ਜਾਹਨਵੀ ਕਪੂਰ ਨੇ ਏਅਰਪੋਰਟ ''ਤੇ ਹੱਸਦੇ ਹੋਏ ਕੱਟਿਆ ਪ੍ਰਸ਼ੰਸਕ ਵਲੋਂ ਮਿਲਿਆ ਕੇਕ, ਵੀਡੀਓ ਵਾਇਰਲ

Sunday, Mar 06, 2022 - 12:32 PM (IST)

ਜਾਹਨਵੀ ਕਪੂਰ ਨੇ ਏਅਰਪੋਰਟ ''ਤੇ ਹੱਸਦੇ ਹੋਏ ਕੱਟਿਆ ਪ੍ਰਸ਼ੰਸਕ ਵਲੋਂ ਮਿਲਿਆ ਕੇਕ, ਵੀਡੀਓ ਵਾਇਰਲ

ਮੁੰਬਈ- ਅਦਾਕਾਰਾ ਜਾਹਨਵੀ ਕਪੂਰ 6 ਮਾਰਚ ਨੂੰ ਆਪਣਾ 25ਵਾਂ ਜਨਮਦਿਨ ਮਨ੍ਹਾ ਰਹੀ ਹੈ। ਇਸ ਮੌਕੇ 'ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੀਆਂ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਹਾਲ ਹੀ 'ਚ ਅਦਾਕਾਰਾ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ, ਜਿਥੇ ਇਕ ਪ੍ਰਸ਼ੰਸਕ ਨੇ ਕੇਕ ਕਟਵਾ ਕੇ ਅਦਾਕਾਰਾ ਦਾ ਜਨਮਦਿਨ ਸੈਲੀਬ੍ਰੇਟ ਕੀਤਾ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 

PunjabKesari
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਇਕ ਪ੍ਰਸ਼ੰਸਕ ਉਨ੍ਹਾਂ ਲਈ ਬਰਥਡੇਅ ਕੇਕ ਲੈ ਕੇ ਏਅਰਪੋਰਟ 'ਤੇ ਪਹੁੰਚ ਜਾਂਦਾ ਹੈ ਜਿਸ ਨੂੰ ਦੇਖ ਕੇ ਜਾਨਹਵੀ ਹੈਰਾਨ ਹੋ ਜਾਂਦੀ ਹੈ। ਉਥੇ ਰੁੱਕ ਕੇ ਕੇਕ ਕੱਟਦੀ ਹੈ ਅਤੇ ਹੱਸਦੇ ਹੋਏ ਪ੍ਰਸ਼ੰਸਕ ਦਾ ਧੰਨਵਾਦ ਕਰਦੀ ਹੈ। ਇਸ ਤੋਂ ਬਾਅਦ ਉਹ ਪੈਪਰਾਜੀ ਨੂੰ ਪੋਜ਼ ਦਿੰਦੇ ਹੋਏ ਏਅਰਪੋਰਟ ਦੇ ਅੰਦਰ ਚਲੀ ਜਾਂਦੀ ਹੈ। 


ਅਦਾਕਾਰਾ ਦੀ ਇਹ ਵੀਡੀਓ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ ਜਿਸ 'ਤੇ ਪ੍ਰਸ਼ੰਸਕ ਦਿਲ ਖੋਲ੍ਹ ਕੇ ਪਿਆਰ ਲੁਟਾ ਰਹੇ ਹਨ ਅਤੇ ਕੁਮੈਂਟ ਕਰਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਜਲਦ ਹੀ ਸਿਧਾਰਥ ਸੇਨ ਗੁਪਤਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਗੁਡ ਲਕ ਜੈਰੀ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਕਰਨ ਜੌਹਰ ਦੀ 'ਦੋਸਤਾਨਾ 2' ਵੀ ਹੈ।


author

Aarti dhillon

Content Editor

Related News