ਆਫ ਸ਼ੋਲਡਰ ਟਾਪ ਪਾ ਕੇ ਜਾਹਨਵੀ ਕਪੂਰ ਨੇ ਕੀਤਾ ਗੀਤ ''ਸ਼ੌਕਨ'' ''ਤੇ ਕਿੱਲਰ ਡਾਂਸ, ਦੇਖੋ ਵੀਡੀਓ

Wednesday, Jul 24, 2024 - 10:42 AM (IST)

ਆਫ ਸ਼ੋਲਡਰ ਟਾਪ ਪਾ ਕੇ ਜਾਹਨਵੀ ਕਪੂਰ ਨੇ ਕੀਤਾ ਗੀਤ ''ਸ਼ੌਕਨ'' ''ਤੇ ਕਿੱਲਰ ਡਾਂਸ, ਦੇਖੋ ਵੀਡੀਓ

ਮੁੰਬਈ- ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੀ ਜਾਸੂਸੀ ਥ੍ਰਿਲਰ ਫ਼ਿਲਮ 'ਉਲਝ' ਦਾ ਗੀਤ 'ਸ਼ੌਕਨ' ਇੰਟਰਨੈੱਟ 'ਤੇ ਧੂਮ ਮਚਾ ਰਿਹਾ ਹੈ। ਇਹ ਇੱਕ ਪਾਰਟੀ ਟਰੈਕ ਗੀਤ ਹੈ। ਗੀਤ 'ਚ ਅਦਾਕਾਰਾ ਗੁਲਸ਼ਨ ਦੇਵਈਆ ਨਾਲ ਕਲੱਬ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਗੀਤ ਹੁਣ ਟਰੈਂਡ ਕਰ ਰਿਹਾ ਹੈ। ਜਾਹਨਵੀ ਨੇ ਇਸ ਗੀਤ 'ਤੇ ਇਕ ਰੀਲ ਪੋਸਟ ਕੀਤੀ ਹੈ, ਜਿਸ 'ਚ ਉਹ ਹੌਟ ਡਾਂਸ ਕਰਦੀ ਨਜ਼ਰ ਆ ਰਹੀ ਹੈ।ਵੀਡੀਓ 'ਚ ਜਾਹਨਵੀ ਆਫ ਸ਼ੋਲਡਰ ਟਾਪ ਅਤੇ ਕਾਰਗੋ ਪੈਂਟ 'ਚ ਨਜ਼ਰ ਆ ਰਹੀ ਹੈ। ਉਸ ਨੇ ਚਿੱਟੇ ਜੁੱਤੇ ਪਾਏ ਹੋਏ ਹਨ ਅਤੇ ਆਪਣੇ ਵਾਲ ਖੁੱਲ੍ਹੇ ਛੱਡੇ ਹੋਏ ਹਨ। ਉਹ ਆਪਣੇ ਦੋਸਤ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Janhvi Kapoor (@janhvikapoor)

