ਜਾਹਨਵੀ ਦੀ ਰਵਾਇਤੀ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਗਲੈਮਰਸ ਅੰਦਾਜ਼ ’ਚ ਦਿੱਤੇ ਪੋਜ਼

09/22/2022 12:38:54 PM

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾਂ ਦੀ ਜਦੋਂ ਖੂਬਸੂਰਤੀ ਦੀ ਗੱਲ ਆਉਦੀ ਹੈ ਤਾਂ ਜਾਹਨਵੀ ਕਪੂਰ ਜ਼ਿਕਰ ਜ਼ਰੂਰ ਹੁੰਦਾ ਹੈ। ਅਦਾਕਾਰਾ ਜਾਹਨਵੀ ਕਪੂਰ ਆਪਣੀ ਲੁੱਕ ਨੂੰ ਲੈ  ਕੇ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਹੈ। ਜੋ ਬਹੁਤ ਜਲਦੀ ਇੰਟਰਨੈੱਟ ’ਤੇ ਵਾਇਰਲ ਹੋ ਜਾਂਦੀਆਂ ਹਨ।

PunjabKesari

ਇਹ ਵੀ ਪੜ੍ਹੋ : ਕਰੀਨਾ ਕਪੂਰ ਦੀ ਜਨਮਦਿਨ ਪਾਰਟੀ ’ਚ ਮਲਾਇਕਾ ਅਰੋੜਾ ਨੇ ਹੌਟਨੈੱਸ ਦਾ ਲਗਾਇਆ ਤੜਕਾ (ਦੇਖੋ ਤਸਵੀਰਾਂ)

ਹਾਲ ਹੀ ’ਚ ਜਾਹਨਵੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀਆਂ। ਇਹ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਤਸਵੀਰਾਂ ’ਚ ਅਦਾਕਾਰਾ ਨੇ ਸਾੜ੍ਹੀ ਲੁੱਕ ’ਚ ਸ਼ਾਨਦਾਰ ਫ਼ੋਟੋਸ਼ੂਟ ਕਰਾਇਆ ਹੈ। ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਪ੍ਰਿੰਟਿਡ ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਸੀ।

PunjabKesari

ਇਹ ਵੀ ਪੜ੍ਹੋ : ਇਹ ਸਾਲ ਹੋਰ ਵੀ ਖ਼ਾਸ ਹੋਵੇਗੀ ਸ਼ਾਹਰੁਖ ਦੇ ਮੰਨਤ ਦੀ ਦੀਵਾਲੀ, ਪਤਨੀ ਗੌਰੀ ਖ਼ਾਨ ਨੇ ਕੀਤਾ ਖੁਲਾਸਾ

ਇਸ ਸਾੜ੍ਹੀ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ, ਬਲੱਸ਼ ਹੋਈ ਗੱਲ੍ਹਾਂ ਨਾਲ ਆਪਣੀ ਗਲੈਮਰਸ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਜਾਹਨਵੀ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

PunjabKesari

ਕੰਨਾ ਦੇ ਝੁਮਕੇ ਅਦਾਕਾਰਾ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ। ਜਾਹਨਵੀ ਦਾ ਇਹ ਲੁੱਕ ਬਹੁਤ ਹੀ ਗਲੈਮਰਸ ਲੱਗ ਰਹੀ ਹੈ। ਅਦਾਕਾਰਾ ਦੀ ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜਾਹਨਵੀ ਇਸ ਸਮੇਂ ‘ਬਾਵਲ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ’ਚ ਉਸ ਦੇ ਨਾਲ ਵਰੁਣ ਧਵਨ ਹਨ। ਇਹ 7 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

PunjabKesari

ਇਹ ਵੀ ਪੜ੍ਹੋ : ਆਲੀਆ ਨੂੰ ਸਮਿਤਾ ਪਾਟਿਲ ਮੈਮੋਰੀਅਲ ਐਵਾਰਡ ਨਾਲ ਕੀਤਾ ਸਨਮਾਨਿਤ, ਕਿਹਾ- ‘ਸਾਡਾ ਕੰਮ ਇਸ ਦਾ ਖ਼ਾਸ ਹਿੱਸਾ ਹੈ’

ਪ੍ਰਸ਼ੰਸਕ ਇਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹੇ ਹਨ। ਇਸ ਤੋਂ ਇਲਾਵਾ ਜਾਹਨਵੀ ‘ਮਿਸਟਰ ਐਂਡ ਮਿਸਿਜ਼ ਮਾਹੀ’ ’ਚ ਨਜ਼ਰ ਆਵੇਗੀ।

PunjabKesari


Shivani Bassan

Content Editor

Related News