ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ 'ਜੱਟ ਐਂਡ ਜੂਲੀਅਟ 3' ਨੇ ਰਚਿਆ ਇਤਿਹਾਸ, 100 ਕਰੋੜ ਦੇ ਕਲੱਬ 'ਚ ਹੋਈ ਸ਼ਾਮਲ

Wednesday, Jul 17, 2024 - 10:54 AM (IST)

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ 'ਜੱਟ ਐਂਡ ਜੂਲੀਅਟ 3' ਨੇ ਰਚਿਆ ਇਤਿਹਾਸ, 100 ਕਰੋੜ ਦੇ ਕਲੱਬ 'ਚ ਹੋਈ ਸ਼ਾਮਲ

ਚੰਡੀਗੜ੍ਹ : ਪੰਜਾਬੀ ਸਿਨੇਮਾ 'ਚ ਇਸ ਸਮੇਂ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫ਼ਿਲਮ 'ਜੱਟ ਐਂਡ ਜੂਲੀਅਟ 3' ਛਾਈ ਹੋਈ ਹੈ। 27 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਹੋਈ ਇਸ ਫ਼ਿਲਮ ਨੇ ਸਿਰਫ਼ 20 ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹੁਣ ਇਹ ਫ਼ਿਲਮ ਜਲਦ ਹੀ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 3' (103 ਕਰੋੜ) ਦਾ ਰਿਕਾਰਡ ਤੋੜ ਦੇਵੇਗੀ, ਜਿਸ ਨਾਲ ਇਹ ਫ਼ਿਲਮ ਪੰਜਾਬੀ ਸਿਨੇਮਾ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਤੁਸੀਂ ਸੁਣਿਆ ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' ਦਾ ਇਹ ਨਵਾਂ ਵਰਜ਼ਨ, ਹੱਸ-ਹੱਸ ਪੈਣਗੀਆਂ ਢਿੱਡੀਂ ਪੀੜਾਂ

ਇਸ ਦੌਰਾਨ ਜੇਕਰ ਇਸ ਫ਼ਿਲਮ ਦੇ ਸਾਰੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਪਹਿਲੇ ਦਿਨ ਦੇਸ਼-ਵਿਦੇਸ਼ 'ਚੋਂ 10.76 ਕਰੋੜ, ਦੂਜੇ ਦਿਨ 11.65 ਕਰੋੜ, ਤੀਜੇ ਦਿਨ 12.50 ਕਰੋੜ, ਚੌਥੇ ਦਿਨ 14.15, ਪੰਜਵੇਂ ਦਿਨ 6.75 ਕਰੋੜ, ਛੇਵੇਂ ਦਿਨ 6.07 ਕਰੋੜ, ਸੱਤਵੇਂ ਦਿਨ 4.20 ਕਰੋੜ, ਅੱਠਵੇਂ 3.53, ਨੌਵੇਂ 3.81 ਕਰੋੜ...ਜਿਸ ਨਾਲ ਫ਼ਿਲਮ ਦਾ 10 ਦਿਨਾਂ ਦਾ ਸਾਰਾ ਕਲੈਕਸ਼ਨ 78.92 ਕਰੋੜ ਹੋਇਆ। ਇਸ ਤੋਂ ਬਾਅਦ ਫ਼ਿਲਮ ਨੇ ਪੂਰੇ 14 ਦਿਨਾਂ 'ਚ ਹੀ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ 19ਵੇਂ ਦਿਨ 100 ਕਰੋੜ ਦਾ ਵਿਸ਼ਾਲ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ।

ਇਸ ਦੌਰਾਨ ਜੇਕਰ ਫ਼ਿਲਮ ਬਾਰੇ ਗੱਲ ਕਰੀਏ ਤਾਂ 'ਕਿਸਮਤ' ਫੇਮ ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਸੁਪਰਹਿੱਟ ਪੰਜਾਬੀ ਫ਼ਿਲਮ ਫਰੈਂਚਾਇਜ਼ੀ 'ਜੱਟ ਐਂਡ ਜੂਲੀਅਟ' ਦਾ ਤੀਜਾ ਭਾਗ ਹੈ। ਇਸ ਫ਼ਿਲਮ 'ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪੰਜਾਬੀ ਸੁਪਰਸਟਾਰ ਸੁੰਦਰੀ ਨੀਰੂ ਬਾਜਵਾ ਮੁੱਖ ਭੂਮਿਕਾਵਾਂ 'ਚ ਹਨ। ਅਦਾਕਾਰਾ ਜੈਸਮੀਨ ਬਾਜਵਾ ਵੀ ਇਸ ਫ਼ਿਲਮ 'ਚ ਮਹੱਤਵਪੂਰਨ ਰੋਲ ਨਿਭਾਉਂਦੀ ਨਜ਼ਰ ਆਈ ਹੈ।

ਇਹ ਖ਼ਬਰ ਵੀ ਪੜ੍ਹੋ -  ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਪਹਿਲਾਂ ਹੀ ਬਾਲੀਵੁੱਡ ਫ਼ਿਲਮ 'ਚਮਕੀਲਾ' 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਛਾਅ ਚੁੱਕੇ ਹਨ। ਹੁਣ ਪੰਜਾਬੀ ਫ਼ਿਲਮ 'ਜੱਟ ਐਂਡ ਜੂਲੀਅਟ 3' ਦੀ ਕਮਾਈ ਨੇ ਸਾਬਿਤ ਕਰ ਦਿੱਤਾ ਹੈ ਕਿ ਦਿਲਜੀਤ ਹੁਣ ਗਲੋਬਲ ਸਟਾਰ ਹਨ। 'ਜੱਟ ਐਂਡ ਜੂਲੀਅਟ' ਦਾ ਤੀਜਾ ਭਾਗ 11 ਸਾਲਾਂ ਬਾਅਦ ਆਇਆ ਹੈ, ਜਿਸ 'ਚ ਦਿਲਜੀਤ ਅਤੇ ਨੀਰੂ ਬਾਜਵਾ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News