ਇਸ ਗੀਤ ਨੂੰ ਕੰਪੋਜ਼ ਅਤੇ ਪ੍ਰੋਡਿਊਸ ਸ਼ਾਸ਼ਵਤ ਸਚਦੇਵ ਨੇ ਕੀਤਾ ਹੈ, ਜਦਕਿ ਇਸ ਦੇ ਬੋਲ ਕੁਮਾਰ ਨੇ ਲਿਖੇ ਹਨ। ਗਾਣੇ ਬਾਰੇ ਗੱਲ ਕਰਦੇ ਹੋਏ ਜਾਹਨਵੀ ਨੇ ਕਿਹਾ, “ਮੈਂ ਹਮੇਸ਼ਾ ਤੋਂ ਨੇਹਾ ਕੱਕੜ ਦੇ ਗੀਤਾਂ ਦੀ ਪ੍ਰਸ਼ੰਸਕ ਰਹੀ ਹਾਂ ਅਤੇ ਉਸ ਨਾਲ ਕੰਮ ਕਰਨਾ ਮੇਰੀ ਇੱਛਾ ਸੂਚੀ 'ਚ ਸ਼ਾਮਲ ਸੀ। 'ਸ਼ੌਕਨ' 'ਚ ਉਸ ਨਾਲ ਪਹਿਲੀ ਵਾਰ ਕੰਮ ਕਰਨ ਦਾ ਮੌਕਾ ਮਿਲਿਆ। ਇਹ ਗੀਤ ਤੁਹਾਨੂੰ ਡਾਂਸ ਫਲੋਰ 'ਤੇ ਹਿੱਟ ਕਰਨ ਦਾ ਮਨ ਬਣਾਵੇਗਾ। ਮੈਨੂੰ ਲੱਗਦਾ ਹੈ ਕਿ ਸ਼ਾਸ਼ਵਤ, ਜ਼ੁਬਿਨ ਅਤੇ ਨੇਹਾ ਨੇ ਬਹੁਤ ਵਧੀਆ ਗੀਤ ਬਣਾਇਆ ਹੈ।”ਨੇਹਾ ਕੱਕੜ ਨੇ ਕਿਹਾ, “ਸ਼ਾਸ਼ਵਤ ਨੂੰ ਇਸ ਧਮਾਕੇਦਾਰ ਗੀਤ ਲਈ ਵਧਾਈ। 'ਸ਼ੌਕਨ' ਸਿਰਫ਼ ਇੱਕ ਪਾਰਟੀ ਨੰਬਰ ਨਹੀਂ ਹੈ, ਇਹ ਇੱਕ ਵਾਈਬ ਹੈ। ਜਾਹਨਵੀ ਅਤੇ ਗੁਲਸ਼ਨ ਦੀ ਆਨ-ਸਕਰੀਨ ਕੈਮਿਸਟਰੀ ਨੇ ਗੀਤ ਨੂੰ ਹੋਰ ਉੱਚਾ ਕਰ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਮੇਰੇ ਸਾਰੇ ਪ੍ਰਸ਼ੰਸਕ ਇਸ ਟਰੈਕ ਨੂੰ ਉਨਾ ਹੀ ਪਿਆਰ ਕਰਨਗੇ ਜਿੰਨਾ ਮੈਂ ਕਰਦੀ ਹਾਂ।

ਇਹ ਖ਼ਬਰ ਵੀ ਪੜ੍ਹੋ - ਅੱਖਾਂ ਦਾ ਕਾਰਨੀਆ ਖ਼ਰਾਬ ਹੋਣ ਦੇ ਕੁਝ ਦਿਨਾਂ ਬਾਅਦ ਕੰਮ 'ਤੇ ਪਰਤੀ ਜੈਸਮੀਨ ਭਾਸੀਨ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਸਸਪੈਂਸ, ਐਕਸ਼ਨ ਅਤੇ ਡਰਾਮੇ ਦਾ ਮਿਸ਼ਰਣ ਦੇਖਣ ਨੂੰ ਮਿਲਿਆ ਹੈ। ਫ਼ਿਲਮ 'ਚ ਜਾਹਨਵੀ ਸਭ ਤੋਂ ਛੋਟੀ ਉਮਰ ਦੀ ਡਿਪਟੀ ਹਾਈ ਕਮਿਸ਼ਨਰ ਸੁਹਾਨਾ ਭਾਟੀਆ ਦਾ ਕਿਰਦਾਰ ਨਿਭਾ ਰਹੀ ਹੈ। ਉਸ ਦੀ ਚੋਣ 'ਤੇ ਸਵਾਲ ਉੱਠ ਰਹੇ ਹਨ। ਕੁਝ ਲੋਕਾਂ ਦਾ ਇਲਜ਼ਾਮ ਹੈ ਕਿ ਸੁਹਾਨਾ ਦੀ ਨਿਯੁਕਤੀ 'ਚ ਭਾਈ-ਭਤੀਜਾਵਾਦ ਦੀ ਵੱਡੀ ਭੂਮਿਕਾ ਹੈ, ਕਿਉਂਕਿ ਉਹ ਇੱਕ ਅਮੀਰ ਪਰਿਵਾਰ ਤੋਂ ਹੈ। ਉਹ ਆਪਣੇ ਵਿਭਾਗ 'ਚ ਆਪਣੀ ਥਾਂ ਬਣਾਉਣ ਲਈ ਸਖ਼ਤ ਮਿਹਨਤ ਕਰਦੀ ਹੈ।


author

Priyanka

Content Editor

Related News