ਅਦਾਕਾਰਾ ਜਾਨ੍ਹਵੀ ਕਪੂਰ ਨੇ ਮਨਾਇਆ ‘ਦਿ ਲਿਟਲ ਮਰਮੇਡ’

05/23/2023 3:56:26 PM

ਮੁੰਬਈ (ਬਿਊਰੋ) - ਪਿਛਲੇ ਹਫ਼ਤੇ ਰਾਜਕੁਮਾਰੀ ਏਰੀਅਲ ਦੇ ਜਾਦੂਈ ਸੰਸਾਰ ’ਚ ਕਦਮ ਰੱਖਣ ਤੋਂ ਬਾਅਦ, ਪਿਆਰੀ ਨੌਜਵਾਨ ਆਈਕਨ ਨੂੰ ਇਕ ਵਿਸ਼ੇਸ਼ ਥੀਮ-ਪ੍ਰੇਰਿਤ ਪਾਰਟੀ ’ਚ ਛੋਟੀਆਂ ਲੜਕੀਆਂ ਨਾਲ ‘ਦਿ ਲਿਟਲ ਮਰਮੇਡ’ ਦਾ ਜਸ਼ਨ ਮਨਾਉਂਦੇ ਦੇਖਿਆ ਗਿਆ। ਕੇਕ, ਹਗ ਤੇ ਪਿਆਰ ਦੇ ਨਾਲ, ਜਾਨ੍ਹਵੀ ਕਪੂਰ ਨੇ ਬਚਪਨ ਨੂੰ ਯਾਦ ਕੀਤਾ ਤੇ ਰਾਜਕੁਮਾਰੀ ਏਰੀਅਲ ਦੀ ਜਾਦੂਈ ਦੁਨੀਆਂ ਦੀ ਇਕ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। 

PunjabKesari

ਉਹ ਕਹਿੰਦੀ ਹੈ,‘‘ਮੇਰੇ ਦੋਸਤ , ਖੁਸ਼ੀ ਤੇ ਮੈਂ ਡਿਜ਼ਨੀ ਪ੍ਰਿੰਸਸ ਤੇ ਪ੍ਰਿਸੰਸ ਏਰੀਅਲ ਨੂੰ ਦੇਖਦਿਆਂ ਤੇ ਉਨ੍ਹਾਂ ਬਾਰੇ ਪੜ੍ਹਦਿਆਂ ਵੱਡੇ ਹੋਏ ਹਾਂ, ਇਹ ਮੇਰੀ ਹਰ ਸਮੇਂ ਦੀਆਂ ਮਨਪਸੰਦ ਫਿਲਮਾਂ ’ਚੋਂ ਇਕ ਹੈ। ਮੈਨੂੰ ਉਸਦੀ ਰੰਗੀਨ, ਮਜ਼ੇਦਾਰ ਭਾਵਨਾ ਨੂੰ ਪਿਆਰ ਕਰਦੀ ਹਾਂ ਕਿ ਕਿਵੇਂ ਉਹ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰਨ ਲਈ ਕਿਵੇਂ ਅੱਗੇ ਵਧਦੀ ਹੈ।

PunjabKesari

ਮੈਂ ਫ਼ਿਲਮ ਦੇਖਣ ਤੇ ਆਪਣੇ ਦੋਸਤਾਂ ਨਾਲ ਆਪਣੇ ਬਚਪਨ ਨੂੰ ਮੁੜ ਤੋਂ ਜਿਉਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੀ।’’ ਡਿਜ਼ਨੀ ਇੰਡੀਆ 26 ਮਈ ਨੂੰ ਅੰਗਰੇਜ਼ੀ ’ਚ ‘ਦਿ ਲਿਟਲ ਮਰਮੇਡ’ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News