ਜਸਬੀਰ ਜੱਸੀ ਤੇ ਕੁਲਵਿੰਦਰ ਬਿੱਲਾ ਨੇ ਗਾਇਕੀ ਨਾਲ ਬੰਨ੍ਹੇ ਰੰਗ, ਵਾਰ-ਵਾਰ ਵੇਖਿਆ ਜਾ ਰਿਹੈ ਵੀਡੀਓ

2021-09-24T11:10:56.72

ਚੰਡੀਗੜ੍ਹ (ਬਿਊਰੋ) - ਪ੍ਰਸਿੱਧ ਗਾਇਕ ਜਸਬੀਰ ਜੱਸੀ ਦਾ ਮਸ਼ਹੂਰ ਗੀਤ 'ਦਿਲ ਲੈ ਗਈ ਕੁੜੀ ਗੁਜਰਾਤ ਦੀ', ਜਿਸ ਨੇ ਸਭ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੋਈ ਹੈ। ਇਹ ਗੀਤ ਅੱਜ ਵੀ ਸਦਾਬਹਾਰ ਗੀਤ ਹੈ। ਇਸ ਗੀਤ ਨੂੰ ਹਰ ਵਰਗ ਦੇ ਲੋਕਾਂ ਨੇ ਜ਼ਰੂਰ ਸੁਣਿਆ ਹੈ। ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕੁਲਵਿੰਦਰ ਬਿੱਲਾ ਨਾਲ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 

A post shared by Jassi (@jassijasbir)

ਇਸ ਵੀਡੀਓ 'ਚ ਉਹ ਕੁਲਵਿੰਦਰ ਬਿੱਲਾ ਨਾਲ ਇਸ ਗੀਤ ਨੂੰ ਆਪਣੇ ਸਟਾਈਲ 'ਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਗਾਇਕਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਪ੍ਰਸ਼ੰਸਕ ਕੁਮੈਂਟ ਕਰਕੇ ਦੋਵਾਂ ਦੀ ਤਾਰੀਫ਼ ਕਰ ਰਹੇ ਹਨ।

PunjabKesari

ਜੇ ਗੱਲ ਕਰੀਏ ਜਸਬੀਰ ਜੱਸੀ ਦੀ ਤਾਂ ਉਹ ਇੱਕ ਲੰਬੇ ਅਰਸ ਤੋਂ ਪੰਜਾਬੀ ਮਿਊਜ਼ਿਕ ਜਗਤ ਨਾਲ ਜੁੜੇ ਹੋਏ ਹਨ। ਜਸਬੀਰ ਜੱਸੀ ਪੰਜਾਬੀ ਇੰਡਸਟਰੀ ਬਹੁਤ ਸਾਰੇ ਹਿੱਟ ਗੀਤ ਜਿਵੇਂ 'ਦਿਲ ਲੈ ਗਈ ਕੁੜੀ ਗੁਜਰਾਤ ਦੀ', 'ਲੌਂਗ ਦਾ ਲਿਸ਼ਕਾਰਾ', 'ਕੋਕਾ ਤੇਰਾ ਕੋਕਾ', 'ਕੁੜੀ ਕੁੜੀ', 'ਮਿਰਜ਼ਾ' ਆਦਿ ਅਤੇ ਨਾਲ ਹੀ ਕਈ ਫ਼ਿਲਮਾਂ 'ਚ ਵੀ ਆਪਣੇ ਗੀਤ ਦੇ ਚੁੱਕੇ ਹਨ। ਉਧਰ ਗੱਲ ਕਰੀਏ 'ਕਾਲੇ ਰੰਗ ਦਾ ਯਾਰ' ਨਾਲ ਵਾਹ-ਵਾਹੀ ਖੱਟਣ ਵਾਲੇ ਕੁਲਵਿੰਦਰ ਬਿੱਲਾ ਦੀ ਤਾਂ ਉਹ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ, ਜਿਨ੍ਹਾਂ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਕਾਫ਼ੀ ਸਰਗਰਮ ਹਨ।


sunita

Content Editor

Related News