...ਤਾਂ ਇਸ ਕਰਕੇ ਸ਼੍ਰੀਦੇਵੀ ਆਪਣੀ ਧੀ ਜਾਨਹਵੀ ਨੂੰ ‘ਫ਼ਿਲਮ ਇੰਡਸਟਰੀ’ ਤੋਂ ਰੱਖਣਾ ਚਾਹੁੰਦੀ ਸੀ ਹਮੇਸ਼ਾ ਲਈ ਦੂਰ

3/8/2021 1:02:41 PM

ਨਵੀਂ ਦਿੱਲੀ (ਬਿਊਰੋ) - ਫ਼ਿਲਮ ਅਦਾਕਾਰਾ ਜਾਨਹਵੀ ਕਪੂਰ ਨੇ ਇਕ ਵਾਰ ਦਾਅਵਾ ਕੀਤਾ ਸੀ ਕਿ ਉਸ ਦੀ ਮਾਂ ਸ਼੍ਰੀਦੇਵੀ ਨਹੀਂ ਚਾਹੁੰਦੀ ਸੀ ਕਿ ਉਸ ਦੀ ਧੀ ਫ਼ਿਲਮਾਂ ’ਚ ਕੰਮ ਕਰੇ। ਇਸ ਦੇ ਪਿੱਛੇ ਉਨ੍ਹਾਂ ਨੇ ਕਾਰਨ ਦਿੱਤਾ ਸੀ ਕਿ ਸ਼੍ਰੀਦੇਵੀ ਨੂੰ ਲੱਗਦਾ ਸੀ ਕਿ ਜਾਹਨਵੀ ਕਪੂਰ ਫ਼ਿਲਮ ਇੰਡਸਟਰੀ ’ਚ ਸਰਵਾਈਵ ਨਹੀਂ ਕਰ ਪਾਵੇਗੀ।

PunjabKesari

ਜਾਹਨਵੀ ਕਪੂਰ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀਆਂ ’ਚੋਂ ਇਕ ਹੈ। ਉਹ ਕਈ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। ਇਨ੍ਹਾਂ ’ਚ ‘ਧੜਕ’ ਅਤੇ ‘ਗੁੰਜਨ ਸਕਸੈਨਾ :ਦਿ ਕਾਰਗਿਲ ਗਰਲ’ ਨਾਮਕ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਜਦੋਂਕਿ ਉਹ ‘ਘੋਸਟ ਸਟੋਰੀਜ਼’ ’ਚ ਵੀ ਨਜ਼ਰ ਆਈ ਸੀ। ਹਾਲਾਂਕਿ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਸ ਦੀ ਪ੍ਰਸਿੱਧ ਮਾਂ ਸ਼੍ਰੀਦੇਵੀ ਨਹੀਂ ਚਾਹੁੰਦੀ ਸੀ ਕਿ ਉਹ ਫ਼ਿਲਮ ਅਦਾਕਾਰਾ ਬਣੇ।

PunjabKesari

ਜਾਹਨਵੀ ਕਪੂਰ ਦਾ ਸ਼ਨੀਵਾਰ ਨੂੰ ਜਨਮਦਿਨ ਸੀ। ਉਹ 24 ਸਾਲ ਦੀ ਹੋ ਗਈ ਹੈ ਅਤੇ ਉਹ ਜਲਦ ਹੀ ਫ਼ਿਲਮ ‘ਰੂਹੀ’ ’ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਇਕ ਹਾਰਰ ਕਾਮੇਡੀ ਹੈ। ਇਸ ਫ਼ਿਲਮ ’ਚ ਉਸ ਤੋਂ ਇਲਾਵਾ ਰਾਜਕੁਮਾਰ ਰਾਓ ਅਤੇ ਵਰੁਣ ਸ਼ਰਮਾ ਅਹਿਮ ਭੂਮਿਕਾ ’ਚ ਹੈ। ‘ਧੜਕ’ ਦੀ ਰਿਲੀਜ਼ਿੰਗ ਤੋਂ ਪਹਿਲਾਂ ਉਸ ਦਾ ਇੰਟਰਵਿਊ ਕਰਨ ਜੌਹਰ ਨੇ ਕੀਤਾ ਸੀ। ਇਸ ਮੌਕੇ ਉਸ ਨੇ ਖ਼ੁਲਾਸਾ ਕੀਤਾ ਸੀ ਕਿ ਉਸ ਦੀ ਮਾਂ ਸ਼੍ਰੀਦੇਵੀ ਨਹੀਂ ਚਾਹੁੰਦੀ ਸੀ ਕਿ ਉਹ ਫ਼ਿਲਮਾਂ ’ਚ ਕਰੀਅਰ ਬਣਾਵੇ। ਇਸ ਦੇ ਪਿੱਛੇ ਉਨ੍ਹਾਂ ਨੇ ਕਾਰਨ ਦਿੱਤਾ ਸੀ ਕਿ ਉਹ ਫ਼ਿਲਮਾਂ ’ਚ ਸਰਵਾਈਵ ਨਹੀਂ ਕਰ ਪਾਵੇਗੀ। ਉਹ ਚਾਹੁੰਦੀ ਸੀ ਕਿ ਖੁਸ਼ੀ ਕਪੂਰ ਫ਼ਿਲਮਾਂ ’ਚ ਆਵੇ। ਉਨ੍ਹਾਂ  ਨੂੰ ਲੱਗਦਾ ਸੀ ਕਿ ਮੈਂ ਇਹ ਸਭ ਨਹੀਂ ਕਰ ਪਾਵਾਂਗੀ। ਉਹ ਚਾਹੁੰਦੇ ਸਨ ਕਿ ਮੈਂ ਆਰਾਮ ਦੀ ਜ਼ਿੰਦਗੀ ਜੀਵਾ।

PunjabKesari

ਦੱਸਣਯੋਗ ਹੈ ਕਿ ਜਾਹਨਵੀ ਕਪੂਰ ਫ਼ਿਲਮ ਅਦਾਕਾਰਾ ਹੈ ਅਤੇ ਉਹ ਕਈ ਫ਼ਿਲਮਾਂ ’ਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਉਸ ਦੀਆਂ ਫ਼ਿਲਮਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੁੰਦੀਆਂ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਵੀ ਲਗਾਤਾਰ ਸਪੰਰਕ ’ਚ ਰਹਿੰਦੀ ਹੈ।

PunjabKesari

ਨੋਟ : ਧੀ ਜਾਹਨਵੀ ਕਪੂਰ ਨੂੰ ਲੈ ਕੇ ਸ਼੍ਰੀਦੇਵੀ ਦੇ ਇਸ ਫ਼ੈਸਲੇ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ। 


sunita

Content Editor sunita