ਪਹਿਲੇ ਪੰਜਾਬੀ OTT ਪਲੇਟਫਾਰਮ ''ਤੇ  ਰਿਲੀਜ਼ ਹੋਵੇਗੀ ਪ੍ਰਸਿੱਧ ਅਦਾਕਾਰ ਜਗਜੀਤ ਸੰਧੂ ਦੀ ਇਹ ਫ਼ਿਲਮ

2021-08-31T11:12:50.837

ਚੰਡੀਗੜ੍ਹ (ਬਿਊਰੋ) : ਮਸ਼ਹੂਰ ਅਤੇ ਟੈਲੇਂਟਡ ਅਦਾਕਾਰ ਜਗਜੀਤ ਸੰਧੂ, ਜੋ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਹਿੰਦੀ ਵੈੱਬ ਸੀਰੀਜ਼ 'ਪਾਤਾਲ ਲੋਕ' ਵਿਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਆਪਣੀ ਆਉਣ ਵਾਲੀ ਫ਼ਿਲਮ 'ਪਲੀਜ਼ ਕਿਲ ਮੀ' ਨੂੰ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਫਿਲਮ ਨਵੇਂ ਓਟੀਟੀ ਪਲੇਟਫਾਰਮ 'ਚੌਪਾਲ' 'ਤੇ ਰਿਲੀਜ਼ ਹੋਵੇਗੀ। ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਜਗਜੀਤ ਸੰਧੂ ਨੇ ਇਸ ਵਾਰ ਵੀ ਖ਼ਾਸ ਵਿਸ਼ੇ ਨਾਲ ਫ਼ਿਲਮ ਨੂੰ ਚੁਣਿਆ ਹੈ।

PunjabKesari

ਉਨ੍ਹਾਂ ਆਪਣੀ ਆਉਣ ਵਾਲੀ ਫ਼ਿਲਮ ਦੇ ਪੋਸਟਰ ਨੂੰ ਰਿਲੀਜ਼ ਕਰਦੇ ਹੋਏ ਕਿਹਾ, "ਤੁਸੀ ਸਾਰੇ ਕਿਰਦਾਰਾਂ ਨੂੰ ਬਹੁਤ ਪਿਆਰ ਦਿੱਤਾ, ਇਸ ਵਾਰ ਗੇਮ ਕੁਝ ਹੋਰ ਹੋਵੇਗੀ। ਤਾਲਾਬੰਦੀ ਤੋਂ ਬਾਅਦ ਆਪਣੀ ਪਹਿਲੀ ਫ਼ਿਲਮ ਨੂੰ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ। ਇਹ ਫ਼ਿਲਮ ਪੰਜਾਬ ਦੇ ਪਹਿਲੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਟੀਜ਼ਰ ਜਲਦ ਰਿਲੀਜ਼ ਕਰਾਂਗੇ ਅਤੇ ਇਸ ਸਤੰਬਰ ਮਹੀਨੇ 'ਚ ਇਹ ਫ਼ਿਲਮ ਰਿਲੀਜ਼ ਹੋਵੇਗੀ।

PunjabKesari

ਫ਼ਿਲਮ 'ਪਲੀਜ਼ ਕਿਲ ਮੀ' ਨੂੰ ਪ੍ਰੇਮ ਸਿੰਘ ਸਿੱਧੂ ਨੇ ਡਾਇਰੈਕਟ ਕੀਤਾ ਹੈ। ਜਗਜੀਤ ਦੇ ਆਪੋਜ਼ਿਟ ਇਸ ਫ਼ਿਲਮ 'ਚ ਮੇਘਾ ਸ਼ਰਮਾ ਨਜ਼ਰ ਆਵੇਗੀ। ਪੋਸਟਰ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਇੱਕ ਡਾਰਕ ਥ੍ਰਿਲਰ ਡਰਾਮੇ ਵਰਗੀ ਲੱਗਦੀ ਹੈ। ਫੈਨਜ਼ ਜਗਜੀਤ ਸੰਧੂ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਮੇਕਰਸ ਵੱਲੋਂ ਇਸ ਦੀ ਰਿਲੀਜ਼ਿੰਗ ਡੇਟ ਦਾ ਖ਼ੁਲਾਸਾ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ। ਜਗਜੀਤ ਸੰਧੂ ਦੇ ਜੇਕਰ ਬਾਕੀ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਡਿਜ਼ਨੀ ਹੌਟ ਸਟਾਰ ਦੀ ਇਕ ਵੈੱਬ ਸੀਰੀਜ਼ ਵਿਚ ਵੀ ਨਜ਼ਰ ਆਉਣ ਵਾਲੇ ਹਨ।

PunjabKesari

ਨੋਟ - ਜਗਜੀਤ ਸੰਧੂ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News