟ ਡੈਸਕ– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਹੈ। ਇਸ ਫ਼ਿਲਮ ਦਾ ਪ੍ਰੀਵਿਊ ਰਿਲੀਜ਼ ਹੋ ਗਿਆ ਹੈ, ਜੋ ਧਮਾਕੇਦਾਰ ਹੈ। ਇਹ ਪ੍ਰੀਵਿਊ ਐਕਸ਼ਨ ਨਾਲ ਭਰਪੂਰ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨਾਲ ਵਿਵਾਦ ’ਤੇ ਬੋਲੇ ਦਿਲਜੀਤ ਦੋਸਾਂਝ, ਆਖ ਦਿੱਤੀ ਵੱਡੀ ਗੱਲ

ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ਾਹਰੁਖ ਖ਼ਾਨ ਇਸ ਫ਼ਿਲਮ ਲਈ ਗੰਜੇ ਹੋਏ ਹਨ, ਜਿਨ੍ਹਾਂ ਦੀ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ। ਫ਼ਿਲਮ ਦੇ ਪ੍ਰੀਵਿਊ ਤੋਂ ਇਸ ਦੀ ਕਹਾਣੀ ਬਾਰੇ ਜ਼ਿਆਦਾ ਪਤਾ ਨਹੀਂ ਲੱਗਦਾ ਹੈ, ਹਾਲਾਂਕਿ ਦੇਖ ਕੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ’ਚ ਕੁੜੀਆਂ ਦਾ ਮਹੱਤਵਪੂਰਨ ਰੋਲ ਹੋਣ ਵਾਲਾ ਹੈ।

ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਨਯਨਤਾਰਾ ਤੇ ਵਿਜੇ ਸੇਤੁਪਤੀ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਦਕਿ ਦੀਪਿਕਾ ਪਾਦੁਕੋਣ ਦੀ ਇਸ ’ਚ ਗੈਸਟ ਅਪੀਅਰੈਂਸ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਇਸ ਫ਼ਿਲਮ ’ਚ ਡਬਲ ਰੋਲ ਨਿਭਾਅ ਰਹੇ ਹਨ।

ਫ਼ਿਲਮ ਨੂੰ ਐਟਲੀ ਕੁਮਾਰ ਨੇ ਡਾਇਰੈਕਟ ਕੀਤਾ ਹੈ, ਜੋ ਦੁਨੀਆ ਭਰ ’ਚ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ‘ਜਵਾਨ’ ਦਾ ਪ੍ਰੀਵਿਊ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News