ਜੈਸਮੀਨ ਭਸੀਨ ਜੁਲਾਈ ਤੋਂ ਸ਼ੁਰੂ ਕਰੇਗੀ ਆਪਣੀ ‘ਅਨਟਾਈਟਲਡ’ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ
Saturday, Jun 04, 2022 - 03:07 PM (IST)
 
            
            ਮੁੰਬਈ: ਅਦਾਕਾਰਾ ਜੈਸੇਮੀਨ ਭਸੀਨ ਆਪਣੀ ਦੀਵਾਲੀ ਰਿਲੀਜ਼ ਫ਼ਿਲਮ ਹਨੀਮੂਨ ਦੇ ਲਈ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਫ਼ਿਲਮ ’ਚ ਉਨ੍ਹਾਂ ਨਾਲ ਗਿੱਪੀ ਗਰੇਵਾਲ ਵੀ ਨਜ਼ਰ ਆਉਣਗੇ। ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਨੇ ਆਪਣੀ ਅਗਲੀ ਬਾਲੀਵੁੱਡ ਫ਼ਿਲਮ ਸਾਈਨ ਕਰ ਲਈ ਹੈ।ਇਹ ਫ਼ਿਲਮ ਮਹੇਸ਼ ਭੱਟ ਵੱਲੋਂ ਲਿਖੀ ਗਈ ਹੈ।

ਲਾਨੇਰੇਂਜ਼ਰ ਅਤੇ ਜੀ ਵੱਲੋਂ ਨਿਰਮਿਤ ਇਸ ‘ਅਨਟਾਈਟਲਡ’ ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਚੌਹਾਨ ਕਰਨਗੇ ਜੋ ਇਸ ਫ਼ਿਲਮ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰ ਰਹੇ ਹਨ।ਹਾਲ ਹੀ ’ਚ ਆਪਣੀ ਕਾਮੇਡੀ-ਡਰਾਮਾਂ ਫ਼ਿਲਮ ‘ਹਨੀਮੂਨ’ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ।ਜੈਸਮੀਨ ਭਸੀਨ ਜੋ ਕਿ ਬਹੁਤ ਤੇਜ਼ੀ ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ।

ਅਦਾਕਾਰਾ ਜੁਲਾਈ ਦੇ ਅੰਤ ਤੱਕ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।ਹਾਲਾਂਕਿ ਇਸ ‘ਅਨਟਾਈਟਲਡ’ ਫ਼ਿਲਮ ਨਾਲ ਸਬੰਧਤ ਜਾਣਕਾਰੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ।

ਅਜਿਹਾ ਕਿਹਾ ਜਾ ਰਿਹਾ ਹੈ ਕਿ ਜੈਸਮੀਨ ਇਕ ਦਿਲਚਸਪ ਭੂਮਿਕਾ ’ਚ ਨਜ਼ਰ ਆਵੇਗੀ। ਜੋ ਉਸ ਦੇ ਪ੍ਰਸ਼ੰਸਕਾਂ ਨੂੰ ਜ਼ਰੂਰ ਹੈਰਾਨ ਕਰ ਦੇਵੇਗੀ। ਉਹ ਇਸ ਫ਼ਿਲਮ ’ਤੇ ਕੰਮ ਸ਼ੁਰੂ ਕਰਨ ਲਈ ਕਾਫੀ ਉਤਸ਼ਾਹਿਤ ਹੈ ਅਤੇ ਇਸ ਫ਼ਿਲਮ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            