ਪੰਜਾਬ ਆਈ ਜੈਸਮੀਨ ਸੈਂਡਲਸ ''ਤੇ ਲੱਗਾ ਗੰਭੀਰ ਦੋਸ਼, ਲੋਕਾਂ ਨੇ ਸ਼ਰੇਆਮ ਸੁਣਾਈਆਂ ਖਰੀਆਂ ਖੋਟੀਆਂ

Wednesday, Nov 09, 2022 - 04:26 PM (IST)

ਪੰਜਾਬ ਆਈ ਜੈਸਮੀਨ ਸੈਂਡਲਸ ''ਤੇ ਲੱਗਾ ਗੰਭੀਰ ਦੋਸ਼, ਲੋਕਾਂ ਨੇ ਸ਼ਰੇਆਮ ਸੁਣਾਈਆਂ ਖਰੀਆਂ ਖੋਟੀਆਂ

ਜਲੰਧਰ (ਬਿਊਰੋ) : ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਪੰਜਾਬ 'ਚ ਆਈ ਹੋਈ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਜੈਸਮੀਨ ਦਾ ਗੀਤ 'ਜੀ ਜਿਹਾ ਕਰਦਾ' ਰਿਲੀਜ਼ ਹੋਇਆ ਹੈ, ਜਿਸ ਨੂੰ ਲੈ ਕੇ ਜੈਸਮੀਨ ਕਾਫ਼ੀ ਟਰੋਲ ਹੋ ਰਹੀ ਹੈ। ਦਰਅਸਲ, ਇਸ ਗੀਤ 'ਚ ਗਾਇਕਾ ਜੈਸਮੀਨ ਦਾ ਹੱਦ ਤੋਂ ਜ਼ਿਆਦਾ ਬੋਲਡ ਲੁੱਕ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਉਹ ਟਰੋਲਰ ਦੇ ਨਿਸ਼ਾਨੇ 'ਤੇ ਆ ਗਈ ਹੈ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਜੈਸਮੀਨ ਨੇ ਆਪਣੇ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਫ਼ੈਨਜ਼ ਗੀਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਹਾਲਾਂਕਿ ਜਦੋਂ ਇਹ ਗੀਤ ਰਿਲੀਜ਼ ਹੋਇਆ ਤਾਂ ਜੈਸਮੀਨ ਬੁਰੀ ਤਰ੍ਹਾਂ ਟਰੋਲ ਹੋ ਗਈ।

PunjabKesari

ਪ੍ਰਸ਼ੰਸ਼ਕਾਂ ਨੂੰ ਗੀਤ 'ਚ ਜੈਸਮੀਨ ਦਾ ਅੰਦਾਜ਼ ਬਿਲਕੁੱਲ ਵੀ ਪਸੰਦ ਨਹੀਂ ਆਇਆ। ਜੈਸਮੀਨ ਨੂੰ ਉਨ੍ਹਾਂ ਦੀ ਬੋਲਡ ਲੁੱਕ ਨੂੰ ਲੈ ਕੇ ਟਰੋਲ ਕੀਤਾ ਜਾ ਰਿਹਾ ਹੈ। ਜੈਸਮੀਨ ਦੇ ਫ਼ੈਨਜ਼ ਵੀ ਉਸ ਦੀ ਗੀਤ ਦੀ ਵੀਡੀਓ 'ਤੇ ਕਾਫ਼ੀ ਨਾਰਾਜ਼ ਲੱਗ ਰਹੇ ਹਨ। ਲੋਕਾਂ ਨੇ ਉਸ 'ਤੇ ਅਸ਼ਲੀਲਤਾ ਫੈਲਾਉਣ ਦਾ ਇਲਜ਼ਾਮ ਤੱਕ ਲਗਾ ਦਿੱਤਾ ਹੈ।

PunjabKesari

ਦੱਸਣਯੋਗ ਹੈ ਕਿ ਜੈਸਮੀਨ ਸੈਂਡਲਾਸ ਜਦੋਂ ਤੋਂ ਪੰਜਾਬੀ ਆਈ ਹੈ, ਉਦੋਂ ਤੋਂ ਹੀ ਉਹ ਖੂਬ ਸੁਰਖੀਆਂ ਬਟੋਰ ਰਹੀ ਹੈ। ਪੰਜਾਬ ਆਉਂਦਿਆਂ ਹੀ ਉਸ ਨੇ ਗੈਰੀ ਸੰਧੂ ‘ਤੇ ਤਿੱਖੇ ਤੰਜ ਕੱਸੇ  ਅਤੇ ਇਸ ਤੋਂ ਬਾਅਦ ਉਹ ਸੋਨਮ ਬਾਜਵਾ ਦੇ ਸ਼ੋਅ ‘ਦਿਲ ਦੀਆਂ ਗੱਲਾਂ 2’ ‘ਚ ਨਜ਼ਰ ਆਈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News