ਬਿੱਗ ਬੌਸ 14 : ਜੈਸਮੀਨ ਭਸੀਨ ਨੇ ਏਜਾਜ਼ ਖ਼ਾਨ ''ਤੇ ਲਗਾਏ ਗੰਭੀਰ ਦੋਸ਼, ਆਖੀ ਇਹ ਗੱਲ
Monday, Oct 19, 2020 - 09:44 AM (IST)

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਵੀਕੈਂਡ ਕਾ ਵਾਰ' 'ਚ ਜੈਸਮੀਨ ਭਸੀਨ ਤੇ ਏਜਾਜ਼ ਖ਼ਾਨ ਨੂੰ ਸਲਮਾਨ ਖ਼ਾਨ ਦੇ ਸਾਹਮਣੇ ਹੀ ਤਿੱਖੀ ਬਹਿਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਜੈਸਮੀਨ ਭਸੀਨ ਏਜਾਜ਼ ਖ਼ਾਨ 'ਤੇ ਸਰੀਰਕ ਤੌਰ 'ਤੇ ਹੋਰ ਪ੍ਰਤੀਯੋਗੀਆਂ ਨੂੰ ਡਰਾਉਣ ਦਾ ਦੋਸ਼ ਲਗਾਉਂਦੀ ਹੈ। ਇੰਸਟਾਗ੍ਰਾਮ 'ਤੇ ਕਲਰਸ ਟੀ. ਵੀ. ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਜੈਸਮੀਨ ਅਤੇ ਏਜਾਜ਼ ਖ਼ਾਨ ਨੂੰ ਸਲਮਾਨ ਖ਼ਾਨ ਦੇ ਸਾਹਮਣੇ ਲੜਦੇ ਹੋਏ ਦੇਖਿਆ ਜਾ ਸਕਦਾ ਹੈ।
. @KhanEijaz ke task mein use kiye gaye tactic se hui @jasminbhasin naraaz. Kisko karenge @BeingSalmanKhan support?
— COLORS (@ColorsTV) October 18, 2020
Jaaniye aaj raat 9 baje on #WeekendKaVaar.
Catch it before TV on @VootSelect #BB14 #BiggBoss #BiggBoss2020 #BiggBoss14 pic.twitter.com/DlkD9CqiIF
'ਵੀਕੈਂਡ ਕਾ ਵਾਰ' ਐਪੀਸੋਡ 'ਚ ਜੈਸਮੀਨ ਏਜਾਜ਼ ਖਾਨ 'ਤੇ ਦੋਸ਼ ਲਗਾਉਂਦੀ ਹੈ ਕਿ ਉਹ ਟਾਸਕ ਕਰਨ ਦੌਰਾਨ ਕਾਫ਼ੀ ਅਗਰੈਸਿਵ ਹੋ ਗਿਆ ਸੀ। ਉਸਦੇ ਇਸ ਰਵੱਈਏ ਦੇ ਚੱਲਦਿਆਂ ਟਾਸਕ ਕਰਨ ਦੌਰਾਨ ਹੋਰ ਮੁਕਾਬਲੇਬਾਜ਼ ਵੀ ਡਰ ਗਏ ਸਨ। ਬਾਅਦ 'ਚ ਸਲਮਾਨ ਖ਼ਾਨ ਏਜਾਜ਼ ਖ਼ਾਨ ਨੂੰ ਵਿਟਨੈੱਸ ਬਾਕਸ 'ਚ ਖੜ੍ਹਾ ਕਰਕੇ ਸਾਰੇ ਪ੍ਰਤੀਯੋਗੀਆਂ ਤੋਂ ਉਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਪੁੱਛਦੇ ਹਨ। ਇਸ ਤੋਂ ਬਾਅਦ ਜੈਸਮੀਨ ਆਪਣੀ ਗੱਲ ਰੱਖਦੀ ਨਜ਼ਰ ਆਉਂਦੀ ਹੈ। ਜੈਸਮੀਨ ਕਹਿੰਦੀ ਹੈ, 'ਏਜਾਜ਼ ਖ਼ਾਨ ਦਾ ਅਸਲੀ ਚਿਹਰਾ ਟਾਸਕ ਦੌਰਾਨ ਸਾਫ਼ ਨਜ਼ਰ ਆਉਂਦਾ ਹੈ। ਉਹ ਆਪਣੀ ਲਾਈਨ ਕਰਾਸ ਕਰਦੇ ਹਨ ਤੇ ਸਾਰਿਆਂ ਨੂੰ ਸਰੀਰਕ ਤੌਰ 'ਤੇ ਧਮਕਾਉਂਦੇ ਹਨ। ਇਸ ਤੋਂ ਬਾਅਦ ਏਜਾਜ਼ ਆਪਣੀ ਪ੍ਰਤੀਕਿਰਿਆ ਦਿੰਦੇ ਹਨ ਕਿ ਇਹ ਉਨ੍ਹਾਂ ਦੀ ਜਿੱਤਣ ਦੀ ਰਣਨੀਤੀ ਹੋ ਸਕਦੀ ਹੈ। ਜੈਸਮੀਨ ਦੀ ਸ਼ਿਕਾਇਤ ਤੋਂ ਬਾਅਦ ਸਲਮਾਨ ਖ਼ਾਨ ਇਸ 'ਤੇ ਆਪਣਾ ਮਤ ਦਿੰਦੇ ਹਨ।
ਦੱਸਣਯੋਗ ਹੈ ਕਿ ਇਸ ਵਾਰ 'ਬਿੱਗ ਬੌਸ' ਪਹਿਲਾਂ ਦੇ ਮੁਕਾਬਲੇ ਕਾਫ਼ੀ ਅਲੱਗ ਹੈ। ਇਸ ਵਾਰ ਦੇ 'ਬਿੱਗ ਬੌਸ' 'ਚ 14 ਪ੍ਰਤੀਯੋਗੀ ਹਨ। ਇਨ੍ਹਾਂ 'ਚੋਂ ਸਾਰਾ ਗੁਰਪਾਲ ਸ਼ੋਅ ਤੋਂ ਬਾਹਰ ਹੋ ਚੁੱਕੀ ਹੈ। ਉਥੇ ਹੀ ਨਿੱਕੀ ਤੰਬੋਲੀ ਕੰਫਰਮ ਹੋਣ ਵਾਲੀ ਪਹਿਲੀ ਮੈਂਬਰ ਹੈ।